ਵਿਧਾਇਕ ਡਾ. ਰਾਜ ਕੁਮਾਰ ਦੀ ਅਗੁਵਾਈ ਚ ਅਕਾਲੀ ਦਲ ਨਾਲ ਸੰਬੰਧਤ ਪਿੰਡ ਰੱਹਲੀ ਦੇ ਸਰਪੰਚ ਕਾਂਗਰਸ ਚ ਸ਼ਾਮਿਲ

ਵਿਧਾਇਕ ਡਾ. ਰਾਜ ਕੁਮਾਰ ਦੀ ਅਗੁਵਾਈ ਚ ਅਕਾਲੀ ਦਲ ਨਾਲ ਸੰਬੰਧਤ ਪਿੰਡ ਰੱਹਲੀ ਦੇ ਸਰਪੰਚ ਕਾਂਗਰਸ ਚ ਸ਼ਾਮਿਲ
ਚੱਬੇਵਾਲ :  ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਦੇ ਸਾਥ ਤੇ ਮੋਹਰ ਲਗਾਉਂਦਿਆਂ ਪਿੰਡ ਰਹੱਲੀ ਦੇ ਸਰਪੰਚ ਸੰਜੀਵ ਕੁਮਾਰ ਨੇ ਅਕਾਲੀ ਦਲ ਨੂੰ ਛੱਡ ਕੇ ਡਾ. ਰਾਜ ਦੀ ਅਗੁਵਾਈ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਤੇ ਸਰਪੰਚ ਸੰਜੀਵ ਕੁਮਾਰ ਨੇ ਕਿਹਾ ਕਿ ਅਕਾਲੀਆਂ ਦੀਆਂ ਗਲਤ ਨੀਤੀਆਂ ਦੇ ਚਲਦਿਆਂ ਅਤੇ ਡਾ. ਰਾਜ ਵੱਲੋਂ ਪਿੰਡ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਇਹ ਫੈਸਲਾ ਲਿਆ ਹੈ।

ਵਿਧਾਇਕ ਡਾ. ਕਾਜ ਕੁਮਾਰ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੇ ਸਰਪੰਚ ਸੰਜੀਵ ਕੁਮਾਰ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਹਰ ਪਿੰਡ ਨੂੰ ਜਰੂਰੀ ਕੰਮਾਂ ਲਈ ਬਿਨਾਂ ਕਿਸੇ ਭੇਦਭਾਵ ਤੋਂ ਗ੍ਰਾਂਟ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪ੍ਰਦੇਸ਼ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਲੋਕ ਕਾਫੀ ਪ੍ਰਭਾਵਿਤ ਹਨ। ਉਹਨਾਂ ਨੇ ਕਿਹਾ ਕਿ ਪਿੰਡ ਰੱਹਲੀ ਨੂੰ ਵਿਕਾਸ ਕੰਮਾਂ ਲਈ 25.47 ਲੱਖ ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਈ ਗਈ ਹੈ। ਜਿਕਰਯੋਗ ਹੈ ਕਿ ਪਿੰਡ ਵਿੱਚ ਰਹੱਲੀ ਤੋਂ ਡਾਡੀਆ ਤੱਕ ਸੜਕ ਅਤੇ ਛੱਪੜ ਦੇ ਗੰਦੇ ਪਾਣੀ ਦੇ ਨਿਕਾਸ ਲਈ ਪਾਈਪ ਲਾਇਨ ਦਾ ਕੰਮ ਕਰਵਾਇਆ ਗਿਆ ਹੈ। ਮੌਜੂਦਾ ਸਮੇਂ ਦੌਰਾਨ ਗਲੀਆਂ-ਨਾਲੀਆਂ ਦਾ ਕੰਮ ਚੱਲ ਰਿਹਾ ਹੈ। ਇਸ ਮੌਕੇ ਤੇ ਜਗਜੀਵਨ ਰਾਮ ਲੰਬੜਦਾਰ, ਬਲਵੀਰ ਰਾਮ ਪੰਚ, ਬਲਵੀਰ ਸਿੰਘ, ਪੰਚ ਨੀਲਮ ਰਾਣੀ, ਕਮਲਦੀਪ ਸ਼ਰਮਾ, ਸੁਖਵਿੰਦਰ ਕੌਰ, ਮਨੋਹਰ ਲਾਲ ਪੰਚ, ਮਨਜੀਤ ਕੌਰ ਪੰਚ, ਦਲਵੀਰ ਸਿੰਘ, ਦਲਜੀਤ ਸਿੰਘ, ਬਲਰਾਜ ਸਿੰਘ, ਰਾਮ ਦਾਸ ਆਦਿ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply