ਇਸਤਰੀ ਜਨਵਾਦੀ ਸਭਾ ਦਾ ਜਿਲ੍ਹੇ ਦਾ 11ਵਾਂ ਡੈਲੀਗੇਟ ਇਜਲਾਸ ਸਫਲਤਾ ਪੂਰਬਕ ਸੰਪਨ
Hoshiarpur,(Vikas Julka) : ਇਸਤਰੀ ਜਨਵਾਦੀ ਸਭਾ ਦਾ ਜਿਲ੍ਹੇ ਦਾ 11ਵਾਂ ਡੈਲੀਗੇਟ ਇਜਲਾਸ ਕਮਲਜੀਤ ਕੌਰ ਬੱਢੋਆਣਾ, ਸੁਭਾਸ਼ ਮੱਟੂ, ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਬਰ, ਕਮਲੇਸ਼ ਧੂਤ ਅਤੇ ਪ੍ਰਾਮਿਲਾ ਦੇਵੀ ਨਨਸੋਤਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਸੀ.ਪੀ.ਆਈ.(ਐਮ) ਪਾਰਟੀ ਦਫਤਰ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਇਸ ਡੈਲੀਗੇਟ ਦਾ ਵਿਧੀਵੱਧ ਉਦਘਾਟਨ ਸੂਭਾਸ਼ ਮੱਟੂ ਨੇ ਨਾਰਿਆਂ ਦੀ ਗੂੰਜ ਵਿੱਚ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਦਸਿਆ ਕਿ ਇਸਤਰੀ ਜਨਵਾਦੀ ਸਭਾ 1980 ਵਿੱਚ ਹੋਦਂ ਵਿੱਚ ਆਈ ਸੀ। ਉਨ੍ਹਾਂ ਦੇਸ਼ ਵਿੱਚ ਘੱਟ ਗਿਣਤੀਆਂ, ਨਾਬਲਿਗਾਂ ਅਤੇ ਔਰਤਾਂ ਉਪਰ ਲਗਾਤਾਰ ਵੱਧ ਰਹੇ ਤਸ਼ੱਦਦ ਅਤੇ ਹਮਲਿਆਂ ਦੀ ਰੌਸ਼ਨੀ ਵਿੱਚ ਸੂਬੇ ਅਤੇ ਸਾਰੇ ਭਾਰਤ ਦੀਆਂ ਔਰਤਾਂ ਨੂੰ ਲਾਂਮਬੰਦ ਹੋਣ ਦਾ ਸੱਦਾ ਦਿੱਤਾ।
ਉਨ੍ਹਾਂ ਮੰਗ ਕੀਤੀ ਕਿ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ 33% ਸੀਟਾਂ ਔਰਤਾਂ ਲਈ ਰਿਜਰਵ ਕੀਤੀਆਂ ਜਾਣ। ਕੰਢੀ ਇਲਾਕੇ ਦੇ ਪਿੰਡਾਂ ਵਿੱਚ ਮਨਰੇਗਾ ਤਹਿਤ ਕੰਮ ਕਰਦੇ ਲੋਕਾਂ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ, ਬਲਾਤਕਾਰੀਆਂ ਅਤੇ ਬੱਚਿਆਂ ਨਾਲ ਜਿਨਸੀ ਸੋਸ਼ਣ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ, ਲਚਰ ਸਾਹਿਤ, ਲਚਰ ਗਾਣੇ ਲਿਖਣ, ਗਾਣੇ ਗਾਉਣ ਅਤੇ ਲਿਖਾਰੀਆਂ ਵਿਰੱੁਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਬੱਸਾਂ ਵਿੱਚ ਲਚਰ ਗਾਣੇ ਵਜਾਉਣ ਤੇ ਵੀ ਪੂਰਨ ਰੋਕ ਲਾਈ ਜਾਵੇ। ਡੈਲੀਗੇਟ ਇਜਲਾਸ ਨੂੰ ਸੂਬੇ ਦੀ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆ ਕਿਹਾ ਕਿ ਇਸਤਰੀ ਜਨਵਾਦੀ ਸਭਾ ਨੂੰ ਜੜ੍ਹ ਲੈਬਲ ਤੋਂ ਮਜਬੂਤ ਕਰਨ ਦੀ ਲੋੜ ਹੈ, ਜਿਸ ਲਈ ਪਿੰਡ ਪਿੰਡ ਯੂਨਿਟ ਬਣਾ ਕੇ ਸਮਾਜਿਕ ਜਬਰ, ਨਸ਼ਿਆਂ ਅਤੇ ਗੁੰਡਾ ਗਰਦੀ ਵਿਰੁੱਧ ਨਿਸੰਗ ਤੇ ਦੜ੍ਰਿਤਾ ਪੂਰਬਕ ਲੜਨ ਦੀ ਲੋੜ ਹੈ।
ਇਸ ਮੌਕੇ ਦਰਸ਼ਨ ਸਿੰਘ ਮੱਟੂ ਸੂਬਾ ਪ੍ਰਧਾਨ ਕੰਢੀ ਸੰਘਰਸ਼ ਕਮੇਟੀ, ਗੁਰਬਖਸ਼ ਸਿੰਘ ਸੂਸ ਜਿਲ੍ਹਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਕਮਲਜੀਤ ਸਿੰਘ ਰਾਜਪੁਰ ਭਾਈਆਂ ਜਿਲ੍ਹਾ ਪ੍ਰਧਾਨ ਸੀਟੂ ਨੇ ਸੁੱਭ ਸੰਦੇਸ਼ ਦਿੱਤੇ। ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਕੰਢੀ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਵਲੋਂ ਕੋਈ ਬਦਲ ਨਹੀ ਦਿੱਤਾ ਜਾ ਰਿਹਾ ਹੈ।ਇਸ ਕਰਕੇ ਪਾਣੀ ਦੇ ਬਿੱਲ ਮਾਫ ਅਤੇ ਬਿਜਲੀ ਦੇ ਬਿੱਲ ਹਾਫ ਕੀਤੇ ਜਾਣ। ਇਸ ਮੌਕੇ ਕ੍ਰਿਸ਼ਨਾ ਕੁਮਾਰੀ ਸੂਬਾਈ ਜਨਰਲ ਸਕੱਤਰ ਨੇ ਇਸਤਰੀ ਜਨਵਾਦੀ ਸਭਾ ਦਾ ਅਗਲੀ ਟੀਮ ਲਈ 15 ਮੈਬਰੀ ਪੈਨਲ ਪੇਸ਼ ਕੀਤਾ। ਹਾਜਰ ਡੈਲੀਗੇਟਾਂ ਨੇ ਨਾਰਿਆਂ ਦੀ ਗੂੰਜ ਵਿੱਚ ਸਰਬਸੰਮਤੀ ਨਾਲ ਪੈਨਲ ਨੂੰ ਪਾਸ ਕੀਤਾ।ਇਸ ਤਰ੍ਹਾਂ ਕਮਲਜੀਤ ਕੌਰ ਬੱਢੋਆਣਾ ਪ੍ਰਧਾਨ, ਪ੍ਰੇਮ ਲਤਾ ਜਨਰਲ ਸਕੱਤਰ, ਸੁਭਾਸ਼ ਮੱਟੂ ਮੀਤ ਪ੍ਰਧਾਨ, ਪ੍ਰਾਮਿਲਾ ਦੇਵੀ ਮੀਤ ਪ੍ਰਧਾਨ, ਸੁਰਿੰਦਰ ਕੌਰ ਚੁੰਬਰ ਸਕੱਤਰ, ਕਮਲੇਸ਼ ਧੂਤ ਜੁਆਂਇਟ ਸਕੱਤਰ, ਸੁਰਿੰਦਰ ਕੌਰ ਹੁਸ਼ਿਆਰਪੁਰ ਖਜਾਨਚੀ ਦੀ ਦੁਬਾਰਾ ਚੋਣ ਕੀਤੀ ਗਈ।
ਇਜਲਾਸ ਦੌਰਾਨ ਮਹਿੰਗਾਈ ਤੇ ਨਸ਼ਿਆਂ ਨੂੰ ਨਾ ਰੋਕਣ ਅਤੇ ਬੱਚਿਆ ਤੇ ਔਰਤਾਂ ਤੇ ਹੋ ਰਹੇ ਜਬਰ ਵਿਰੁੱਧ ਤਿੰਨ ਮਤੇ ਵੀ ਇਜਲਾਸ ਵਿੱਚ ਪਾਸ ਕੀਤੇ ਗਏ। ਇਜਲਾਸ ਵਿੱਚ ਬੀਬੀ ਊਸ਼ਾ ਬੋੜਾ ਦੀ ਬੇਵਕਤ ਹੋਈ ਮੌਤ ਅਤੇ ਹੋਰ ਜਮਹੂਰੀ ਲਹਿਰ ਦੇ ਵਿਛੜੇ ਸਾਥੀਆਂ ਨੂੰ ਦੋ ੰਿੰਮੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। 23 ਜੁਲਾਈ 2019 ਨੂੰ ਕੈਪਟਨ ਲਕਸ਼ਮੀ ਸਹਿਗਲ (ਆਈ.ਐਨ.ਏ.) ਦੀ ਮਨਾਈ ਜਾ ਰਹੀ ਬਰਸੀ ਅਤੇ 22 ਜੁਲਾਈ 2019 ਨੂੰ ਬੀ.ਡੀ.ਪੀ.ਓ. ਦੇ ਦਫਤਰਾਂ ਅੱਗੇ ਦਿੱਤੇ ਜਾ ਰਹੇ ਧਰਨੇ ਅਤੇ ਰੈਲੀਆਂ ਵਿੱਚ ਸ਼ਾਮਲ ਹੋਣ ਲਈ ਇਜਲਾਸ ਵਿੱਚ ਸ਼ਾਮਲ ਮੈਬਰਾਂ ਨੇ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿੱਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp