ਵੱਡੀ ਖ਼ਬਰ : ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵਲੋਂ 03 ਕੁਇੰਟਲ 20 ਕਿੱਲੋ ਡੋਡੇ ਚੂਰਾ ਪੋਸਤ ਬ੍ਰਾਮਦ


ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵਲੋਂ 03 ਕੁਇੰਟਲ 20 ਕਿੱਲੋਮ ਡੋਡੇ ਚੂਰਾ ਪੋਸਤ ਬ੍ਰਾਮਦ
ਗੜ੍ਹਸ਼ੰਕਰ / ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ )
ਨਵਜੋਤ ਸਿੰਘ ਮਾਹਲ ਪੀ.ਪੀ.ਐਸ ਐਸ.ਐਸ.ਪੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ
ਦੀ ਰੋਕਥਾਮ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਦੀ ਮੁਹਿੰਮ ਤਹਿਤ ਰਵਿੰਦਰਪਾਲ ਸਿੰਘ ਸੰਧੂ ਪੁਲਿਸ ਕਪਤਾਨ
(ਤਫਤੀਸ਼) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਅਤੇ ਤੁਸ਼ਾਰ ਗੁਪਤਾ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ ਸਬ
ਡਵੀਜਨ ਗੜ੍ਹਸ਼ੰਕਰ ਦੀ ਅਗਵਾਈ ਵਿੱਚ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ

ਜਦੋਂ ਇੰਸ. ਇਕਬਾਲ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਸਮੇਤ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਨੰਗਲ ਰੋਡ ਨੂੰ ਜਾ ਰਹੇ ਸੀ ਤਾਂ ਟਰੱਕ ਯੂਨੀਅਨ ਭੰਮੀਆ ਮੋੜ ਇੱਕ ਸਾਇਡ ਤੇ ਇੱਕ ਜਾਇਲੋ ਕਾਰ ਨੰਬਰੀ ਪੀ.ਬੀ-08-ਡੀ.ਐਸ-4893 ਵਿੱਚੋਂ 02 ਵਿਅਕਤੀ ਜੋ ਕਿ ਕੋਈ ਵਜਨਦਾਰ ਬੋਰੀਆਂ ਉਤਾਰ ਰਹੇ ਸਨ,

ਪੁਲਿਸ ਦੀ ਗੱਡੀ ਨੂੰ ਦੇਖ ਕੇ ਕਾਰ ਵਿੱਚ ਭੱਜਣ ਲੱਗੇ ਤਾਂ ਪੁਲਿਸ ਪਾਰਟੀ ਵਲੋਂ ਇਹਨਾਂ ਦੀ ਕਾਰ ਨੂੰ ਸਰਕਾਰੀ ਗੱਡੀ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਡੀਨੂੰ ਸਾਇਡ ਮਾਰ ਕੇ ਕਾਰ ਨੂੰ ਭੱਜਾ ਕੇ ਲੈ ਗਏ ਅਤੇ ਜਿਸ ਜਗਾ ਤੇ ਇਹਨਾਂ ਦੀ ਉਕਤ ਜਾਇਲੋ ਗੱਡੀ ਖੜੀ ਸੀ, ਉਸ ਜਗਾ ਤੇ ਪੁਲਿਸ ਪਾਰਟੀ ਵਲੋਂ ਚੈਕ ਕਰਨ ਤੇ 05 ਬੋਰੀਆਂ 20-20 ਕਿੱਲੋਗ੍ਰਾਮ ਡੋਡੋ ਚੂਰਾ ਪੋਸਤ ਬ੍ਰਾਮਦ ਹੋਈਆਂ, ਜੋ

ਉਕਤ ਦੋਸ਼ੀਆਂ ਬਾਰੇ ਪੜਤਾਲ ਕਰਨ ਤੇ ਦੋਸ਼ੀ ਅਜੇ ਪਾਲ ਪੁੱਤਰ ਪਰਮਜੀਤ ਸਿੰਘ, ਦਵਿੰਦਰ ਸਿੰਘ ਉਰਫ ਗੱਬੂ ਪੁੱਤਰ
ਜੋਗਿੰਦਰ ਵਾਸੀ ਸਮਰਾੜੀ ਥਾਣਾ ਫਿਲੌਰ ਜਿਲਾ ਜਲੰਧਰ , ਜਸਵੀਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਚੀਮਾ ਕਲਾਂ
ਥਾਣਾ ਫਿਲੌਰ ਜਿਲਾ ਜਲੰਧਰ ਤਸਦੀਕ ਹੋਏ, ਇਹਨਾਂ ਦੋਸ਼ੀਆਂ ਦੇ ਘਰਾਂ ਅਤੇ ਹੋਰ ਟਿਕਾਣਿਆਂ ਤੇ ਪੁਲਿਸ ਪਾਰਟੀਆਂ
ਬਣਾ ਕੇ ਰੇਡ ਕੀਤੇ ਗਏ ਤਾਂ ਦੋਸ਼ੀ ਅਜੇ ਪਾਲ ਉਕਤ ਦੇ ਬਾੜੇ ਵਿੱਚ ਖੜੀ ਕਾਰ ਨੰਬਰ ਪੀ.ਬੀ-08-ਡੀ.ਐਸ-4893
ਦੀ ਤਲਾਸ਼ੀ ਕਰਨ ਤੇ ਉਸ ਵਿੱਚੋ 5 ਬੋਰੀਆਂ ਡੋਡੇ ਚੂਰਾ ਪੋਸਤ ਵਜਨ 20-20 ਕਿੱਲੋਗ੍ਰਾਮ,
ਉਸੇ ਬਾੜੇ ਵਿੱਚ ਖੜੀ

ਕਾਰ ਨੰਬਰ ਪੀ.ਬੀ-10-ਡੀ.ਟੀ-2566 ਮਾਰਕਾ ਜਾਇਲੋ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 03 ਬੋਰੀਆਂ ਵਜਨੀ 20-20 ਕਿਲੋਗ੍ਰਾਮ, ਉਸੇ ਕਾਰਨ ਵਿੱਚ ਖੜੀ ਕਾਰ ਨੰਬਰੀ ਪੀ.ਬੀ-23-ਏ.ਏ-2708 ਮਾਰਕਾ ਇਟੀਓਸ ਲੀਵਾ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 03 ਬੋਰੀਆਂ ਵਜਨੀ 20-20 ਕਿੱਲੋ ਬ੍ਰਾਮਦ ਹੋਈਆਂ। ਜਿਸਤੇ ਇਹਨਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 110 ਮਿਤੀ 18/07/2021 ਅ.ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਗੜ੍ਹਸ਼ੰਕਰ ਦਰਜ ਰਜਿਸਟਰਡ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।
ਮੁਕੱਦਮਾ ਨੰਬਰ 10 ਮਿਤੀ 18/07/2021 ਅਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਗੜ੍ਹਸ਼ੰਕਰ
ਦੋਸ਼ੀ:- 1. ਅਜੇ ਪਾਲ ਪੁੱਤਰ ਪਰਮਜੀਤ ਸਿੰਘ ਵਾਸੀ ਸਮਰਾੜੀ ਥਾਣਾ ਫਿਲੌਰ ਜਿਲਾ ਜਲੰਧਰ।
2.ਦਵਿੰਦਰ ਸਿੰਘ ਉਰਫ ਗੱਬੂ ਪੁੱਤਰ ਜੋਗਿੰਦਰ ਵਾਸੀ ਸਮਰਾੜੀ ਥਾਣਾ ਫਿਲੌਰ ਜਿਲਾ ਜਲੰਧਰ।
ਜਸਵੀਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਚੀਮਾ ਕਲਾਂ ਥਾਣਾ ਫਿਲੌਰ ਜਿਲਾ ਜਲੰਧਰ।
ਬ੍ਰਾਮਦਗੀ:- ਮੌਕਾ ਤੋਂ 05 ਬੋਰੀਆਂ 20-20 ਕਿਲੋਗ੍ਰਾਮ01 ਕੁਇੰਟਲ)
ਦੋਸ਼ੀ ਅਜੇ ਪਾਲ ਦੇ ਬਾੜੇ ਵਿੱਚੋਂ 11 ਬੋਰੀਆਂ 20-20 ਕਿਲੋਗ੍ਰਾਮ02 ਕੁਇੰਟਲ 20 ਕਿੱਲੋਗ੍ਰਾਮ)
ਕੁੱਲ ਬ੍ਰਾਮਦਗੀ:- 03 ਕੁਇੰਟਲ 20 ਕਿੱਲੋਗ੍ਰਾਮ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply