ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਗੁਰਦਾਸਪੁਰ ਵੱਲੋਂ ਕੱਚੇ ਅਧਿਆਪਕਾਂ ਦੇ ਪੱਕੇ ਧਰਨੇ ਮੋਹਾਲੀ ਵਿਖੇ ਸ਼ਮੁਲੀਅਤ ਕੀਤੀ
ਗੁਰਦਾਸਪੁਰ 5 ਜੁਲਾਈ ( ਅਸ਼ਵਨੀ ) :- ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਗੁਰਦਾਸਪੁਰ ਵੱਲੋਂ ਕੱਚੇ ਅਧਿਆਪਕਾਂ ਦੇ ਪੱਕੇ ਧਰਨੇ ਮੋਹਾਲੀ ਵਿਖੇ ਕੀਤੀ ਸਮੂਲੀਅਤ।ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਕੱਚੇ ਅਧਿਆਪਕਾਂ ਵਲੋ ਲਗਾਏ ਮੋਹਾਲੀ ਵਿਚ ਪੱਕੇ ਧਰਨੇ ਵਿੱਚ ਸਮੂਲੀਅਤ ਕਰਨ ਲਈ ਪੂਰੇ ਪੰਜਾਬ ਤੋਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ ਦੀ ਅਗਵਾਈ ਵਿੱਚ ਅਧਿਆਪਕਾਂ ਦੇ ਵੱਡੇ ਜੱਥੇ ਵੱਲੋ ਮਾਰਚ ਕਰਦੇ ਹੋਏ ਧਰਨੇ ਵਿੱਚ ਸਾਮਲ ਹੋਏ। ਇਸ ਮੋਕੇ ਡੀ ਟੀ ਐਫ ਪੰਜਾਬ ਵੱਲੋ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਪੱਕਿਆਂ ਕਰਨ ਦੀ ਮੰਗ ਕੀਤੀ।
ਇਸ ਮੌਕੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਸੰਬੋਧਨ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ ਖਾਲੀ ਅਸਾਮੀਆਂ ਨੂੰ ਜਲਦੀ ਤੋ ਜਲਦੀ ਭਰੇ ਤਾਂ ਜੋ ਟੈੱਟ ਪਾਸ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ। ਅਤੇ ਮੰਗ ਕੀਤੀ ਕਿ ਲੋਕ ਵਿਰੋਧੀ ਰਾਸਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨਾ ਬੰਦ ਕੀਤਾ ਜਾਵੇ। ਇਹ ਬੇਰੁਜ਼ਗਾਰੀ ਵਿੱਚ ਵਾਧਾ ਕਰਨ ਵਾਲੀ ਅਤੇ ਗਰੀਬਾਂ ਤੋ ਸਿਖਿਆ ਖੋਹਣ ਵਾਲੀ ਹੈ। ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਵੱਲੋ ਕੱਚੇ ਅਧਿਆਪਕਾਂ ਦੇ ਮੋਰਚੇ ਲਈ 31 ਹਜ਼ਾਰ ਰੁਪਏ ਦੀ ਸਹਾਇਤਾ ਰਾਸੀ ਵੀ ਦਿੱਤੀ ਗਈ। ਧਰਨੇ ਵਿੱਚ ਹੋਰਣਾਂ ਤੋ ਇਲਾਵਾ ਮਨੋਹਰ ਲਾਲ, ਕੁਲਰਾਜ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ, ਅਸ਼ਵਨੀ ਅਵਸਥੀ, ਰਾਜੀਵ ਕੁਮਾਰ, ਲਖਵਿੰਦਰ ਸਿੰਘ, ਗੁਰਪਿਆਰ ਸਿੰਘ ਆਦਿ ਆਗੂਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp