ਸਿੱਖਿਆ ਵਿਭਾਗ ਵੱਲੋਂ ਅਜ਼ਾਦੀ ਦੇ 75 ਸਾਲਾ ਸਮਾਗਮਾਂ ਸਬੰਧੀ ਨਤੀਜਾ ਐਲਾਨਿਆ

ਸਿੱਖਿਆ ਵਿਭਾਗ ਵੱਲੋਂ ਅਜ਼ਾਦੀ ਦੇ 75 ਸਾਲਾ ਸਮਾਗਮਾਂ ਸਬੰਧੀ ਕਰਵਾਏ ਗਏ ਬਲਾਕ ਪੱਧਰੀ ਭਾਸ਼ਣ  ਮੁਕਾਬਲੇ ਦਾ ਨਤੀਜਾ ਐਲਾਨਿਆ
ਪਠਾਨਕੋਟ, 28 ਜੂਨ ( ਰਾਜਿੰਦਰ ਰਾਜਨ ਬਿਊਰੋ )
ਪੰਜਾਬ ਸਰਕਾਰ ਵੱਲੋਂ ਆਜਾਦੀ ਦੇ 75 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਲੜੀ ਦੇ ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ ਹੋ ਗਏ ਹਨ।

ਵਿਭਾਗ ਵੱਲੋਂ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਭਾਸ਼ਨ ਮੁਕਾਬਲਿਆਂ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।

ਜਾਣਕਾਰੀ ਦਿੰਦੇ ਹੋਏ ਮੁਕਾਬਲਿਆਂ ਦੇ ਇੰਚਾਰਜ ਲੈਕਚਰਾਰ ਕੌਂਸ਼ਲ ਸ਼ਰਮਾ ਜਾਣਕਾਰੀ ਦਿੰਦੇ ਹੋਏ।

ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਜਸਵੰਤ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਬਲਦੇਵ ਰਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਬਲਾਕ ਪੱਧਰੀ ਪ੍ਰਤੀਯੋਗਿਤਾ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਮੁਕਾਬਲਿਆਂ ਦੇ ਇੰਚਾਰਜ ਲੈਕਚਰਾਰ ਕੌਸ਼ਲ ਸ਼ਰਮਾ ਨੇ ਦੱਸਿਆ ਕਿ ਮਿਡਲ ਵਰਗ ਵਿੱਚ ਬਮਿਆਲ ਬਲਾਕ ਵਿੱਚੋਂ ਅਦਿਤੀ ਸ.ਮ.ਸ. ਫਰਵਾਲ ਨੇ ਪਹਿਲਾ ਸਥਾਨ ਅਤੇ ਸੂਰਜ ਸਰਕਾਰੀ ਸੀ. ਸੈ. ਸਕੂਲ, ਬਮਿਆਲ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਰਗ ਵਿੱਚੋਂ ਚਾਰੂ ਸਰਕਾਰੀ ਸੀ. ਸੈ. ਸਕੂਲ, ਬਮਿਆਲ ਨੇ ਪਹਿਲਾ ਸਥਾਨ ਅਤੇ ਲਤਾ ਦੇਵੀ ਸ.ਹ.ਸ. ਖੜਖੜਾ ਠੁਠੋਵਾਲ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਨਰੋਟ ਜੈਮਲ ਸਿੰਘ ਬਲਾਕ ਵਿਚੋਂ ਵੰਸ਼ਿਕਾ ਸ.ਮ.ਸ. ਜਸਵਾਂ ਨੇ ਪਹਿਲਾ ਸਥਾਨ ਅਤੇ ਹਾਮਨ ਸ.ਮ.ਸ. ਸਾਲੋਵਾਲ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਰਗ ਵਿੱਚੋਂ ਸ਼ਿਆ ਸ.ਹ.ਸ. ਸਿਹੋੜਾ ਕਲਾਂ ਨੇ ਪਹਿਲਾ ਸਥਾਨ ਅਤੇ ਵਿਨਾਕਸ਼ੀ ਸ.ਹ.ਸ. ਨੰਗਲ ਚੌਧਰਿਆ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਪਠਾਨਕੋਟ-1  ਬਲਾਕ ਵਿਚੋਂ ਭਾਵਨਾ ਰਾਣੀ  ਸ.ਮ.ਸ. ਸਿੰਬਲ਼ੀ ਗੁਜਰਾਂ ਨੇ ਪਹਿਲਾ ਸਥਾਨ ਅਤੇ ਹਰਸ਼ ਚੋਧਰੀ ਸ.ਮ.ਸ. ਦਰਸੋਪੁਰ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਕ੍ਰਿਤਿਕਾ ਸਲਾਰਿਆ ਸ.ਸ.ਸ.ਸ ਘਰੋਟਾ ਨੇ ਪਹਿਲਾ ਸਥਾਨ ਅਤੇ ਸਮਾਇਰਾ ਕਾਟਲ ਸ.ਹ.ਸ. ਨੋਮਾਲਾ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਪਠਾਨਕੋਟ-2  ਬਲਾਕ ਵਿੱਚੋਂ ਸਿਮਰਤ ਕੌਰ   ਸ.ਮ.ਸ. ਜਖਵੜ ਜੋਗਿਆਂ  ਨੇ ਪਹਿਲਾ ਸਥਾਨ ਅਤੇ ਪਲਕ  ਸ.ਮ.ਸ. ਜਸਵਾਲੀ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਕਸ਼ਿਸ਼ ਸ਼ਰਮਾ ਸ.ਸ.ਸ.ਸ ਧੋਬੜਾ ਨੇ ਪਹਿਲਾ ਸਥਾਨ ਅਤੇ ਸਾਦਿਆ  ਸ.ਸ.ਸ.ਸ. ਮਲਕਪੁਰ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਪਠਾਨਕੋਟ-3  ਬਲਾਕ ਵਿੱਚੋਂ ਨਰਿੰਦਰ ਕੁਮਾਰ ਸ.ਸ.ਸ.ਸ ਨੰਗਲਭੂਰ ਨੇ ਪਹਿਲਾ ਸਥਾਨ ਅਤੇ ਮੀਤਾਲੀ ਸ.ਸ.ਸ.ਸ. ਘਿਆਲਾ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਿੱਚੋਂ ਤਨਿਸ਼ਾ ਕਾਟਲ ਸ.ਸ.ਸ.ਸ ਘਿਆਲਾ ਨੇ ਪਹਿਲਾ ਸਥਾਨ ਅਤੇ ਨੰਦਿਨੀ ਕੁਮਾਰੀ ਸ.ਸ.ਸ.ਸ. ਨੰਗਲਭੂਰ ਨੇ ਦੂਜਾ ਸਥਾਨ ਹਾਸਲ ਕੀਤਾ ।

ਮਿਡਲ ਵਰਗ ਵਿੱਚ ਧਾਰ-1  ਬਲਾਕ ਵਿੱਚੋਂ ਰਾਜੇਸ਼ ਪਠਾਨਿਆ ਸ.ਹ.ਸ ਭਟਵਾਂ ਨੇ ਪਹਿਲਾ ਸਥਾਨ ਅਤੇ ਕਰਿਸ਼ੀ ਸ਼ਰਮਾ ਸ.ਮ.ਸ ਬੁੰਗਲ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਿੱਚੋਂ ਕਸ਼ਿਸ਼ ਸ਼ਰਮਾ ਸ.ਸ.ਸ.ਸ ਬਧਾਨੀ ਨੇ ਪਹਿਲਾ ਸਥਾਨ ਅਤੇ ਨੰਦਿਨੀ ਸ.ਸ.ਸ.ਸ. ਹਾੜਾ ਨੇ ਦੂਜਾ ਸਥਾਨ ਹਾਸਲ ਕੀਤਾ ।

ਮਿਡਲ ਵਰਗ ਵਿੱਚ ਧਾਰ-2  ਬਲਾਕ ਵਿਚੋਂ ਮਾਨਵ ਸ਼ਰਮਾ ਸ.ਸ.ਸ.ਸ ਸੁਜਾਨਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਸੁਨੈਨਾ ਸ.ਸ.ਸ.ਸ ਫਿਰੋਜਪੁਰ ਕਲਾਂ ਨੇ ਪਹਿਲਾ ਸਥਾਨ ਅਤੇ ਸ਼ਿਵਾਨੀ ਸ.ਸ.ਸ.ਸ ਸੁਜਾਨਪੁਰ ਨੇੇ ਦੂਜਾ ਸਥਾਨ ਹਾਸਲ ਕੀਤਾ । ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਡੀਐਸਐਮ ਬਲਵਿੰਦਰ ਸੈਣੀ, ਲੈਕਚਰਾਰ ਪਵਨ ਸੈਹਰਿਆ, ਬ੍ਰਿਜ ਰਾਜ ਆਦਿ ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply