ਲੋਕ ਅਦਾਲਤ ਦੇ ਸਬੰਧ ਵਿੱਚ ਇਨਸ਼ੋਰੰਸ ਕੰਪਨੀਆਂ ਦੇ ਮੈਨੇਜਰ ਅਤੇ ਜਿਲ੍ਹਾ ਪਠਾਨਕੋਟ ਦੇ ਬੀ.ਡੀ.ਪੀ.ਓ ਨਾਲ ਕੀਤੀ ਮੀਟਿੰਗ

ਲੋਕ ਅਦਾਲਤ ਦੇ ਸਬੰਧ ਵਿੱਚ ਇਨਸ਼ੋਰੰਸ ਕੰਪਨੀਆਂ ਦੇ ਮੈਨੇਜਰ ਅਤੇ ਜਿਲ੍ਹਾ ਪਠਾਨਕੋਟ ਦੇ ਬੀ.ਡੀ.ਪੀ.ਓ ਨਾਲ ਕੀਤੀ ਮੀਟਿੰਗ

 ਪਠਾਨਕੋਟ, 5 ਜੁਲਾਈ (ਰਾਜਿੰਦਰ ਸਿੰਘ ਰਾਜਨ )  ਨੈਸਨਲ ਲੀਗਲ ਸਰਵਿਸਜ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 10.07.2021 ਨੂੰ ਦੇਸ ਭਰ ਵਿੱਚ  ਨੈਸਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਅੱਜ ਮਿਤੀ 05.07.2021 ਨੂੰ ਸ਼੍ਰੀ ਰੰਜੀਵ ਪਾਲ ਸਿੰਘ ਚੀਮਾ, ਸੀ.ਜੇ.ਐਮ-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਇਨਸ਼ੋਰੰਸ ਕੰਪਨੀਆਂ ਦੇ ਮੈਨੇਜਰ ਅਤੇ ਪਠਾਨਕੋਟ ਦੇ ਵਿੱਚ ਪੈਂਦੇ 6 ਬਲਾਕਾਂ ਦੇ ਬੀ.ਡੀ.ਪੀ.ਓ ਨਾਲ ਮੀਟਿੰਗ ਕੀਤੀ ਗਈ।


ਮੀਟਿੰਗ ਦੋਰਾਨ ਇਨਸ਼ੋਰੰਸ ਕੰਪਨੀਆਂ ਦੇ ਮੈਨੇਜਰ ਅਤੇ ਸਾਰੇ ਬੀ.ਡੀ.ਪੀ.ਓ ਨੂੰ ਇਸ ਨੈਸਨਲ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਰੱਖਣ ਬਾਰੇ ਦੱਸਿਆ ਗਿਆ ਅਤੇ  ਬੀ.ਡੀ.ਪੀ.ਓਜ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਜਿਲਾ ਪਠਾਨਕੋਟ ਦੇ ਵਿੱਚ ਪੈਂਦੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਆਪਣੇ ਵਲੋਂ ਮਿਤੀ 10.07.2021 ਨੂੰ ਜਿਲ੍ਹਾ ਕੋਰਟ ਕੰਪਲੈਕਸ, ਪਠਾਨਕੋਟ ਵਿੱਚ ਲੱਗ ਰਹੀਂ ਨੈਸਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ। ਅਤੇ ਨਾਲ ਹੀ ਮਾਨਯੋਗ ਸਕੱਤਰ ਵਲੋਂ ਦੱਸਿਆ ਗਿਆ ਕਿ ਇਸ ਨੈਸਨਲ ਲੋਕ ਅਦਾਲਤ ਦਾ ਮੁੱਖ ਮਨੋਰਥ/ਰਾਜੀਨਾਮੇਂ ਰਾਹੀਂ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਵਾਉਣਾ ਹੈ ਤਾਂ ਜੋ ਧਿਰਾਂ ਦਾ ਪੈਸਾ ਅਤੇ ਸਮਾਂ ਬਚ ਸਕੇ ।

Advertisements

ਗੰਭੀਰ ਕਿਸਮ ਦੇ ਫੋਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰਾ ਦੇ ਕੇਸ ਲੋਕ ਅਦਾਲਤ ਵਿੱਚ ਸੁਣੇ ਜਾਂਦੇ ਹਨ । ਜਿਸ ਨਾਲ ਦੋਵੇ ਪਾਰਟੀਆਂ ਦਾ ਆਪਸੀ ਭਾਈਚਾਰਾ ਵੱਧਦਾ ਹੈ ਅਤੇ ਆਮ ਜਨਤਾ ਵੀ ਉਕਤ ਲੋਕ ਅਦਾਲਤ ਦੇ ਵਿੱਚ ਆਪਣਾ ਕੇਸ ਲਗਾ ਕੇ ਇਸ ਦਾ ਫਾਇਦਾ ਉਠਾਉਣ ।    

Advertisements
 
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply