PATHANKOT: ਉਡਣ ਸਿੱਖ ਮਿਲਖਾ ਸਿੰਘ ਦੀ ਧਰਮ ਪਤਨੀ ਨਿਰਮਲ ਕੌਰ ਦੇ ਜੱਦੀ ਪਿੰਡ ਕੁੱਢੇ ਫਿਰੋਜ਼ਪੁਰ ਪਠਾਨਕੋਟ ‘ਚ’ ਛਾਇਆ ਮਾਤਮ

ਉਡਣ ਸਿੱਖ ਮਿਲਖਾ ਸਿੰਘ ਦੀ ਧਰਮ ਪਤਨੀ ਨਿਰਮਲ ਕੌਰ ਦੇ ਜੱਦੀ ਪਿੰਡ ਕੁੱਢੇ ਫਿਰੋਜ਼ਪੁਰ ਪਠਾਨਕੋਟ ‘ਚ’ ਛਾਇਆ ਮਾਤਮ
ਮਿਲਖਾ ਸਿੰਘ ਦਾ ਸੌਹਰਾ ਪਿੰਡ ਦਾ ਉਘਾ ਜਿਮੀਦਾਰ ਤੇ ਮੰਨਿਆ ਵਕੀਲ ਸੀ
 
ਪਠਾਨਕੋਟ, 19 ਜੂੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)
ਪਠਾਨਕੋਟ: ਭਾਰਤ ਦੇ ਮਸ਼ਹੂਰ ਅਥਲੀਟ ਉਡਣ ਸਿੱਖ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਨਿਰਮਲ ਕੌਰ ਚਾਹੇ ਅੱਜ ਸਾਡੇ ਵਿੱਚ ਨਹੀਂ ਹਨ ਪ੍ਰੰਤੂ ਉਨ੍ਹਾਂ ਦੀਆਂ ਯਾਦਾਂ ਭਾਰਤ ਦੇ ਖੇਡ ਜਗਤ ਵਿਚ ਧਰੂ ਤਾਰੇ ਵਾਂਗ ਹਮੇਸ਼ਾ ਚਮਕਦੀਆਂ ਰਹਿਣਗੀਆਂ ਸਵ: ਮਿਲਖਾ ਸਿੰਘ ਦਾ ਪਠਾਨਕੋਟ (ਪੰਜਾਬ) ਦੇ ਮਸ਼ਹੂਰ ਪਿੰਡ ਕੁੱਢੇ ਫਿਰੋਜ਼ਪੁਰ ਨਾਲ ਗਹਿਰਾ ਰਿਸ਼ਤਾ ਰਿਹਾ ਹੈ, ਉਹ ਇਸ ਪਿੰਡ ਵਿਚ ਵਿਆਹੇ ਅਤੇ ਅਨੇਕਾਂ ਵਾਰ ਇਸ ਪਿੰਡ ਵਿਚ ਆਉਂਦੇ ਜਾਂਦੇ ਰਹੇ ਇਨ੍ਹਾਂ ਦੀ ਧਰਮ ਪਤਨੀ ਸਵਰਗੀਆ ਨਿਰਮਲ ਕੌਰ ਇਸ ਪਿੰਡ ਦੇ ਪ੍ਰਮੁੱਖ ਜਿਮੀਦਾਰ ਅਤੇ ਐਡਵੋਕੇਟ ਮੇਹਰ ਚੰਦ ਪੱਤਨੀ ਬੀਬੀ ਰਾਮ ਪਿਆਰੀ ਦੀ ਸਪੁੱਤਰੀ ਸੀ
                 ਪਿੰਡ ਕੂੱਢੇ ਫਿਰੋਜ਼ਪੁਰ ਦੇ ਵਾਸੀਆਂ ਨੇ ਉਡਣ ਸਿੱਖ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਨਿਰਮਲ ਕੌਰ ਦੇ ਦਿਹਾਂਤ ਦੀ ਜਦੋਂ ਖ਼ਬਰ ਪੜ੍ਹੀ ਤਾਂ ਪੂਰੇ ਪਿੰਡ ਅੰਦਰ ਮਾਤਮ ਛਾ ਗਿਆ। ਫਿਰੋਜ਼ਪੁਰ ਕੁੰਡੇ ਪਿੰਡ ਦੇ ਮਸ਼ਹੂਰ ਸ਼ਾਇਰ ਅਤੇ ਬੈਂਕ ਵਿੱਚੋਂ ਸੇਵਾ ਮੁਕਤ ਮੈਨੇਜਰ ਜਨਾਬ ਬਿਸ਼ਨ ਦਾਸ ਬਿਸ਼ਨ ਹੁਣ ਵਾਸੀ ਬੈਂਕ ਕਲੋਨੀ ਪਠਾਨਕੋਟ ਨੇ ਸਵਰਗੀ ਮਿਲਖਾ ਸਿੰਘ ਅਤੇ ਸਵਰਗੀ ਨਿਰਮਲ ਕੌਰ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਆਪਣੀ ਸ਼ਾਇਰੀ ਵਿੱਚ ਕਿਹਾ
‘ਮਿਲਖਾ ਸਿੰਘ ਜਵਾਈ ਪਿੰਡ ਦਾ ਹੈ,
ਏਸ ਰਿਸ਼ਤੇ ਦਾ ਰਹੇਗਾ ਮਾਣ ਪਿੰਡ ਨੂੰ’।

                       ਉਹਨਾਂ ਕਿਹਾ ਕਿ ਦੋਹਾਂ ਦਾ ਅਚਨਚੇਤ ਅੱਗੇ ਪਿੱਛੇ ਚਲੇ ਜਾਣਾ ਬੜਾ ਦੁਖਦਾਈ ਹੈ। ਪੰਜਾਬ ਦੇ ਇਸ ਪ੍ਰਸਿੱਧ ਸ਼ਾਇਰ ਬਿਸ਼ਨ ਦਾਸ ਬਿਸ਼ਨ ਨੇ ਇਹ ਵੀ ਦੱਸਿਆ ਕਿ ਸਵਰਗੀਆ ਮਿਲਖਾ ਸਿੰਘ ਦੀ ਧਰਮ ਪਤਨੀ ਸਵਰਗੀ ਨਿਰਮਲ ਕੌਰ ਬੜੇ ਨਿੱਘੇ ਸੁਭਾਅ ਵਾਲੀ ਔਰਤ ਸੀ। ਉਹ ਇਸ ਪਿੰਡ ਦੀ ਜੰਮਪਲ ਹੋਣ ਕਾਰਨ ਪਿੰਡ ਨਾਲ ਗੂੜ੍ਹਾ ਪਿਆਰ ਰੱਖਦੀ ਸੀ। ਉਨ੍ਹਾਂ ਦੱਸਿਆ ਕਿ  ਮੈਂ ਆਪਣੇ ਪਿੰਡ ਕੁੱਢੇ ਫਿਰੋਜ਼ਪੁਰ ਤੇ ਇੱਕ ਕਵਿਤਾ ਲਿਖੀ ਜਿਸ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ। 
  ਮੇਹਰ ਚੰਦ ਬਾਬੂ ਦੀ ਮਿਹਰ ਸਦਕਾ,
ਅੱਜ ਪੜ੍ਹਿਆ ਲਿਖਿਆ ਹੈ ਪਿੰਡ ਸਾਰਾ।
ਕੱਚੀਆਂ ਫਿਰਨੀਆਂ ਬਣੀਆ ਗੋਲ ਸੜਕਾਂ, 
ਮੁੱਕੀ ਸੇਮ ਤੇ ਸੁੱਕਿਆ ਗਿੱਲ ਗਾਰਾ।
                  ਸਵਰਗੀਆ ਐਡਵੋਕੇਟ ਮੇਹਰ ਚੰਦ ਵੱਲੋਂ ਪਿੰਡ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਦਾ ਕਵਿਤਾ ਵਿੱਚ ਕੀਤਾ ਜ਼ਿਕਰ ਜਦੋਂ ਕੁਝ ਅਖ਼ਬਾਰਾ ਵਿੱਚ ਛੱਪਿਆ ਤਾਂ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਨਿਰਮਲ ਕੌਰ ਨੇ ਪੱੜ੍ਹਕੇ ਮੈਨੂੰ ਫੋਨ ਕੀਤਾ ਕਿ ਕਵਿਤਾ ਵਿੱਚ ਸਾਡੇ ਪਿਤਾ ਜੀ ਦੀ ਤਾਰੀਫ਼ ਕਰਨ ਦਾ ਸੁਕਰੀਆ ਅਤੇ ਕਿਹਾ ‘ਬਿਸ਼ਨ’ ਕਦੇ ਆਉਣਾ ਚੰਡੀਗੜ੍ਹ ਪ੍ਰੰਤੂ ਕੋਰੋਨਾ  ਮਹਾਂਮਾਰੀ ਅਤੇ ਕੁੱਝ ਹੋਰ ਰੁਝੇਵਿਆਂ ਕਰਕੇ ਮੈਂ ਜਾ ਨਾ ਸਕਿਆ।
ਉਹਨਾਂ ਮਿਲਖਾ ਸਿੰਘ ਅਤੇ ਨਿਰਮਲ ਕੌਰ ਦੀ ਗੱਲ ਕਰਦਿਆਂ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਪਿੰਡ ਵਿੱਚ ਕਈ ਵਾਰ ਆਏ। ਸੰਨ 1962-63 ਦੇ ਕਰੀਬ ਉਹ ਪਿੰਡ ਕਈ ਵਾਰ ਆਏ ਅਤੇ ਅਗੇ ਵੀ ਆਉਂਦੇ ਰਹੇ। ਉਹਨਾਂ ਦੱਸਿਆ ਕਿ ਉਸ ਸਮੇਂ ਸਾਡੀ ਉਮਰ ਅੱਠ ਨੌਂ ਸਾਲ ਦੀ ਸੀ ਤੇ ਮਿਲਖਾ ਸਿੰਘ ਨੇ ਕਹਿਣਾ ਕੀ ਉਸ ਪੰਛੀ ਨੂੰ ਫੱੜ ਕੇ ਲਿਆਉ ਜਦੋਂ ਉਸ ਪੰਛੀ ਨੂੰ ਫੜ ਕੇ ਲਿਆਉਣਾ ਤਾਂ ਉਹਨਾਂ ਨੇ ਸਾਨੂੰ ਥਾਲ ਵਿੱਚ ਰੱਖੇ ਲੱਡੂ ਵੰਡ ਕੇ ਸਾਨੂੰ ਸਾਬਾਸੀ ਦੇਣਾਂ ਤਾਂ ਅਸੀਂ ਖ਼ੁਸ਼ੀ ਵਿੱਚ ਫੁੱਲਿਆ ਨਾ ਸਮਾਉਣਾ।
                            ਲੇਖਕ ਬਿਸ਼ਨ ਦਾਸ ਬਿਸ਼ਨ ਨੇ ਕਿਹਾ ਉੱਡਣ ਸਿੱਖ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਨਿਰਮਲ ਕੌਰ ਅੱਜ ਭਾਵੇਂ ਸਾਡੇ ਵਿੱਚ ਮੌਜੂਦ ਨਹੀਂ ਪ੍ਰੰਤੂ ਪਿੰਡ ਕੁੱਢੇ ਫਿਰੋਜ਼ਪੁਰ ਨੂੰ ਉਡਣ ਸਿੱਖ ਮਿਲਖਾ ਸਿੰਘ ਉਪਰ ਸਦਾ ਮਾਣ ਰਹੇਗਾ ਕਿ ਉਹ ਇਸ ਪਿੰਡ ਦੇ ਜਵਾਈ ਸਨ।
                                      ਸਵਰਗੀਆ ਮਿਲਖਾ ਸਿੰਘ ਦੇ ਖੇਡ ਇਤਿਹਾਸ ਤੋਂ ਹਰ ਵਿਅਕਤੀ ਭਲੀਭਾਂਤ ਜਾਣੂ ਹੈਂ ਪ੍ਰੰਤੂ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਸੰਘਰਸ਼ ਕਰਕੇ ਜੋ ਮਿਹਨਤ ਦਾ ਫਲ ਪਾਇਆ, ਉਹ ਆਉਣ ਵਾਲੀ ਪੀੜ੍ਹੀ ਵਿਚ ਇਕ ਰਾਹ ਦਸੇਰਾ ਵੀ ਹੋਵੇਗਾ, ਜਿਵੇਂ ਕਿ ਸਵ: ਮਿਲਖਾ ਸਿੰਘ ਨੂੰ ਭਾਰਤ ਸਰਕਾਰ ਨੇ ਖੇਡਾਂ ਵਿੱਚ ਪਾਏ ਯੋਗਦਾਨ ਸਦਕਾ ਦੇਸ਼ ਦੇ ਸਰਬ-ਉੱਚ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਆ ਸੀ।
ਉੱਡਣਾ ਸਿੱਖ ਨਾਲ ਜਾਣੇ ਜਾਂਦੇ ਓਲੰਪਿਕ ਫਾਇਨਲ ਵਿਚ ਪੁੱਜਣ ਅਤੇ ਰਾਸ਼ਟਰ ਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੇ ਦੇਸ਼ ਦੇ ਪਹਿਲੇ ਅਥਲੀਟ ਸਨ, ਜਿੰਨਾ ਨੇ 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ 400 ਮੀਟਰ ਦੌੜ ‘ਚ’ ਚੌਥਾ ਸਥਾਨ ਹਾਸਲ ਕੀਤਾ। 1958 ਦੀਆਂ ਕਾਰਡਿਟ ਰਾਸ਼ਟਰ ਮੰਡਲ ਖੇਡਾਂ  ਵਿੱਚ ਸੋਨੇ ਦਾ  ਤਮਗਾ ਜਿੱਤਣ ਤੋਂ ਇਲਾਵਾ 1958 ਦੀਆਂ ਟੋਕੀਓ ਏਸ਼ੀਆਈ ਖੇਡਾਂ ਅਤੇ 1962 ਜਕਾਰਤਾ ਏਸ਼ੀਆ ਖੇਡਾਂ ਵਿੱਚ ਦੋ ਦੋ ਸੋਨੇ ਦੇ ਤਮਗੇ ਜਿੱਤੇ। ਮਿਲਖਾ ਸਿੰਘ ਨੇ ਭਾਰਤ ਵੱਲੋਂ ਉਲੰਪਿਕ (1956 ਮੈਲਬਰਨ,1960 ਰੋਮ ਅਤੇ 1964 ਟੋਕੀਓ) ਵਿਚ ਹਿੱਸਾ ਲੈਕੇ ਸਮੇਂ ਸਮੇਂ ਭਾਰਤ ਦੇਸ਼ ਦਾ ਕੱਦ ਉਚਾ ਕੀਤਾ ਜੋ ਇਤਿਹਾਸ ਦੇ ਸੁਨਹਿਰੀ ਪੰਨਿਆ ਵਿੱਚ ਫਿਲਮ ਦੀ ਰੀਲ ਵਾਂਗ ਸਾਹਮਣੇ  ਆਉਂਦਾ ਰਹੇਗਾ।
 
ਲੇਖ਼ਕ: ਗਿਆਨੀ ਰਾਜਿੰਦਰ ਸਿੰਘ ਰਾਜਨ 
ਮੋਬਾਈਲ ਫੋਨ ਨੰਬਰ 9417427656
ਪੂਰਾ ਪਤਾ:ਉੱਤਮ ਗਾਰਡਨ ਕਲੋਨੀ ਮਨਵਾਲ 
                  ਪਠਾਨਕੋਟ (ਪੰਜਾਬ) 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply