ਮੁਕੇਰੀਆਂ (ਚੌਧਰੀ, ਯੋਗੇਸ਼ ) ਜਾਨਵੀ ਪੁੱਤਰੀ ਸ਼੍ਰੀ ਕਮਲਦੀਪ NTSE ਪ੍ਰੀਖਿਆ ਪਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ ਵਧਾਇਆ NTSE( National talent search examination) ਸਟੇਜ 1 ਪ੍ਰੀਖਿਆ ਦਾ ਨਤੀਜ਼ਾ ਘੋਸ਼ਿਤ ਹੋਇਆ ਹੈ ਜਿਸ ਵਿੱਚ ਪੂਰੇ ਪੰਜਾਬ ਸੂਬੇ ਦੇ ਸਰਕਾਰੀ ਸਕੂਲਾਂ ਵਿੱਚੋਂ 20 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਪ੍ਰੀਖਿਆ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਜਾਨਵੀ ਪੁੱਤਰੀ ਸ਼੍ਰੀ ਕਮਲਦੀਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਬਲ ਮੰਜ ਤਹਿਸੀਲ ਮੁਕੇਰੀਆਂ ਨੇ NTSE ਪ੍ਰੀਖਿਆ ਪਾਸ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ ਹੈ।
ਇਸ ਸਬੰਧੀ ਪ੍ਰਿੰਸੀਪਲ ਸ੍ਰੀ ਸੁਨੀਲ ਮਹਿਰਾਲ ਜੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਦਿਆਰਥਣ ਜਾਨਵੀ ਦੀ ਅਣਥੱਕ ਮਿਹਨਤ ਸਦਕਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਗੁਰਸ਼ਰਨ ਸਿੰਘ ਜੀ, ਉਪ ਜਿਲ੍ਹਾ ਸਿੱਖਿਆ ਅਫਸਰ, NTSE ਨੋਡਲ ਅਫ਼ਸਰ ਸ੍ਰੀਮਤੀ ਪੂਨਮ ਜੀ, NTSE ਰਿਸੋਰਸ ਪਰਸਨਜ਼ ਯੋਗੇਸ਼ ਸ਼ਰਮਾ ਸਾਇੰਸ, ਸੁਰਿੰਦਰ ਕੁਮਾਰ ਮੈਥ ,ਸੁਨੀਲ ਕੁਮਾਰ ਮੈਥ ,ਸਮੂਹ ਬੀ.ਐਮ,ਡੀ.ਐਮ, ਗਾਈਡ ਅਧਿਆਪਕ ਸ੍ਰੀਮਤੀ ਪੂਨਮ (ਸਾਇੰਸ ਮਿਸਟ੍ਰੈੱਸ), ਸ੍ਰੀ ਗੌਰਵ( ਮੈਥ ਮਾਸਟਰ), ਸ੍ਰੀਮਤੀ ਰਣਜੀਤ ਕੌਰ (English mistress) ਜੀ ਦੇ ਵਿਸ਼ੇਸ਼ ਯਤਨਾਂ ਸਦਕਾ ਇਹ ਮਾਣਮੱਤੀ ਪ੍ਰਾਪਤੀ ਹੋਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਗੁਰਸ਼ਰਨ ਸਿੰਘ ਜੀ ਨੇ ਵਿਦਿਆਰਥਣ ਜਾਨਵੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੇ ਜਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਸੁਨੀਲ ਮਹਿਰਾਲ ਜੀ ਨੇ ਜਾਨਵੀ ਦੇ ਮਾਤਾ ਪਿਤਾ ਜੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਹ ਅੱਗੇ ਤੋਂ ਵੀ ਸਿੱਖਿਆ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਸਕੂਲ ਨਾਮ ਰੋਸ਼ਨ ਕਰੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp