ਪਸੂ ਪਾਲਣ ਵਿਭਾਗ ਵੱਲੋਂ 25 ਲੱਖ ਤੋਂ ਜਿਆਦਾ ਪਸੂਆਂ ਨੂੰ ਗੱਲਘੋਟੂ (ਐਚ ਐਸ) ਬੀਮਾਰੀ ਦੇ ਟੀਕੇ ਲਗਾਏ ਗ‌ਏ – ਤ੍ਰਿਪਤ ਬਾਜਵਾ 

ਪਸੂ ਪਾਲਣ ਵਿਭਾਗ ਵੱਲੋਂ 25 ਲੱਖ ਤੋਂ ਜਿਆਦਾ ਪਸੂਆਂ ਨੂੰ ਗੱਲਘੋਟੂ (ਐਚ ਐਸ) ਬੀਮਾਰੀ ਦੇ ਟੀਕੇ ਲਗਾਏ ਗ‌ਏ – ਤ੍ਰਿਪਤ ਬਾਜਵਾ 
 
ਪਠਾਨਕੋਟ, 15 ਜੁਲਾਈ  ( ਰਾਜਿੰਦਰ ਸਿੰਘ ਰਾਜਨ  ) ਪਸੂ ਪਾਲਣ ਵਿਭਾਗ ਪੰਜਾਬ ਵੱਲੋਂ ਮਾਣਯੋਗ ਕੈਬਨਿਟ ਮੰਤਰੀ ਪੈਂਡੂ ਵਿਕਾਸ ਤੇ ਪੰਚਾਇਤਾ ਉਚੇਰੀ ਸਿਖਿਆ  ਤੇ ਪਸੂ਼ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਯੋਗ ਅਤੇ ਸੁਹਿਰਦ ‌ਅਗਵਾਈ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ ਅਤੇ ਡਿਪਟੀ ਸੈਕਟਰੀ ਮੈਡਮ ਸੁਰਿੰਦਰ ਕੌਰ ਦੇ ਨਿਰਦੇਸਾਂ ਅਨੁਸਾਰ ਸੂਬੇ ਭਰ ਵਿਚ 55 ਲੱਖ ਪਸੂਆ ਨੂੰ  ਗਲ ਘੋਟੂ ਦੇ ਟੀਕੇ ਲਗਾਏ ਜਾਣੇ ਹਨ ਜਿਹਨਾ ਵਿਚੋਂ ਹੁਣ ਤੱਕ 27 ਲੱਖ ਤੋਂ ਜਿਆਦਾ ਪਸੂਆਂ ਨੂੰ ਗਲਘੋਟੂ ਦੀ ਬੀਮਾਰੀ ਤੋਂ ਬਚਾਅ ਦੇ ਟੀਕੇ ਲਗਾਏ ਜਾ ਚੁੱਕੇ ਹਨ.
ਪਸੂ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪਸੂਆਂ ਨੂੰ ਗਲਘੋਟੂ ਬੀਮਾਰੀ ਦੇ ਟੀਕੇ ਲਾਉਣ ਦਾ 55 ਲੱਖ ਖੁਰਾਕਾਂ ਦਾ ਟੀਚਾ ਮਿਥਿਆ ਗਿਆ ਹੈ। ਡਾ: ਕਾਹਲੋਂ ਨੇ ਪਸੂ ਪਾਲਕਾਂ ਨੂੰ ਅਪੀਲ ਕੀਤੀ ਕਿ ਵਿਭਾਗ ਦੀਆਂ ਟੀਮਾਂ ਜੱਦ ਵੀ ਉਹਨਾਂ ਦੇ ਘਰਾਂ ਵਿਚ ਇਹ ਟੀਕੇ ਲਗਾਉਣ ਆਉਣ ਤਾਂ ਉਹਨਾਂ ਨੂੰ ਪੂਰਾ ਸਹਿਯੋਗ ਦੇ ਕੇ ਪਸੂਆਂ ਵਿਚ ਇਹ ਟੀਕੇ ਪਹਿਲ ਦੇ ਆਧਾਰ ਤੇ ਲਵਾਉਣ ਤੇ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਟੀਕੇ ਲਾਉਣ ਦਾ ਇਹ ਮੌਸਮ ਬਹੁਤ ਹੀ ਢੁਕਵਾਂ ਹੈ।  ਗਲਘੋਟੂ ਦੇ ਟੀਕੇ ਲੱਗਣ ਤੋਂ ਬਾਅਦ ਪਸੂ ਪਾਲਕਾਂ ਦੇ ਕੀਮਤੀ ਜਾਨ ਮਾਲ ਨੂੰ ਇਸ ਬੀਮਾਰੀ ਤੋਂ ਰਾਹਤ ਮਿਲੇਗੀ ਅਤੇ ਕਿਸੇ ਵੀ ਪਸੂ ਦੇ ਜਾਨੀ ਨੁਕਸਾ਼ਨ ਤੋਂ ਬਚਿਆ ਜਾ ਸਕੇਗਾ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply