ਸਿਹਤ ਵਿਭਾਗ ਦੇ ਡਾਕਟਰਾਂ ਸਮੇਤ ਵੱਖ ਵੱਖ ਐਸੋਸੀਏਸ਼ਨਾਂ ਵੱਲੋਂ ਰੋਡ ਮਾਰਚ ਕਰਕੇ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਖਿਲਾਫ ਵਿਧਾਇਕ ਅਮਿਤ ਵਿੱਜ ਨੂੰ ਦਿਤਾ ਮੰਗ ਪੱਤਰ — ਡਾਕਟਰ ਪ੍ਰਿਅੰਕਾ
ਪਠਾਨਕੋਟ,14 ਜੁਲਾਈ ( ਰਾਜਿੰਦਰ ਸਿੰਘ ਰਾਜਨ ) ਪੇਅ ਕਮਿਸ਼ਨ ਵੱਲੋਂ ਡਾਕਟਰਾਂ ਦੇ ਐਨ ਪੀ ਏ ਅਤੇ ਕਰਮਚਾਰੀਆਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਲੰਗੜੀ ਤੇ ਮੁਲਾਜ਼ਮ ਮਾਰੂ ਰਿਪੋਰਟ ਦੇ ਵਿਰੁੱਧ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਕਰਮਚਾਰੀਆਂ ਨੇ ਰੋਸ਼ ਕਾਰਨ ਕਰਕੇ ਵਿਧਾਇਕ ਪਠਾਨਕੋਟ ਸ੍ਰੀ ਅਮਿਤ ਵਿੱਜ ਦੇ ਨਿਵਾਸ ਅਸਥਾਨ ਤੇ ਜਾ ਕੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਲੰਗੜੀ ਅਤੇ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਲਈ ਮੁਲਾਜ਼ਮ ਮਾਰੂ ਪੇਅ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਰੋਸ਼ ਜਾਰੀ ਕਰਦਿਆਂ ਵਿਧਾਇਕ ਨੂੰ ਮੰਗ ਪੱਤਰ ਦੇ ਕੇ ਪੇਅ ਕਮਿਸ਼ਨ ਦੀ ਰਿਪੋਰਟ ਸੋਧ ਕੇ ਜਾਰੀ ਕਰ ਜਾਰੀ ਕਰਨ ਦੀ ਮੰਗ ਕੀਤੀ.
ਰੋਸ਼ ਮਾਰਚ ਵਿਚ ਪੀ ਸੀ ਐਮ ਐਸ ਡਾਕਟਰ ਐਸੋਸੀਏਸ਼ਨ ਵੱਲੋਂ ਡਾਕਟਰ ਮਧੂ ਮੱਟੂ ਡਾਕਟਰ ਸਰੀਨ ਧੀਮਾਨ ਡਾਕਟਰ ਪੁਨੀਤ ਗਿੱਲ ਡਾਕਟਰ ਮਹਿੰਦਰ ਸਿੰਘ ਮਨਿਸਟਰੀ ਸਰਵਿਸ ਯੂਨੀਅਨ ਵੱਲੋਂ ਡਾਕਟਰ ਪ੍ਰਿੰਅਕਾ ਠਾਕਰ ਸਰਦਾਰ ਬਲਵੰਤ ਸਿੰਘ ਦੀਪਕ ਠਾਕੁਰ ਸ੍ਰੀਮਤੀ ਮੋਨਿਕਾ ਮਨਵੀਰ ਸਿੰਘ ਨਰਸਿੰਗ ਐਸੋਸੀਏਸ਼ਨ ਵੱਲੋਂ ਸੁਸ਼ਮਾ,ਸਿਵਾਨੀ ਰੇਡਿਉ ਗਰਾਫਰ ਐਸੋਸੀਏਸ਼ਨ ਵੱਲੋਂ ਰਾਜਿੰਦਰ ਕੁਮਾਰ,ਰਵਿੰਦਰ ਕਾਲਰਾ,ਰਜੇ਼ਸ ਕੁਮਾਰ,ਰਵਿੰਦਰ ਕੁਮਾਰ ਦਰਜਾਚਾਰ ਯੂਨੀਅਨ ਵੱਲੋਂ ਰਮਨ ਕੁਮਾਰ,ਮਨੋਜ ਕੁਮਾਰ ਆਉਟ ਸੋਰਸ ਯੂਨੀਅਨ ਵੱਲੋਂ ਸੰਦੀਪ ਕੁਮਾਰ ਮੈਡੀਕਲ ਲੈਬ ਤਕਨੀਅਸ਼ਨ ਵੱਲੋਂ ਜਤਿੰਦਰ ਕੁਮਾਰ ਹਾਜ਼ਰ ਸੰਨ ਪੱਤਰਕਾਰਾਂ ਨੂੰ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਸੂਬਾ ਪ੍ਰੈਸ ਸਕੱਤਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਅਤੇ ਪ੍ਰੈਸ ਸੈਕਟਰੀ ਮਨਬੀਰ ਸਿੰਘ ਨੇ ਸਾਂਝੇ ਤੌਰ ਤੇ ਦਿਤੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements