PATHANKOT: ਪਟਵਾਰ ਅਤੇ ਕਾਨੂੰਗੋ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਜੋਸ਼ੀ ਦਾ ਅੰਤਮ ਸੰਸਕਾਰ

ਪਟਵਾਰ ਅਤੇ ਕਾਨੂੰਗੋ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਜੇ ਸ਼ਰਮਾ ਦਾ ਦਿਹਾਂਤ
ਕਰੀਬ 20 ਸਾਲ ਪਟਵਾਰ ਤੇ ਕਾਨੂੰਗੋ ਜ਼ਿਲ੍ਹਾ ਪ੍ਰਧਾਨ ਦੀਆ ਸੇਵਾਵਾਂ ਨਿਭਾਈਆਂ ਰੈਵੀਨਿਊ ਵਿਭਾਗ ਵਿੱਚ
 
ਪਠਾਨਕੋਟ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ਼) ਕਾਨੂੰਨਾਗੋ ਅਤੇ ਪਟਵਾਰ ਯੂਨੀਅਨ ਜ਼ਿਲਾ ਪਠਾਨਕੋਟ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਜੋਸ਼ੀ ਦਾ ਅੱਜ ਸਵੇਰੇ ਤੜਕਸਾਰ ਜਲੰਧਰ ਦੇ ਇਕ ਹਸਪਤਾਲ ਵਿੱਚ ਗੁਰਦਿਆਂ ਦੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਉਹ ਕਰੀਬ 60 ਸਾਲ ਦੇ ਸਨ।  ਉਹ ਪਿਛਲੇ 2 ਮਹੀਨਿਆਂ ਤੋਂ ਜੇਰੇ ਇਲਾਜ ਸਨ। ਉਹਨਾਂ ਦੇ ਬੇਟੇ ਪ੍ਰਸ਼ਾਤ ਜੋਸ਼ੀ ਨੇ ਭਰੇ ਮਨ ਉਕਤ ਸਬੰਧੀ ਪੁਸ਼ਟੀ ਕੀਤੀ।
ਵਰਨਣ ਯੋਗ ਹੈ ਕਿ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਜੋਸ਼ੀ ਪਟਵਾਰ ਯੂਨੀਅਨ ਜ਼ਿਲਾ ਪਠਾਨਕੋਟ ਦੇ ਕਰੀਬ 20 ਸਾਲ ਪ੍ਰਧਾਨ ਰਹੇ ਅਤੇ ਆਖ਼ਰੀ ਸਮੇਂ ਕਾਨੂੰਗੋ ਜ਼ਿਲ੍ਹਾ ਪ੍ਰਧਾਨ ਦੀਆਂ ਦੋ ਸਾਲ ਸੇਵਾਵਾਂ ਨਿਭਾਈਆਂ ਅਤੇ ਰੈਵੀਨਿਊ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਮੁਕਤ ਹੋਏ ਸਨ ।
 
ਉਨਾ ਪਟਵਾਰ ਯੂਨੀਅਨ ਦੀਆਂ ਮੰਗਾਂ ਸਬੰਧੀ ਸਮੇਂ-ਸਮੇਂ ਅਹਿਮ ਭੂਮਿਕਾ ਨਿਭਾਈ ਅਤੇ ਯੂਨੀਅਨ ਦੀਆਂ ਮੰਗਾਂ ਸਬੰਧੀ ਹਮੇਸ਼ਾਂ ਯਤਨਸ਼ੀਲ ਰਹੇ। ਉਹ ਬਹੁਤ ਹੀ ਨਿੱਘੇ ਸੁਭਾਅ ਦੇ ਅਤੇ ਹਰ ਦਿਲ ਅਜੀਜ ਸਨ।
ਪ੍ਰਧਾਨ ਵਿਜੇ ਜੋਸ਼ੀ ਦੇ ਦਿਹਾਂਤ ਤੇ ਪਟਵਾਰ ਯੂਨੀਅਨ ਦੇ ਮੌਜੂਦਾ ਜਿਲ੍ਹਾ ਪ੍ਰਧਾਨ ਫਤਹਿ ਸਿੰਘ, ਜਰਨਲ ਸਕੱਤਰ ਅਜੈ ਪਾਲ ਸਿੰਘ ਅਤੇ ਹੋਰ ਜ਼ਿਲਾ ਆਗੂ ਹਰੀਸ਼ ਕੁਮਾਰ, ਰਕੇਸ਼ ਕੁਮਾਰ, ਕਾਨੂੰਗੋ ਜ਼ਿਲਾ ਪ੍ਰਧਾਨ ਜਸਪਾਲ ਸਿੰਘ ਬਾਜਵਾ, ਜਰਨਲ ਸਕੱਤਰ ਰਾਜੇਸ਼ ਵਰਮਾ, ਜੋਗਿੰਦਰ ਸਿੰਘ ਕਮੇਟੀ ਮੈਂਬਰ ਤੋਂ ਇਲਾਵਾ ਸੈਂਕੜੇ ਪਟਵਾਰ ਯੂਨੀਅਨ ਆਗੂਆਂ, ਵਰਕਰਾ, ਮੁਲਾਜ਼ਮਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਪ੍ਰਧਾਨ ਵਿਜੇ ਸ਼ਰਮਾ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੇਟੇ ਛੱਡ ਗਏ ਹਨ.
ਅੱਜ ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਪੈਂਦੇ ਸ਼ਮਸ਼ਾਨ ਘਾਟ ਵਿਖੇ ਪ੍ਰਧਾਨ ਵਿਜੇ ਜੋਸ਼ੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਅੰਤਮ ਸੰਸਕਾਰ ਦੀਆਂ ਰਸਮਾਂ ਉਨ੍ਹਾਂ ਦੇ ਵੱਡੇ ਸਪੁੱਤਰ ਪਰਸ਼ਾਂਤ ਜੋਸ਼ੀ ਵੱਲੋਂ ਨਿਭਾਈਆਂ ਗਈਆਂ। ਇਸ ਮੌਕੇ ਉੱਤੇ ਸ਼ਹਿਰ ਦੇ ਪਤਵੰਤੇ ਵੱਖ ਵੱਖ ਵੱਖ ਰਾਜਨੀਤਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂ  ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।    
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply