ਪੱਤਰਕਾਰ ਗੁਰਮੁੱਖ ਸਿੰਘ ਨੂੰ ਸਦਮਾ, ਮਾਤਾ ਦਾ ਦੇਹਾਂਤ
ਗੜਦੀਵਾਲਾ, 26 ਜੂਨ (ਚੌਧਰੀ , ਯੋਗੇਸ਼ ): ਪੱਤਰਕਾਰ ਗੁਰਮੁੱਖ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨਾਂ ਦੀ ਮਾਤਾ ਹਰਭਜਨ ਕੌਰ ਦਾ ਬੀਤੇ ਕੱਲ ਦੇਹਾਂਤ ਹੋ ਗਿਆ। ਉਨਾਂ ਦਾ ਅੱਜ ਟੈਲੀਫੋਨ ਐਕਸਚੇਂਜ ਦੇ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ। ਉਨਾਂ ਦੇ ਸ਼ਰੀਰ ਨੂੰ ਮੁੱਖ ਅਗਿਨੀ ਗੁਰਮੁੱਖ ਸਿੰਘ , ਅਵਤਾਰ ਸਿੰਘ, ਅਵਨਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਸ਼ਮੀ ਨੇ ਦਿੱਤੀ।
ਪੱਤਰਕਾਰ ਗੁਰਮੁੱਖ ਸਿੰਘ ਦੀ ਮਾਤਾ ਦੇ ਦੇਹਾਂਤ ’ਤੇ ਧੰਨਵੰਤਰੀ ਵੈਦ ਮੰਡਲ ਦੇ ਸੂਬਾ ਪ੍ਰਧਾਨ ਵੈਦ ਸੁਮਨ ਸੂਦ, ਵੈਦ ਬਲਜਿੰਦਰ ਰਾਮ, ਆਮ ਆਦਮੀ ਪਾਰਟੀ ਵਲੋਂ ਹਰਮੀਤ ਔਲਖ, ਮਮਤਾ ਰਾਣੀ , ਸਵਤੰਤਰ ਕੁਮਾਰ ਬੰਟੀ, ਬਸਪਾ ਵਲੋਂ ਬਿੱਟੂ, ਡਾ. ਸੁਖਦੇਵ ਸਿੰਘ, ਪੱਤਰਕਾਰ ਹਰਪਾਲ ਸਿੰਘ ਭੱਟੀ, ਹਰਦਿੰਦਰ ਦੀਪਕ, ਕਰਮ ਸਿੰਘ ਭੱਟੀ, ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਗੜਦੀਵਾਲਾ ਦੇ ਮੁੱਖੀ ਅਵਤਾਰ ਸਿੰਘ, ਸੰਚਾਲਕ ਸੁਰਜੀਤ ਸਿੰਘ, ਮਹਾਤਮਾ ਰਾਮ ਪ੍ਰਕਾਸ਼ ਧੂਤਕਲਾਂ, ਦਰਸ਼ਨ ਸਿੰਘ ਰਾਜਪੁਰ, ਨਰਿੰਦਰ ਸਿੰਘ ਲੱਭਾ, ਭਾਈ ਸਤਪਾਲ ਸਿੰਘ, ਹਰਬੰਸ ਸਿੰਘ ਜੱਸਲ ਆਦਿ ਸਮੇਤ ਹੋਰ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp