ਡਾਕਟਰਾਂ ਵੱਲੋ 12 ਜੁਲਾਈ ਤੋ ਇਕ ਹਫਤੇ ਲਈ ਹੜਤਾਲ ਦਾ ਐਲਾਨ
ਡਾਕਟਰਾਂ ਵੱਲੋ ਪੰਜਾਬ ਦੇ ਲੋਕਾਂ ਨੂੰ ਇਸ ਦੁÎੱਖ ਦੀ ਘੜੀ ਵਿੱਚ ਸਾਥ ਦੇਣ ਦੀ ਅਪੀਲ ਕੀਤੀ
ਹੁਸ਼ਿਆਰਪੁਰ 11 ਜੁਲਾਈ : ਜੁਆਇੰਟ ਗੋਰਮਿੰਟ ਡਾਕਟਰਜ ਤਾਲਮੇਲ ਕਮੇਟੀ ਵੱਲੋ ਅੱਜ ਇਕ ਮੀਟਿੰਗ ਕੀਤੀ ਗਈ ਇਸ ਵਿੱਚ. ਜਿਲਾਂ ਪੀ. ਸੀ. ਐਮ. ਐਸ. ਦੇ ਪ੍ਰਧਾਨ ਡਾ ਰਾਜ ਕੁਮਾਰ , ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਪ੍ਰਧਾਨ ਡਾ ਮਨਮੋਹਣ ਸਿੰਘ , ਡੈਟਲ ਪੀ. ਸੀ. ਐਮ. ਐਸ. ਦੇ ਪ੍ਰਧਾਨ ਡਾ ਨਵਨੀਤ ਕੋਰ , ਅਤੇ ਵੈਟਨਰੀ ਆਫੀਸਰ ਦੇ ਜਿਲਾਂ ਪ੍ਰਧਾਨ ਡਾ ਮਨਮੋਹਣ ਸਿੰਘ ਦਰਦੀ ਨੇ ਇਕ ਸਾਝੇ ਬਿਆਨ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਐਨ. ਪੀ. ਏ. ਦੇ ਮੁੱਦੇ ਨੂੰ ਲੈ ਕੇ ਸਰਕਾਰ ਵੱਲੋ üਪੀ ਸਾਧਣ ਤੇ ਅਤੇ ਇਸ ਦਾ ਕੋਈ ਵੀ ਸਾਰਥਕ ਹੱਲ ਨਾ ਕੱਢਣ ਤੇ 12 ਜੁਲਾਈ ਤੋ ਲੈ ਕੇ 14 ਜੁਲਾਈ ਤੱਕ ੳ.ੁ ਪੀ. ਡੀ. ਸਮੇਤ ਸਿਹਤ ਅਤੇ ਵੈਟਨਰੀ ਸੇਵਾਵਾਂ ਨੂੰ ਮੁਕੱਮਲ ਤੋਰ ਤੇ ਬੰਦ ਰੱਖਿਆ ਜਾਵੇਗਾ ਅਤੇ ਲੋਕ ਹਿੱਤ ਵਿੱਚ ਐਮਰਜੈਸੀ , ਕੋਵਿਡ , ਪੋਸਟਮਾਰਟਮ ਅਤੇ ਮੈਡੀਕੋ ਲੀਗਲ ਸੇਵਾਵਾਂ ਪਹਿਲਾਂ ਦੀ ਤਰਾਂ ਜਾਰੀ ਰਹਿਣਗੀਆ |
ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ 15 ਜਲਾਈ ਨੂੰ ਸਾਰੇ ਸਿਵਲ ਹਸਪਤਾਲਾ ਦੇ ਡਾਕਟਰ ਸਰਕਾਰੀ ਉ ਪੀ. ਡੀ. ਦਾ ਬਾਈਕਾਟ ਕਰਕੇ ਹਸਪਤਾਲਾ ਦੇ ਲਾਅਨ ਦੇ ਅੰਦਰ ਸਮਾਨਾਤਰ ੳ.ੁ ਪੀ. ਡੀ. ਚਲਾਈ ਜਾਵੇਗੀ ਤਾਂ ਜੋ ਲੋੜਵੰਦ ਵਿਆਕਤੀ ਸਿਹਤ / ਵੈਟਨਰੀ ਸੇਵਾਵਾਂ ਦਾ ਲਾਭ ਲੈਣ ਤੋ ਵਾਝੇ ਨਾ ਰਹਿ ਸਕਣ | ਅਗਲੇ ਐਕਸ਼ਨ ਵਿੱਚ ਸਿਹਤ ਸੇਵਾਵਾਂ ਦਾ ਬਾਈਕਾਟ ਕਰਕੇ ਸਾਰੇ ਡਾਕਟਰ ਖੂਨਦਾਨ ਕਰਨਗੇ ਅਤੇ 17 ਜੁਲਾਈ ਨੂੰ ਦੁਆਬਾ ਖੇਤਰ ਵਿੱਚ ਖੂਨਦਾਨ ਕੈਪ ਲਗਾਏ ਜਾਣਗੇ |
ਉਹਨਾਂ ਪੰਜਾਬ ਸਰਕਾਰ ਨੂੰ ਚੇਤਵਨੀ ਦਿੰਦੇ ਹੋਏ ਕਿਹਾ ਜੇਕਰ ਐਨ. ਪੀ.ਏ. ਦਾ ਮੁੱਦਾ 19 ਜੁਲਾਈ ਤੱਕ ਨਾ ਹੱਲ ਕੀਤਾ ਤਾਂ ਸਿਹਤ ਅਤੇ ਵੈਟਨਰੀ ਡਾਕਟਰ 19 ਜੁਲਾਈ ਤੋ ਅਣਮਿÎਥੇ ਸਮੇ ਲਈ ਹੜਤਾਲ ਤੇ ਚੱਲੇ ਜਾਣਗੇ ਤੇ ਤਾਲਮੇਲ ਕਮੇਟੀ ਵੱਲੋ ਆਉਣ ਵਾਲੇ ਸਮੇ ਵਿੱਚ ਸਘੰਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਦੇ ਗੰਭੀਰ ਨਤੀਜਿਆ ਦੀ ਜਿਮੇਵਾਰੀ ਪੰਜਾਬ ਸਰਕਾਰ ਦੇ ਹੋਵੇਗੀ | ਇਸ ਮੋਕੇ ਸਾਰੇ ਡਾਕਟਰਾਂ ਵੱਲੋ ਪੰਜਾਬ ਦੇ ਲੋਕਾਂ ਨੂੰ ਇਸ ਔਖੀ ਘੜੀ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋ ਸਾਡੇ ਨਾਲ ਧੋਖਾ ਕੀਤਾ ਤੇ ਸਾਨੂੰ ਦਿੱਤੀਆ ਸਹੂਲਤਾਂ ਖੋਈਆ ਜਾ ਰਹੀਆ ਹਨ |
EDITOR
CANADIAN DOABA TIMES
Email: editor@doabatimes.com
Mob:. 98146-40032 whtsapp