ਸਿਵਲ ਸਰਜਨ ਡਾ ਹਰਵਿੰਦਰ ਸਿੰਘ  ਅਤੇ ਡਾ. ਬਿੰਦੂ ਗੁਪਤਾ  SMO ਦੇ ਦਿਸ਼ਾ ਨਿਰਦੇਸ਼ਾਂ ਤੇ ਸਿਹਤ ਵਿਭਾਗ ਘਰੋਟਾ ਦੀ ਟੀਮਾਂ ਵੱਲੋਂ 3 ਕੈਂਪ ਅਯੋਜਿਤ

ਸਿਹਤ ਵਿਭਾਗ ਘਰੋਟਾ ਦੀ ਟੀਮਾਂ ਵੱਲੋਂ ਵੱਖ-ਵੱਖ 3 ਕੈਂਪ ਅਯੋਜਿਤ ਕੀਤੇ 
ਪਠਾਨਕੋਟ  13 ਜੁਲਾਈ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ ਸਰਮਾ )   ਅੱਜ ਸਿਵਲ ਸਰਜਨ ਡਾ ਹਰਵਿੰਦਰ ਸਿੰਘ  ਅਤੇ ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ  ਸੀ ਐਚ ਸੀ ਘਰੋਟਾ ਦੇ ਦਿਸ਼ਾ ਨਿਰਦੇਸ਼ਾਂ ਤੇ  ਸਿਹਤ ਵਿਭਾਗ ਘਰੋਟਾ ਦੀ ਟੀਮਾਂ ਵੱਲੋਂ ਵੱਖ-ਵੱਖ 3 ਕੈਂਪ ਅਯੋਜਿਤ ਕੀਤੇ ਗਏ , ਜਿਸ ਵਿਚ ਐਸ ਬੀ ਆਈ ਬੈਂਕ ਮਲਕਪੁਰ , ਸਰਨਾ ਚੌਕ ਅਤੇ ਬੈਂਕ ਆਫ ਇੰਡੀਆ ਸਰਨਾ  ਵਿੱਚ 222 ਵਿਅਕਤੀਆਂ ਦੇ ਕਰੋਨਾ ਟੈਸਟ ਸੈਂਪਲ ਲਏ , ਜਿਸ ਵਿਚ 87 ਰੈਪਿਡ ਟੈਸਟ ਕੀਤੇ ,ਜੋ ਸਾਰੇ ਦੇ ਸਾਰੇ ਨੈਗੇਟਿਵ ਪਾਏ ਗਏ ਅਤੇ 135 ਆਰ ਟੀ ਸੀ ਪੀ ਸੀ ਆਰ ਸੈਂਪਲਾਂ ਨੂੰ ਜ਼ਿਲ੍ਹਾ ਹੈਡਕੁਆਰਟਰ ਪਠਾਨਕੋਟ ਭੇਜ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਹ ਟੈਸਟ ਲਈ ਅਮਿ੍ਰਤਸਰ ਲੈ੍ਬ ਵਿਚ ਭੇਜੋ ਜਾਣਗੇ । 
 
ਇਸ ਦੇ ‌ਸਬੰਧ ਵਿਚ ਜਾਣਕਾਰੀ ਦਿੰਦਿਆਂ  ,ਡਾ ਰੂਬਨਪ੍ਰੀਤ  ਅਤੇ ਡਾ ਹਿਮਾਨੀ , ਡਾ ਪ੍ਰੀਕਸ਼ਤ ,ਡਾ ਰਾਜੀਵ ਅਤੇ ਮੈਡੀਕਲ ਟੈਕਨੀਸ਼ੀਅਨ ਜਗੀਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਜੇਕਰ ਕਿਸੇ ਨੂੰ ਬੁਖਾਰ , ਖਾਂਸੀ , ਸ਼ਾਹ ਲੈਣ ਵਿਚ ਤਕਲੀਫ ਹੁੰਦੀ ਹੈ ਤਾਂ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਟੈਸਟ ਕਰਵਾਉਣੇ ਚਾਹੀਦੇ ਹਨ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਤੋਂ ਕੋਰੋਨਾ ਨੂੰ ਰੋਕਣ ਲਈ ਆਪਣਾ ਟੀਕਾ ਕਰਨ ਜ਼ਰੂਰੀ ਲਗਵਾਉਣ।
 
ਪੰਜਾਬ ਸਰਕਾਰ ਵੱਲੋਂ  ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਸਮਾਜਕ ਦੂਰੀ ਬਣਾਈ ਰੱਖੋ, ਮਾਸਕ ਪਹਿਨੋ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰੋ। ਕਿਸੇ ਨੂੰ ਵੀ ਕੋਰੋਨਾ ਵਰਗੇ ਲੱਛਣ ਹੁੰਦੇ ਹਨ,  ਜਲਦੀ ਤੋਂ ਜਲਦੀ
ਸਮੇਂ ਸਿਰ ਇਲਾਜ ਕਰਵਾਉ. ਉਹਨਾਂ ਕਿਹਾ ਕਿ ਸਰਕਾਰ ਵਲੋਂ ਇਸ ਦੇ ਮੁਫਤ ਟੈਸਟ ਕੀਤੇ ਜਾ ਰਹੇ  ਹਨ  ਅਤੇ ਜੋ ਮਰੀਜ਼  ਸਕਾਰਾਤਮਕ ਆ ਰਹੇ ਹਨ ਉਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ,।
ਇਸ ਮੌਕੇ ਤੇ ਮੈਡੀਕਲ ਲੈਬ ਟੈਕਨੀਸ਼ੀਅਨ ਜਗੀਰ ਸਿੰਘ , ਸੁਖਦੇਵ ਰਾਜ,ਸੁਧੀਰ , ਅਮਰਜੀਤ ,ਜਗਨ ਨਾਥ, ਸਾਰੇ ਜੁਝਾਰੂ ਫਰੰਟ ਲਾਈਨ ਸਿਹਤ ਵਰਕਰ ਆਦਿ  ਮੌਜੂਦ ਸਨ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply