ਆਬਾਦੀ ਨੂੰ ਕੰਟਰੋਲ ਕਰਨ ਲਈ ਫੈਮਲੀ ਪਲੈਨਿੰਗ ਦੇ ਕੱਚੇ ਅਤੇ ਪੱਕੇ ਤਰੀਕਿਆਂ ਨੂੰ ਅਪਣਾਉਣਾ ਚਾਹੀਦਾ ਹੈ –ਡਾ ਬਿੰਦੂ ਗੁਪਤਾ
ਪਠਨਕੋਟ (ਰਜਿੰਦਰ ਸਿੰਘ ਰਾਜਨ, ਅਵਿਨਾਸ਼, ਸ਼ਰਮਾ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਆਬਾਦੀ ਦਿਵਸ ਦੇ ਮੌਕੇ ਤੇ ਮਨਾਏ ਜਾ ਰਹੇ ਪੰਦਰਵਾੜੇ ਦੌਰਾਨ ਸੀ ਐਚ ਸੀ ਘਰੋਟਾ ਵਿਖੇ ਇਕ ਸੈਮੀਨਾਰ ਡਾ ਬਿੰਦੂ ਗੁਪਤਾ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਮੌਕੇ ਬੋਲਦਿਆਂ ਡਾ ਬਿੰਦੂ ਗੁਪਤਾ ਸੀਨੀਅਰ ਮੈਡੀਕਲ ਅਫਸਰ ਸੀ ਐਸੀ ਘਰੋਟਾ ਨੇ ਦੱਸਿਆ ਕਿ ਇਸ ਸਮੇਂ ਵਧਦੀ ਹੋਈ ਆਬਾਦੀ ਸਾਡੇ ਦੇਸ਼ ਦੀ ਇੱਕ ਮੁੱਖ ਸਮੱਸਿਆ ਬਣੀ ਹੋਈ ਹੈ ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਿੰਨੀਆਂ ਵੀ ਮੁੱਖ ਸਮੱਸਿਆਵਾਂ ਬੇਰੁਜ਼ਗਾਰੀ ,ਮਹਿੰਗਾਈ, ਆਦਿ ਹਨ,ਇਹ ਵਧੀ ਹੋਈ ਆਬਾਦੀ ਕਰਕੇ ਹਨ। ਇਸ ਲਈ ਸਰਕਾਰ ਵੱਲੋਂ ਲੋਕਾਂ ਨੂੰ ਸਮੇਂ ਸਮੇਂ ਤੇ ਜਾਗਰੂਕ ਕਰਨ ਲਈ ਅਜਿਹੇ ਸੈਮੀਨਾਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ।
ਸੈਮੀਨਾਰ ਵਿੱਚ ਸ਼ਾਮਲ ਹੋਈਆਂ ਆਸਾ ਏਐਨਐਮ ਅਤੇ ਐਲਐਚਵੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਫੈਮਿਲੀ ਪਲੈਨਿੰਗ ਦੇ ਕੱਚੇ ਅਤੇ ਪੱਕੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦਾ ਵਿਆਹ ਸਹੀ ਉਮਰ ਵਿਚ ਭਾਵ ਲੜਕੀਆ ਵਿੱਚ ਵਿਆਹ ਦੀ ਉਮਰ ਘੱਟੋ ਘੱਟ ਅਠਾਰਾਂ ਸਾਲ ਅਤੇ ਲੜਕਿਆਂ ਵਿਚ 21 ਸਾਲ ਹੋਣੀ ਚਾਹੀਦੀ ਹੈ ਅਤੇ ਪਹਿਲਾ ਬੱਚਾ ਥੋੜ੍ਹੀ ਦੇਰ ਨਾਲ ਕਰਨਾ ਚਾਹੀਦਾ ਹੈ, ਜਿਸ ਲਈ ਨਿਰੋਧ ਅਤੇ ਗਰਭ ਨਿਰੋਧਕ ਗੋਲੀਆਂ ਆਦਿ ਵਰਤੋਂ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਦੂਸਰੇ ਬੱਚੇ ਵਿੱਚ ਵਾਸਤੇ ਕਾਪਰ ਟੀ , ਅੰਤਰਾ ਟੀਕੇ ਅਤੇ ਹੋਰ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਫੈਮਿਲੀ ਪੂਰੀ ਹੋਣ ਉਪਰੰਤ ਨਸਬੰਦੀ ਅਤੇ ਨਲ ਬੰਦੀ ਦਾ ਅਪਰੇਸ਼ਨ ਕਰਵਾਉਣਾ ਚਾਹੀਦਾ ਹੈ । ਇਸ ਮੌਕੇ ਆਈਆਂ ਹੋਈਅਾਂ ਆਸ਼ਾ ਵਰਕਰਾਂ ਨੂੰ ਫੈਮਿਲੀ ਪਲੈਨਿੰਗ ਦੀਆ ਦਾ ਸਾਮਾਨ ਵੀ ਵੰਡਿਆ ਗਿਆ ਇਸ ਮੌਕੇ ਐੱਲਐੱਚਵੀ ਸੀਤਾ ਦੇਵੀ ,ਭੁਪਿੰਦਰ ਸਿੰਘ ਹੈਲਥ ਇੰਸਪੈਕਟਰ, ਸੁਖਵਿੰਦਰ ਸਿੰਘ ਲਾਡੀ, ਗੁਰਿੰਦਰ ਸਿੰਘ, ਸ਼ਰਨਜੀਤ ਸਿੰਘ ਮਲਟੀਪਰਪਜ਼ ਵਰਕਰ ਮੇਲ ਅਨੂ ਆਸ਼ਾ ਫੈਸਿਲੀਟੇਟਰ ,ਪਰਵੀਨ ਸ਼ਰਮਾ ਅਤੇ ਸਮਿਤਾ ਕੁਮਾਰੀ ਆਸ਼ਾ ਫੈਸਿਲੀਟੇਟਰ ਅਤੇ ਆਸਾ ਵਰਕਰ ਵੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements