ਪਸ਼ੂ ਭਲਾਈ ਕਮੇਟੀ ਨੂੰ ਹਰੇ ਚਾਰੇ ਦਾ ਅਚਾਰ ਬਣਾਉਣ ਲਈ ਸਾਈਲੋ ਪਿਟ ਬਣਾਉਣ ਦੇ ਦਿੱਤੇ ਨਿਰਦੇਸ਼ ,ਜਨ ਸਹਿਯੋਗ ਨਾਲ ਹੀ ਕੈਟਲ ਪਾਊਂਡ ਦਾ ਵਿਕਾਸ ਸੰਭਵ
ਹੁਸ਼ਿਆਰਪੁਰ,(Nisha,Navneet) : ਸਰਕਾਰੀ ਕੈਟਲ ਪਾਊਂਡ ਫਲਾਹੀ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਜਿਕ ਸੰਸਥਾਵਾਂ ਅਤੇ ਲੋਕਾਂ ਨੂੰ ਜੋੜਿਆ ਜਾਵੇ, ਤਾਂ ਜੋ ਇਸ ਦਾ ਹੋਰ ਬੇਹਤਰ ਤਰੀਕੇ ਨਾਲ ਸੰਚਾਲਨ ਕੀਤਾ ਜਾ ਸਕੇ। ਇਹ ਵਿਚਾਰ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕੈਟਲ ਪਾਊਂਡ ਫਲਾਹੀ ਵਿਖੇ ਜ਼ਿਲ•ਾ ਪਸ਼ੂ ਭਲਾਈ ਸੋਸਾਇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੱਖੇ। ਇਸ ਦੌਰਾਨ ਉਨ•ਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅੰਮ੍ਰਿਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਉਨ•ਾਂ ਕੈਟਲ ਪਾਊਂਡ ਦਾ ਦੌਰਾ ਕਰਕੇ ਇਥੇ ਦੇ ਕੰਮਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੈਟਲ ਪਾਊਂਡ ਵਿਖੇ ਹਰਾ ਚਾਰਾ ਲਗਾਉਣ ਦੀ ਵਿਵਸਥਾ ਕਰਨ, ਤਾਂ ਜੋ ਪਸ਼ੂਆਂ ਨੂੰ ਹਰਾ ਚਾਰਾ ਅਸਾਨੀ ਨਾਲ ਉਪਲਬੱਧ ਹੋ ਸਕੇ। ਉਨ•ਾਂ ਪਸ਼ੂ ਭਲਾਈ ਸੋਸਾਇਟੀ ਨੂੰ ਇਥੇ ਸਾਈਲੋ ਪਿਟ ਬਣਾਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਪਸ਼ੂਆਂ ਲਈ ਹਰੇ ਚਾਰੇ ਦਾ ਅਚਾਰ ਬਣਾਇਆ ਜਾ ਸਕੇ। ਇਹ ਅਚਾਰ ਉਸ ਸਮੇਂ ਵਰਤੋਂ ਵਿੱਚ ਲਿਆਂਦਾ ਜਾਵੇਗਾ, ਜਦੋਂ ਪਸ਼ੂਆਂ ਲਈ ਹਰੇ ਚਾਰੇ ਦੀ ਕਮੀ ਸਾਹਮਣੇ ਆਵੇਗੀ। ਇਸ ਦੌਰਾਨ ਸਮਾਜਿਕ ਸੰਸਥਾ ਨਈ ਸੋਚ ਵਲੋਂ ਪਸ਼ੂਆਂ ਲਈ ਪੀਣ ਵਾਲੇ ਪਾਣੀ ਲਈ ਬਣਾਈਆਂ ਜਾ ਰਹੀਆਂ ਖੁਰਲੀਆਂ ਦੀ ਡਿਪਟੀ ਕਮਿਸ਼ਨਰ ਨੇ ਸ਼ਲਾਘਾ ਕੀਤੀ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਕੈਟਲ ਪਾਊਂਡ ਦਾ ਵਿਕਾਸ ਜਨ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਲੋਕ ਇਥੇ ਆਉਣ ਅਤੇ ਗਊਵੰਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ। ਉਨ•ਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਦਾ ਇਸ ਵਿੱਚ ਬਹੁਤ ਯੋਗਦਾਨ ਹੈ, ਜੋ ਕਿ ਸਮੇਂ-ਸਮੇਂ ‘ਤੇ ਕੈਟਲ ਪਾਊਂਡ ਦੇ ਵਿਕਾਸ ਲਈ ਅੱਗੇ ਆਉਂਦੀਆਂ ਰਹਿੰਦੀਆਂ ਹਨ। ਉਨ•ਾ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਸ਼ੂਆਂ ਲਈ ਜ਼ਰੂਰੀ ਦਵਾਈਆਂ ਉਪਲਬੱਧ ਕਰਵਾਉਣ, ਤਾਂ ਜੋ ਕਿਸੇ ਤਰ•ਾਂ ਦੀ ਸਮੱਸਿਆਂ ਦਾ ਸਾਹਮਣਾ ਨਾ ਕਰਨਾ ਪਵੇ।
ਉਨ•ਾਂ ਪਸ਼ੂ ਭਲਾਈ ਸੋਸਾਇਟੀ ਨੂੰ ਨਿਰਦੇਸ਼ ਦਿੱਤੇ ਕਿ ਉਹ ਕੈਟਲ ਪਾਊਂਡ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ। ਉਨ•ਾਂ ਪਸ਼ੂ ਪਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਨੂੰ ਸੜਕਾਂ ‘ਤੇ ਲਵਾਰਿਸ ਨਾ ਛੱਡਣ, ਕਿਉਂਕਿ ਇਹ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਹਨ। ਉਨ•ਾਂ ਸ਼ਹਿਰ ਦੇ ਹੋਰ ਗਊ ਸੇਵਕਾਂ ਨੂੰ ਵੀ ਕੈਟਲ ਪਾਊਂਡ ਦੇ ਵਿਕਾਸ ਲਈ ਹਰ ਮੁਮਕਿਨ ਯੋਗਦਾਨ ਦੀ ਅਪੀਲ ਕੀਤੀ।
ਇਸ ਦੌਰਾਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਹਰਜੀਤ ਸਿੰਘ, ਜ਼ਿਲ•ਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼੍ਰੀ ਸਰਬਜੀਤ ਸਿੰਘ ਬੈਂਸ, ਨੋਡਲ ਅਫ਼ਸਰ ਸਰਕਾਰੀ ਕੈਟਲ ਪਾਊਂਡ ਫਲਾਹੀ ਡਾ. ਮਨਮੋਹਨ ਸਿੰਘ ਦਰਦੀ, ਨਈ ਸੋਚ ਦੇ ਨੁਮਾਇੰਦੇ ਸ਼੍ਰੀ ਅਸ਼ੋਕ ਸੈਣੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਸ਼ੂ ਭਲਾਈ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp