ਅਨਮੋਲ ਗਗਨ ਮਾਨ ਵੱਲੋਂ ਵਰਤੀ ਸ਼ਬਦਾਵਲੀ: ਬਸਪਾ ਪੰਜਾਬ ਵਿੱਚ 117 ਵਿਧਾਨ ਸਭਾਵਾਂ ਹੈੱਡਕੁਆਰਟਰਾਂ ‘ਤੇ “ਸੰਵਿਧਾਨ ਕੇ ਸਨਮਾਨ ਮੇ, ਬੀਐਸਪੀ ਮੈਦਾਨ ਮੇ” ਨਾਅਰੇ ਨਾਲ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ  ਦੇ ਪੁਤਲੇ ਫੂਕੇਗੀ

ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਸੂਬਾ ਪੱਧਰੀ ਆਗੂ ਵੱਲੋਂ ਬਾਬਾ ਸਾਹਿਬ ਅੰਬੇਡਕਰ (Baba Saheb Ambedkar) ਦੇ ਲਿਖਤ ਸੰਵਿਧਾਨ ਬਾਰੇ ਕੀਤੀ ਗਈ ਗਲਤ ਸ਼ਬਦਾਵਲੀ ਦੀ ਵਰਤੋਂ ਅਸਹਿਣਯੋਗ ਹੈ। ਪਾਰਟੀ ਦੀ ਮੁੱਖ ਬੁਲਾਰਨ ਅਨਮੋਲ ਗਗਨ ਮਾਨ ਵੱਲੋਂ ਵਰਤੀ ਸ਼ਬਦਾਵਲੀ ਦਲਿਤ ਪੱਛੜੇ ਵਰਗਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਜੋ ਕਿ ਬਹੁਜਨ ਸਮਾਜ ਵੱਲੋਂ ਬਰਦਾਸ਼ਤ ਤੋਂ ਬਾਹਰ ਹੈ।

ਗੜ੍ਹੀ ਨੇ ਕਿਹਾ ਕਿ ਬਸਪਾ ਪੰਜਾਬ ਵਿੱਚ 117 ਵਿਧਾਨ ਸਭਾਵਾਂ ਹੈੱਡਕੁਆਰਟਰਾਂ ‘ਤੇ “ਸੰਵਿਧਾਨ ਕੇ ਸਨਮਾਨ ਮੇ, ਬੀਐਸਪੀ ਮੈਦਾਨ ਮੇ” ਨਾਅਰੇ ਨਾਲ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ  ਦੇ ਪੁਤਲੇ ਫੂਕੇਗੀ। ਗੜ੍ਹੀ ਨੇ ਕਿਹਾ ਕਿ ਕਾਂਗਰਸ, ਭਾਜਪਾ ਵੱਲੋਂ ਪਹਿਲਾਂ ਹੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਨੂੰ ਲੈ ਕੇ ਦਲਿਤ, ਪੱਛੜੇ ਸਮਾਜ ਨੂੰ ਗ਼ੈਰ ਪੰਥਕ ਤੇ ਅਪਵਿੱਤਰ ਦਾ ਦਰਜਾ ਦਿੱਤਾ ਗਿਆ ਹੈ, ਹੁਣ ਇਸੇ ਹਮਾਮ ਵਿਚ ਆਮ ਆਦਮੀ ਪਾਰਟੀ ਵੀ ਬੇਨਕਾਬ ਹੋ ਚੁੱਕੀ ਹੈ। ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ‘ਆਪ’ ਆਗੂ ਉੱਪਰ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਸਪਾ 15 ਜੁਲਾਈ ਨੂੰ ਸੰਵਿਧਾਨ ਵਿਰੋਧੀ ਆਮ ਆਦਮੀ ਪਾਰਟੀ ਦੇ ਪੁਤਲੇ ਫੂਕੇਗੀ।

Advertisements

ਇਸ ਤੋਂ ਇਲਾਵਾ ਚਿਤਾਵਨੀ ਦਿੱਤੀ ਕਿ ਜੇਕਰ ਇਸ ਆਗੂ ਨੂੰ ਬਰਖਾਸਤ ਨਾ ਕੀਤਾ ਤਾਂ ਬਸਪਾ 20 ਜੁਲਾਈ ਨੂੰ ਸੰਗਰੂਰ ‘ਚ ਰੋਸ ਮਾਰਚ ਕਰਕੇ ‘ਆਪ’ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਬੰਗਲੇ ਨੂੰ ਘੇਰੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਗੁਰਲਾਲ ਸੈਲਾ, ਰਾਮ ਸਿੰਘ ਗੋਗੀ, ਡਾ. ਜਸਪ੍ਰੀਤ ਸਿੰਘ, ਐਡਵੋਕੇਟ ਵਿਜਯ ਬੱਧਣ, ਵਿਜਯ ਯਾਦਵ ਆਦਿ ਹਾਜ਼ਿਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply