LATEST: ਐਸ.ਐਸ.ਪੀ. ਸੁਰਿੰਦਰ ਲਾਂਬਾ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ੇਸ ਤੋਰ ਤੇ ਪ੍ਰੈਸ ਕੰਨਫਰੰਸ਼

ਨਰੋਟ ਜੈਮਲ ਸਿੰਘ ਥਾਣੇ ਅਧੀਨ ਦਰਜ ਮਾਮਲੇ ਧਾਰਾ 302,34 ਆਈ.ਪੀ.ਸੀ. ਅਧੀਨ ਦੋਸੀਆਂ ਵਿੱਚੋਂ ਪੁਲਿਸ ਵੱਲੋਂ ਚਾਰ ਲੋਕਾਂ ਨੂੰ ਕੀਤਾ ਗਿਰਫਤਾਰ
ਐਸ.ਐਸ.ਪੀ. ਪਠਾਨਕੋਟ ਸ੍ਰੀ ਸੁਰਿੰਦਰ ਲਾਂਬਾ ਵੱਲੋਂ ਪ੍ਰੈਸ ਕੰਨਫਰੰਸ਼ ਕਰਕੇ ਕੀਤਾ ਮਾਮਲੇ ਦਾ ਖੁਲਾਸਾ
ਜਿਲ੍ਹਾ ਪੁਲਿਸ ਵੱਲੋਂ ਸਿਕਾਇਤ ਨਿਵਾਰਨ ਜਾਗਰੁਕਤਾਂ ਕੈਂਪ ਲਗਾ ਪਿਛਲੇ ਦਿਨ੍ਹਾਂ ਦੋਰਾਨ ਕੀਤਾ ਕਰੀਬ 325 ਸਿਕਾਇਤਾਂ ਦਾ ਨਿਪਟਾਰਾ –ਐਸ.ਐਸ.ਪੀ.


ਪਠਾਨਕੋਟ, 19 ਜੁਲਾਈ ( ਰਾਜਿੰਦਰ ਸਿੰਘ ਰਾਜਨ )
ਜਿਲ੍ਹਾ ਪਠਾਨਕੋਟ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਵੱਲੋਂ ਐਸ.ਐਸ.ਪੀ. ਦਫਤਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ੇਸ ਤੋਰ ਤੇ ਪ੍ਰੈਸ ਕੰਨਫਰੰਸ਼ ਆਯੋਜਿਤ ਕੀਤੀ ਗਈ। ਜਿਸ ਦੋਰਾਨ ਸੰਬੋਧਤ ਕਰਦਿਆਂ ਸੁਰਿੰਦਰ ਲਾਂਬਾ ਐਸ.ਐਸ.ਪੀ. ਪਠਾਨਕੋਟ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀਂ 28 ਜੂਨ 2021 ਨੂੰ ਰਜਨੀਸ ਸਿੰਘ ਪੁੱਤਰ ਬਿਸ਼ਨ ਸਿੰਘ ਨਿਵਾਸੀ ਠਾਕੁਰਪੁਰ ਥਾਣਾ ਸਦਰ ਪਠਾਨਕੋਟ ਦੇ ਬਿਆਨ ਦੇ ਅਧਾਰ ਤੇ ਕੀਮਤੀ ਪੁੱਤਰ ਅਜੀਤ ਰਾਜ, ਸਿਵ ਕੁਮਾਰ ਪੁੱਤਰ ਕੀਰਤੀ ਕੁਮਾਰ ਨਿਵਾਸੀ ਸਾਹ ਕਲੋਨੀ ਪਠਾਨਕੋਟ, ਜੀਵਨ ਸਰੀਨ ਉਰਫ ਸੋਨੂੰ ਪੁੱਤਰ ਯਸਪਾਲ ਸਰੀਨ ਨਿਵਾਸੀ ਚਨੋਰ ਥਾਣਾ ਇੰਦੋਰਾ ਜਿਲ੍ਹਾ ਕਾਂਗੜ੍ਹਾ (ਹਿਮਾਚਲ ਪ੍ਰਦੇਸ਼) ਅਤੇ 2/3 ਹੋਰ ਅਣਪਛਾਤੇ ਲੋਕਾਂ ਤੇ ਮਾਮਲਾ ਧਾਰਾ 302,34 ਆਈ.ਪੀ.ਸੀ. ਅਧੀਨ ਦਰਜ ਕੀਤਾ ਗਿਆ ਸੀ।

ਉਨ੍ਹਾਂ ਮਾਮਲੇ ਤੇ ਰੋਸਨੀ ਪਾਉਂਦੇ ਹੋਏ ਦੱਸਿਆ ਕਿ 27 ਜੂਨ 2021 ਨੂੰ ਕਰੀਬ ਸਾਮ ਦੇ 8.15 ਦਾ ਸਮਾਂ ਸੀ ਜਿਸ ਸਮੇਂ ਰਿਆਲਟੀ ਪੁਆਂਇੰਟ ਸਿਊਟੀ ਤਰਫ ਨਰੋਟ ਜੈਮਲ ਸਿੰਘ ਵਿਖੇ ਦੋ ਟਰੱਕਾਂ ਵਿੱਚ ਐਕਸੀਡੈਂਟ ਹੋ ਗਿਆ। ਜਿਸ ਵਿੱਚ ਇੱਕ ਟਰੱਕ ਦਾ ਮਾਲਕ ਕੀਮਤੀ ਲਾਲ ਅਤੇ ਦੂਸਰਾ ਟਰੱਕ ਦਾ ਮਾਲਕ ਸੁਖਜੀਤ ਸਿੰਘ ਨਿਵਾਸੀ ਭੱਟੀਵਾਲ ਥਾਣਾ ਘੂਮਣ ਜਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਸੀ ਦੂਸਰੇ ਟਰੱਕ ਦੇ ਮਾਲਕ ਸੁਖਜੀਤ ਸਿੰਘ ਨੇ ਅਪਣੇ ਦੋਸਤ ਰਜਿੰਦਰ ਸਿੰਘ ਅਤੇ ਜਗਜੀਤ ਸਿੰਘ ਨੂੰ ਫੋਨ ਕਰਕੇ ਮੋਕੇ ਤੇ ਜਾਣ ਲਈ ਕਿਹਾ। ਜਿੱਥੇ ਕੀਮਤੀ ਲਾਲ ਆਦਿ ਵੱਲੋਂ ਰਜਿੰਦਰ ਸਿੰਘ ਆਦਿ ਨਾਲ ਕੁੱਟ ਮਾਰ ਕੀਤੀ ਨਤੀਜੇ ਵਜੋਂ ਰਜਿੰਦਰ ਸਿੰਘ ਦੀ ਮੋਕੇ ਤੇ ਮੋਤ ਹੋ ਗਈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਉਨ੍ਹਾਂ ਵੱਲੋਂ ਉਪਰੋਕਤ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਜਿਸ ਵਿੱਚ ਐਸ.ਪੀ. (ਇੰਨਵੈਸਟੀਗੇਸ਼ਨ), ਏ.ਐਸ.ਪੀ. (ਦਿਹਾਤੀ), ਡੀ.ਐਸ.ਪੀ.(ਡੀ),ਇੰਨਚਾਰਜ ਸ੍ਰੀ ਆਈ.ਏ ਅਤੇ ਮੁੱਖ ਅਫਸ਼ਰ ਥਾਣਾ ਨਰੋਟ ਜੈਮਲ ਸਿੰਘ ਸਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਟੀਮ ਵੱਲੋਂ ਦੋਸੀਆਂ ਦੀ ਭਾਲ ਵਿੱਚ ਕਈ ਸਟੇਟਾਂ ਵਿੱਚ ਰੇਡ ਕੀਤੀ ਅਤੇ ਦੋਸ਼ੀਆਂ ਨੂੰ ਗਿਰਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਗਿਰਫਤਾਰ ਕੀਤੇ ਦੋਸੀਆਂ ਵਿੱਚੋਂ ਕੀਮਤੀ ਪੁੱਤਰ ਅਜੀਤ ਰਾਜ, ਸਿਵ ਕੁਮਾਰ ਪੁੱਤਰ ਕੀਰਤੀ ਕੁਮਾਰ, ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਸੋਨੂੰ ਗਿਰਫਤਾਰ ਕੀਤੇ ਗਏ ਹਨ ਅਤੇ ਇਨ੍ਹਾਂ ਕੋਲੋਂ ਵਾਰਦਾਤ ਦੇ ਸਮੇਂ ਵਰਤੀ ਜਾਣ ਵਾਲੀ ਕਾਰ ਕੇ.ਆਈ.ਏ. ਸੈਲਟੋਸ਼ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਗਿਰਫਤਾਰ ਕੀਤੇ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ।
ਉਨ੍ਹਾਂ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਕੂਝ ਦਿਨ੍ਹਾਂ ਤੋਂ ਜਿਲ੍ਹਾ ਪਠਾਨਕੋਟ ਵਿਖੇ ਪੁਲਿਸ ਵੱਲੋਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਜਿਵੈਂ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਜਾਗਰੁਕ ਕੀਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਸਿਕਾਇਤ ਦੇਣੀ ਚਾਹੁੰਦਾ ਹੈ ਤਾਂ ਉਸ ਵਿਅਕਤੀ ਨੂੰ ਐਸ.ਐਸ.ਪੀ. ਦਫਤਰ ਪਠਾਨਕੋਟ ਆਉਂਣ ਦੀ ਲੋੜ ਨਹੀਂ ਹੈ ਅਤੇ ਉਹ ਵਿਅਕਤੀ ਇਹ ਸਿਕਾਇਤ ਨਜਦੀਕ ਦੇ ਕਿਸੇ ਪੁਲਿਸ ਥਾਣੇ ਵਿੱਚ ਜਾਂ ਸਾਂਝ ਕੇਂਦਰ ਵਿੱਚ ਵੀ ਦੇ ਸਕਦਾ ਹੈ ਜੋ ਖੁਦ ਬ ਖੁਦ ਉਨ੍ਹਾਂ ਕੋਲ ਪਹੁੰਚ ਜਾਵੇਗੀ। ਇਸ ਨਾਲ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਉਨ੍ਹਾਂ ਨੂੰ ਪ੍ਰੇਸਾਨ ਵੀ ਨਹੀਂ ਹੋਣਾ ਪਵੇਗਾ।
ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਇੱਕ ਹੋਰ ਪਹਿਲ ਕਦਮੀ ਕੀਤੀ ਗਈ ਹੈ ਜਿਸ ਅਧੀਨ ਪਿਛਲੇ ਦਿਨ੍ਹਾਂ ਦੋਰਾਨ ਪਠਾਨਕੋਟ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਿਸ਼ੇਸ ਸਿਕਾਇਤ ਨਿਵਾਰਨ ਜਾਗਰੁਕਤਾਂ ਕੈਂਪ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਡਾ ਉਪਰਾਲਾ ਹੈ ਕਿ ਲੋਕਾਂ ਨੂੰ ਇਨਸਾਫ ਜਲਦੀ ਮਿਲ ਸਕੇਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਗਾਏ ਗਏ ਕੈਂਪਾਂ ਦੋਰਾਨ ਲੋਕਾਂ ਵੱਲੋਂ ਦਿੱਤੀਆਂ ਗਈਆਂ ਸਿਕਾਇਤਾਂ ਵਿੱਚੋਂ ਕਰੀਬ 325 ਸਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਇਸ ਤੋਂ ਇਲਾਵਾ 41 ਅਜਿਹੇ ਦਮਪਤੀ ਮਾਮਲਿਆਂ ਦਾ ਨਿਪਟਾਰਾ ਕਰਕੇ ਉਨ੍ਹਾਂ ਦੇ ਘਰ੍ਹਾਂ ਨੂੰ ਵਸਾਇਆ ਗਿਆ,ਜੋ ਮਾਮਲੇ ਲੰਮੇ ਸਮੇਂ ਤੋਂ ਲਟਕੇ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਪਰਾਲਾ ਹੈ ਕਿ ਕੋਈ ਵੀ ਸਿਕਾਇਤ ਜਿਆਦਾ ਦੇਰ ਤੱਕ ਲਟਕਦੀ ਨਾ ਰਹੇ ਅਤੇ ਸਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply