ਐੱਨਪੀਏ ਵਿਚ ਹੋਈ ਕਟੌਤੀ ਨੂੰ ਲੈਕੇ ਵੈਟਨਰੀ ਡਾਕਟਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਨਾਹਰੇਬਾਜੀ

ਐੱਨਪੀਏ ਵਿਚ ਹੋਈ ਕਟੌਤੀ ਨੂੰ ਲੈਕੇ ਵੈਟਨਰੀ ਡਾਕਟਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਨਾਹਰੇ ਬਾਜੀ

ਹੁਸ਼ਿਆਰਪੁਰ (ਅਭਿਸ਼ੇਕ ਭਾਟੀਆ  ) ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ 6ਵੇਂ ਪੇ-ਕਮਿਸ਼ਨ ਦੌਰਾਨ ਐੱਨਪੀਏ ਵਿਚ ਕੀਤੀ ਗਈ ਕਟੌਤੀ ਦੇ ਵਿਰੋਧ ਵਿੱਚ ਅੱਜ ਵੈਟਨਰੀ ਡਾਕਟਰਾਂ
ਵਲੋਂ 1 ਦੀਨ ਦੀ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਹਰੇ ਬਾਜੀ ਕੀਤੀ ਗਈ ਇਸ ਮੌਕੇ ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦਾ ਐੱਨਪੀਏ ਬਹਾਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਰੋਸ ਪ੍ਰਦਰਸ਼ਨ ਕਰ ਰਹੇ ਡਾਕਟਰ ਮਨਮੋਹਨ ਸਿੰਘ ਦਰਦੀ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਲੋਕਾਂ ਦੀ ਸੇਵਾ ਕੀਤੀ ਹੈ ਪਰ ਉਨ੍ਹਾਂ ਨੂੰ ਬੈਨੀਫਿਟ ਦੇਣ ਦੀ ਬਜਾਏ ਸਰਕਾਰ ਨੇ ਉਹਨਾਂ ਦੇ ਐੱਨਪੀਏ ਵਿੱਚ ਕਟੌਤੀ ਕਰ ਦਿੱਤੀ ਹੈ ਜੋ ਕਿ ਨਿੰਦਣਯੋਗ ਹੈ ਜਿਸਦੇ ਵਿਰੋਧ ਵਿਚ ਅੱਜ ਪੰਜਾਬ ਭਰ ਵਿਚ ਸਰਕਾਰੀ ਡਾਕਟਰਾਂ ਵਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ.

Advertisements

ਅੱਜ ਹੋਸ਼ਿਆਰਪੁਰ ਵਿੱਚ ਵੀ ਡਾਕਟਰਾਂ ਵਲੋਂ ਕੰਮਕਾਜ ਬੰਦ ਕਰ ਮੰਗ ਕੀਤੀ ਕਿ ਉਹਨਾਂ ਦਾ ਐੱਨਪੀਏ 25% ਕੀਤਾ ਜਾਵੇ ਅਤੇ ਬੇਸਿਕ ਤਨਖਾਹ ਨਾਲ ਜੋੜਿਆ ਜਾਵੇ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆ ਮੰਗ ਪੂਰੀ ਨਾ ਹੋਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਹਸਪਤਾਲਾਂ ਨੂੰ ਤਾਲੇ ਲਗਾ ਦੇਣਗੇ ।ਇਸ ਮੌਕੇ ਡਰ ਜਸਪਾਲ ਸਿੰਗ, ਡਰ ਆਸ਼ੀਮਾ ਵਾਸੁਦੇਵ,ਡਰ ਨਿਪੁੰਨ, ਡਰ ਹਰਸਿਮਰਨ,ਡਰ ਤਜਿੰਦਰ ਕੌਰ,ਡਰ ਗੁਰਦੀਪ ਸਿੰਘ ਸ਼ਾਮਿਲ ਸਨ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply