ਮਾਈਗ੍ਰੇਟਰੀ ਪਲਸ ਪੋਲਿਓ ਦੀ ਮੁਹਿੰਮ ਵਿਚ ਵਰਤਿਆ ਜਾਣ ਵਾਲਾ ਸਮਾਨ ਬਲਾਕ ਐਜੂਕੇਟਰ ਵੱਜੋਂਂ ਕੰਮ ਕਰ ਰਹੇ ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਟੀਮਾਂ ਨੂੰ ਵੰਡਿਆ
ਪਠਾਨਕੋਟ 26 ਜੂਨ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼) ਅੱਜ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਘਰੋਟਾ ਦੇ ਹੁਕਮਾਂ ਤੇ ਮਾਈਗ੍ਰੇਟਰੀ ਪਲਸ ਪੋਲਿਓ ਦੀ ਮੁਹਿੰਮ ਵਿਚ ਵਰਤਿਆ ਜਾਣ ਵਾਲਾ ਸਮਾਨ ਬਲਾਕ ਐਜੂਕੇਟਰ ਵੱਜੋਂਂ ਕੰਮ ਕਰ ਰਹੇ ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਟੀਮਾਂ ਨੂੰ ਵੰਡਿਆ ਗਿਆ ਜਿਸ ਵਿਚ ਪੋਲੀਓ ਵੈਕਸੀਨ, ਸੈਨੀਟਾਈਜ਼ਰ, ਨਿਸ਼ਾਨ ਲਾਉਣ ਵਾਲੇ ਮਾਰਕਰ ਆਦਿ ਦਿੱਤੇ ਗਏ ।ਮਾਈਗ੍ਰੇਟਰੀ ਪਲਸ ਪੋਲੀਓ ਦੇ ਨੋਡਲ ਅਫਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਘਰੋਟਾ ਬਲਾਕ ਵਿੱਚ 1400 ਬੱਚੇ 0 ਤੋਂ 5 ਸਾਲਾਂ ਦੇ ਹਨ । ਇਹਨਾਂ ਬੱਚਿਆਂ ਨੂੰ ਸਹੀ ਢੰਗ ਨਾਲ ਬੂੰਦਾਂ ਪਿਲਾਉਣ ਵਾਸਤੇ 12 ਟੀਮਾਂ ਅਤੇ 4 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ । ਉਹਨਾਂ ਨੇ ਹਦਾਇਤਾਂ ਕੀਤੀ ਕਿ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਝਾਂ ਨਹੀਂ ਰਹਿਣਾ ਚਾਹੀਦਾਬੂੰਦਾਂ ਪਿਲਾਉਣ ਸਮੇਂ ਹੱਥਾਂ ਦੀ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਦਿਆਂ ਹੋਇਆਂ ਇੱਕ ਬੱਚੇ ਨੂੰ ਬੂੰਦਾਂ ਪਿਲਾਉਣ ਤੋਂ ਪਹਿਲਾਂ ਤੇ ਬਾਅਦ ਵਿਚ ਚੰਗੀ ਤਰ੍ਹਾਂ ਹੱਥਾਂ ਨੂੰ ਸੈਨੇਟਾਈਜ ਕਰਨਾ ਬਹੁਤ ਜ਼ਰੂਰੀ ਹੈ , ਹੋ ਸਕੇ ਤਾਂ ਬੱਚੇ ਦੇ ਮਾਤਾ-ਪਿਤਾ ਦੇ ਹੱਥਾਂ ਨੂੰ ਵੀ ਸੈਨੇਟਾਈਜ਼ ਕਰਵਾ ਦਿਉ ,ਬੂੰਦਾਂ ਪਿਲਾਉਣ ਵਾਲੇ ਵੱਲੋਂ ਤੇ ਬੱਚੇ ਦੇ ਮਾਤਾ-ਪਿਤਾ ਵੱਲੋਂ ਮਾਸਕ ਪਾਇਆ ਹੋਣਾ ਬਹੁਤ ਜ਼ਰੂਰੀ ਹੈ । ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਜਿਸ ਏਰੀਏ ਦੇ ਘਰਾਂ ਵਿੱਚ ਕੋਵਿਡ 19 ਦੇ ਪੋਜ਼ੀਟਿਵ ਵਿਆਕਤੀ ਇਕਾਂਤਵਾਸ ਕੀਤੇ ਗਏ ਹਨ ਉਨ੍ਹਾਂ ਘਰਾਂ ਦੇ ਦਰਵਾਜ਼ਿਆਂ ਨੂੰ ਨਾ ਤਾਂ ਖੜਕਾਇਆ ਜਾਵੇ ਤੇ ਨਾਂ ਹੀ ਨੰਬਰਿੰਗ ਕੀਤੀ ਜਾਵੇ ੳਸ ਘਰ ਦਾ ਵੇਰਵਾ x-mark ਲਿਸਟਾਂ ਵਿਚ ਦਰਜ ਕੀਤਾ ਜਾਵੇ ਤੇ 17 ਦਿਨਾਂ ਬਾਅਦ ੳਨ੍ਹਾਂ ਘਰਾਂ ਦੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾਣ । ਇਸ ਮੌਕੇ ਤੇ ਡਾਕਟਰ ਅੰਮ੍ਰਿਤਪਾਲ ਸਿੰਘ, ਅਪਥਾਲਮਿਕ ਅਫ਼ਸਰ ਸੁਰਿੰਦਰ ਸ਼ਰਮਾ, ਸੁਖਵਿੰਦਰ ਲਾਡੀ, ਪ੍ਰਦੀਪ ਭਗਤ , ਅਮਰਜੀਤ ਸੈਣੀ , ਕੁਲਦੀਪ ਕੁਮਾਰ , ਗੁਲਾਬ ਸਿੰਘ , ਮਲਕੀਤ ਸਿੰਘ, ਜਗਨ ਨਾਥ ਆਦਿ ਸਾਰੇ ਜੁਝਾਰੂ ਫਰੰਟ ਲਾਈਨ ਸਿਹਤ ਕਾਮੇ ਹਾਜਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements