ਡੀ.ਈ.ਓ. ਸੰਧਾਵਾਲੀਆ ਦੇ ਸਹਿਯੋਗ  ਅਤੇ ਡੀ. ਜੀ. ਸਿੰਘ ਦੀ ਦੇਖ ਰੇਖ ਵਿੱਚ ਲੋਕਾਂ ਵੱਲੋਂ ਵੱਡੀ ਪੱਧਰ ਤੇ ਲਾਇਬ੍ਰੇਰੀ ਲੰਗਰ ਵਿੱਚੋਂ ਕਿਤਾਬਾਂ ਪ੍ਰਾਪਤ ਕੀਤੀਆਂ 

ਲੋਕਾਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕਰਕੇ ਇਸ ਲਾਇਬ੍ਰੇਰੀ ਲੰਗਰ ਵਿੱਚੋਂ ਕਿਤਾਬਾਂ ਪ੍ਰਾਪਤ ਕੀਤੀਆਂ 
 
ਗੁਰਦਾਸਪੁਰ (ਪਠਾਨਕੋਟ) 15 ਜੁਲਾਈ  ( ਰਾਜਿੰਦਰ ਸਿੰਘ ਰਾਜਨ  ) 
 
ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਹਿੱਤ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਦੇ ਸਹਿਯੋਗ  ਅਤੇ ਸ੍ਰੀ ਡੀ. ਜੀ. ਸਿੰਘ (ਬੀ. ਅੈਨ. ਓ -ਕਮ- ਪ੍ਰਿੰਸੀਪਲ) ਜੀ ਦੀ ਦੇਖ ਰੇਖ ਵਿੱਚ ਬਲਾਕ ਕਾਹਨੂੰਵਾਨ -1 ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਅੱਜ ਲਾਇਬ੍ਰੇਰੀ ਲੰਗਰ ਲਗਾਇਆ ਗਿਆ। ਇਸ ਦੌਰਾਨ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ , ਉਨ੍ਹਾਂ ਦੇ ਮਾਤਾ ਪਿਤਾ ਤੇ ਸਮਾਜਿਕ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕਰਕੇ ਇਸ ਲਾਇਬ੍ਰੇਰੀ ਲੰਗਰ ਵਿੱਚੋਂ ਕਿਤਾਬਾਂ ਪ੍ਰਾਪਤ ਕੀਤੀਆਂ। 
 
ਜਿਕਰਯੋਗ ਹੈ ਕਿ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਯੋਜਨਾਬੰਦ ਤਰੀਕੇ ਨਾਲ ਬੱਚਿਆਂ , ਉਨ੍ਹਾਂ ਦੇ ਮਾਤਾ ਪਿਤਾ ਤੇ ਸਮਾਜਿਕ ਭਾਈਚਾਰੇ ਤੱਕ ਪਹੁੰਚ ਕਰਕੇ ਇਸ ਲਾਇਬ੍ਰੇਰੀ ਲੰਗਰ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਸੀ। ਇਸ ਦੇ ਨਾਲ ਨਾਲ ਡੀ.ਈ.ਓ. ਹਰਪਾਲ ਸਿੰਘ ਸੰਧਾਵਾਲੀਆ , ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ ਤੇ ਸ੍ਰੀ ਡੀ. ਜੀ. ਸਿੰਘ (ਬੀ. ਅੈਨ. ਓ -ਕਮ- ਪ੍ਰਿੰਸੀਪਲ) ਵੱਲੋਂ ਲਗਾਏ ਜਾ ਰਹੇ ਲਾਇਬ੍ਰੇਰੀ ਲੰਗਰ ਸੰਬੰਧੀ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਨਾਲ ਆਨ-ਲਾਈਨ ਮੀਟਿੰਗਾਂ ਕੀਤੀਆਂ ਗਈਆਂ ਸੀ ਅਤੇ ਹਰ ਪੱਖੋਂ ਤਿਆਰੀ ਕਰਨ ਲਈ ਕਿਹਾ ਗਿਆ ਸੀ। 
 
ਸ੍ਰੀ ਡੀ. ਜੀ. ਸਿੰਘ (ਬੀ. ਅੈਨ. ਓ -ਕਮ- ਪ੍ਰਿੰਸੀਪਲ) ਵੱਲੋਂ ਅੱਜ ਸ.ਸ.ਸ.ਸਕੂਲ,  ਕਾਹਨੂੰਵਾਨ (ਲੜਕੇ), ਸ.ਸ.ਸ.ਸਕੂਲ,  ਕਾਹਨੂੰਵਾਨ (ਲੜਕੀਆਂ), ਸ.ਸ.ਸ.ਸਕੂਲ,ਭੈਣੀ ਮੀਆਂ ਖਾਨ, ਸ.ਸ.ਸ.ਸਕੂਲ, ਨੂਨ ਬਰਕਤ ਵਿਜਟ ਕਰਕੇ ਲਾਇਬ੍ਰੇਰੀ ਲੰਗਰ ਦਾ ਜਾਇਜਾ ਲਿਆ ਤੇ ਅਧਿਆਪਕਾਂ ਦੁਆਰਾਂ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਅਧਿਆਪਕਾਂ ਵੱਲੋਂ ਜਿੱਥੇ ਸਕੂਲ ਦੇ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਲਈ ਜਾਰੀ ਕੀਤੀਆਂ ਉੱਥੇ ਬਹੁਤ ਸਾਰੇ ਸਕੂਲ ਮੁਖੀਆਂ ਵੱਲੋਂ ਆਪਣੇ ਸਕੂਲਾਂ ਦੇ ਗੇਟ ਅੱਗੇ ਪੁਸਤਕਾਂ ਦੇ ਸਟਾਲ ਲਗਾਏ ਸਨ ਤਾਂ ਜੋ ਸਮਾਜਿਕ ਭਾਈਚਾਰੇ ਨਾਲ ਸੰਬੰਧਤ ਲੋਕ ਇਸ ਇਸ ਲਾਇਬ੍ਰੇਰੀ ਲੰਗਰ ਦਾ ਲਾਭ ਪ੍ਰਾਪਤ ਕਰ ਸਕਣ। ਇਸ ਸੰਬੰਧੀ ਸਕੂਲ ਮੁਖੀਆਂ ਵੱਲੋਂ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਕਰਨ ਲਈ ਭਵਿੱਖ ਵਿੱਚ ਅਜਿਹੇ ਲਾਇਬ੍ਰੇਰੀ ਲੰਗਰ ਲਗਾਉਣੇ ਚਾਹੀਦੇ ਹਨ। ਇਸ ਲਾਇਬ੍ਰੇਰੀ ਲੰਗਰ ਤੋਂ ਅਧਿਆਪਕ ਤੇ ਵਿਦਿਆਰਥੀ ਕਾਫ਼ੀ ਖੁਸ਼ ਨਜ਼ਰ ਆਏ। ਇਸ ਮੌਕੇ ਸ ਸੁਖਜਿੰਦਰਜੀਤ ਸਿੰਘ (ਪ੍ਰਿੰਸੀਪਲ), ਸ੍ਰੀ ਅਜੈ ਕੁਮਾਰ ( ਪ੍ਰਿੰਸੀਪਲ), ਸ੍ਰੀ ਹਰੀ ਸਿੰਘ (ਬੀ. ਅੈਮ.), ਸ੍ਰੀਮਤੀ ਅਰਵਿੰਦਰ ਕੌਰ (ਬੀ. ਅੈਮ), ਮੈਡਮ ਪਰਵੀਨ ਕੁਮਾਰੀ ( ਲਾਇਬ੍ਰੇਰੀਅਨ), ਰਜਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਜਤਿੰਦਰਪਾਲ ਸਿੰਘ, ਦਵਿੰਦਰ  ਪਾਲ ਸਿੰਘ, ਪ੍ਰਦੀਪ ਕੁਮਾਰ, ਮੈਡਮ ਮੋਨਿਕਾ, ਮਨਜੀਤ ਕੌਰ, ਰੁਪਿੰਦਰ ਕੌਰ, ਮਨਜਿੰਦਰ ਸਿੰਘ,  ਲਖਵੀਰ ਕੌਰ, ਰਜਿੰਦਰ ਕੌਰ, ਗੁਰਮੀਤ ਕੁਮਾਰ ਆਦਿ   ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply