ਹੈਰੋਇਨ ਨਸ਼ੀਲੀਆ ਗੋਲ਼ੀਆਂ ਅਤੇ 1 ਲੱਖ 24 ਹਜ਼ਾਰ 5 ਸੋ ਰੁਪਈਆ ਡਰਗ ਮਨੀ ਸਮੇਤ ਚਾਰ ਵਿਅਕਤੀ ਕਾਬੂ ਗੁਰਦਾਸਪੁਰ 27 ਜੂਨ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 7 ਗ੍ਰਾਮ ਹੈਰੋਇਨ , 1675 ਨਸ਼ੀਲੀਆਂ ਗੋਲ਼ੀਆਂ ਅਤੇ 1 ਲੱਖ 24 ਹਜ਼ਾਰ 5 ਸੋ ਰੁਪਏ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਸਹਾਇਕ ਸਬ ਇੰਸਪੈਕਟਰ ਰਮਨ ਕੁਮਾਰ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਦੋਦਵਾਂ ਮੋੜ ਨੇੜੇ ਜੇ ਆਰ ਸ਼ੈਲਰ ਤੋਂ ਵਿਕਾਸ ਕੁਮਾਰ ਉਰਫ ਸੋਰਵ ਪੁੱਤਰ ਰਾਕੇਸ਼ ਕੁਮਾਰ ਵਾਸੀ ਬਹਿਰਾਮਪੁਰ ਨੂੰ ਸ਼ੱਕ ਪੈਣ ਉੱਪਰ ਮੋਟਰ-ਸਾਈਕਲ ਨੰਬਰ ਪੀ ਬੀ 06 ਏ ਟੀ 7814 ਕਾਬੂ ਕਰਕੇ ਵਿਕਾਸ ਕੁਮਾਰ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ ਬਰਾਮਦ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ ਇਸ ਵਿੱਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ । ਸਹਾਇਕ ਸਬ ਇੰਸਪੈਕਟਰ ਦਲਜੀਤ ਸਿੰਘ ਸਪੈਸ਼ਲ ਬਰਾਂਚ ਗੁਰਦਾਸਪੁਰ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਅੱਡਾ ਪੁਰਾਣਾ ਸ਼ਾਲਾਂ ਮੋਜੂਦ ਸੀ ਕਿ ਵਿਸ਼ਾਲ ਸ਼ਰਮਾ ਪੁੱਤਰ ਹਰੀਸ਼ ਕੁਮਾਰ ਵਾਸੀ ਪੁਰਾਣਾ ਸ਼ਾਲਾਂ ਜਿਸ ਦੀ ਅੱਡਾ ਪੁਰਾਣਾ ਸ਼ਾਲਾਂ ਵਿਖੇ ਕਲਿਨਿਕ ਦੀ ਦੁਕਾਨ ਹੈ ਜਿਸ ਦੇ ਕਲਿਨਿਕ ਅਤੇ ਰਿਹਾਇਸ਼ੀ ਮਕਾਨ ਵਿੱਚ ਨੂੰ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈਣ ਤੇ ਡਰੱਗ ਇੰਸਪੈਕਟਰ ਬਬਲੀਨ ਕੋਰ ਨੂੰ ਮੋਕਾ ਤੇ ਬੁਲਾਇਆ ਗਿਆ ਅਤੇ ਇਸ ਬਾਰੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਵਿਖੇ ਸੁਚਿਤ ਕੀਤਾ ਇਸ ਤੇ ਕਾਰਵਾਈ ਕਰਦੇ ਹੋਏ ਕਰਦੇ ਹੋਏ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਡਰੱਗ ਇੰਸਪੈਕਟਰ ਬਬਲੀਨ ਕੋਰ ਦੀ ਹਾਜ਼ਰੀ ਵਿੱਚ ਵਿਸ਼ਾਲ ਸ਼ਰਮਾ ਦੇ ਕਲਿਨਿਕ ਅਤੇ ਘਰ ਦੀ ਤਲਾਸ਼ੀ ਕੀਤੀ ਗਈ ਤਾਂ ਲੋਹੇ ਦੀ ਅਲਮਾਰੀ ਵਿੱਚੋਂ 500 ਨਸ਼ੀਲੀਆਂ ਗੋਲ਼ੀਆਂ ਅਤੇ 124500 ਰੁਪਈਆ ਡਰੱਗ ਮਨੀ ਦੇ ਤੋਰ ਤੇ ਬਰਾਮਦ ਕੀਤੇ ਗਏ । ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਸਮੇਤ ਪੁਲਿਸ ਗਸ਼ਤ ਕਰਦੇ ਹੋਏ ਪੁੱਲ ਡਰੇਨ ਘੁੰਮਣ ਕਲਾਂ ਤੋ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰੂਪ ਸਿੰਘ ਵਾਸੀ ਪਿੰਡ ਚੋੜੇ ਨੂੰ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈਣ ਤੇ ਮੋਟਰ-ਸਾਈਕਲ ਨੰਬਰ ਪੀ ਬੀ 18 ਡਬਲਯ 9353 ਸਮੇਤ ਕਾਬੂ ਕਰਕੇ ਇਸ ਬਾਰੇ ਪੁਲਿਸ ਸਟੇਸ਼ਨ ਘੁੰਮਣ ਕਲਾਂ ਵਿਖੇ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਕਰਦੇ ਹੋਏ ਸਬ ਇੰਸਪੈਕਟਰ ਗੁਰਮੁੱਖ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਭਾਰਤ ਭੂਸ਼ਣ ਉਪ ਕਪਤਾਨ ਪੁਲਿਸ ਕਲਾਨੋਰ ਦੀ ਹਦਾਇਤ ਤੇ ਕਾਬੂ ਕੀਤੇ ਗੁਰਪ੍ਰੀਤ ਸਿੰਘ ਦੀ ਤਲਾਸ਼ੀ ਕੀਤੀ ਗਈ ਤਾਂ 1000 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ।ਸਬ ਇੰਸਪੈਕਟਰ ਸੁਖਜਿੰਦਰ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਸਮੇਤ ਪੁਲਿਸ ਗਸ਼ਤ ਕਰਦੇ ਹੋਏ ਪੁੱਲ ਕੁੰਜਰ ਨੇੜੇ ਬਾਂਗੋਵਾਨੀ ਮੋੜ ਤੋ ਹਰਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬਾਂਗੋਵਾਨੀ ਨੂੰ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਕਾਬੂ ਕਰਕੇ ਇਸ ਬਾਰੇ ਪੁਲਿਸ ਸਟੇਸ਼ਨ ਘੁੰਮਣ ਕਲਾਂ ਵਿਖੇ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਕਰਦੇ ਹੋਏ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਹਰਜੀਤ ਸਿੰਘ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ 175 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆ । |
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements