” ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਦੇ ਬੈਨਰ ਨਾਲ  ADC ਜਸਬੀਰ ਸਿੰਘ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਰੁੱਖ ਲਗਾਕੇ  ਸਭ ਨੂੰ ਪ੍ਰੇਰਿਤ ਕੀਤਾ ਜਾਵੇ

ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਦੇ ਬੈਨਰ ਨਾਲ  ADC ਜਸਬੀਰ ਸਿੰਘ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਰੁੱਖ ਲਗਾਕੇ  ਸਭ ਨੂੰ ਪ੍ਰੇਰਿਤ ਕੀਤਾ ਜਾਵੇ
ਨਵਾਂਸ਼ਹਿਰ: 
ਵਣ ਅਤੇ ਜੰਗਲੀ ਜੀਵ  ਸੁਰੱਖਿਆ ਮੰਤਰੀ ਪੰਜਾਬ  ਸਾਧੂ ਸਿੰਘ ਧਰਮਸੋਤ ਵਲੋਂ ਜਾਰੀ ” ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਦੇ ਬੈਨਰ ਨਾਲ  ਏਡੇਸੀ ਜਸਬੀਰ ਸਿੰਘ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਜੁਲਾਈ ਦੇ ਅਖੀਰਲੇ ਐਤਵਾਰ ਨੂੰ ਮਨਾਏ ਜਾਂਦੇ  ਬਹੁਮੁੱਲੇ ” ਅੰਤਰਾਸ਼ਟਰੀ  ਮੇਰਾ ਰੁੱਖ ਦਿਵਸ ” ਮੌਕੇ  ਅਪਣੇ ਅਪਣੇ ਸਤਰ ਤੇ ਅਪਣਾ ਅਪਣਾ ਰੁੱਖ ਲਗਾਕੇ  ਸਭ ਨੂੰ ਪ੍ਰੇਰਿਤ ਕੀਤਾ ਜਾਵੇ। 


ਵਿਸ਼ਵ ਭਰ ਵਿੱਚ ਹਰ ਇੱਕ ਵਿਅਕਤੀ  ਨੂੰ ਰੁੱਖਾਂ ਨਾਲ ਨਿੱਜੀ ਭਾਵਿਕਤਾਪੂਰਣ ਜੋੜਨ ਦੇ ਉਦੇਸ਼ ਨਾਲ ” ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ” (ਇੰਟਰਨਨੇਸ਼ਨਲ ਮਾਈ ਟ੍ਰੀ ਡੇ)  ਦੀ ਸਥਾਪਨਾ ਸਾਲ 2010 ਵਿੱਚ ਭਾਰਤ ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਹੀ ਕੀਤੀ ਗਈ ਸੀ।  ਵਿਸ਼ਵ ਭਰ ਦੇ ਹਰ ਜਨ  ਨੂੰ ਸਵੈਇੱਛਾ ਪੋਦਾ ਲਗਾਉਣ ਅਤੇ ਦੇਖਭਾਲ ਪ੍ਰਤੀ  ਪ੍ਰੇਰਿਤ ਕਰਨ ਨੂੰ ਇਹ ਦਿਵਸ ਹਰ ਸਾਲ ਜੁਲਾਈ ਦੇ ਅਖੀਰਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਇਹ ਇੱਕ ਐਸਾ ਪਹਿਲਾ ਅੰਤਰਾਸ਼ਟਰੀ  ਦਿਵਸ ਵੀ ਹੈ ਜੋ ਕਿ ਸਵੈਸੇਵੀ ਪੱਧਰ ਤੇ  ਭਾਰਤ ਨੇ ਵਿਸ਼ਵ ਨੂੰ ਦਿੱਤਾ ਸੀ। 
ਇਸਦੇ ਸੰਸਥਾਪਕ ਪਰਿਆਵਰਣ ਚਿੰਤਕ ਅਸ਼ਵਨੀ ਕੁਮਾਰ ਜੋਸ਼ੀ ਨੇ ਸਮਾਜ ਸੇਵੀ ਸੰਸਥਾ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਇਸ ਦਿਵਸ ਨੂੰ ਲਗਾਤਾਰ ਦੇਸ਼ ਵਿਦੇਸ਼ ਵਿਚ ਲੋਕ ਪ੍ਰਚਲਿਤ ਕਰਕੇ ਪੰਜਾਬ ਦੇ ਨਾਲ ਨਾਲ ਭਾਰਤ ਦਾ ਸਨਮਾਨ ਵੀ ਵਧਾਇਆ ਹੈ। 
ਪਰਿਆਵਰਣ ਜਗਤ ਵਿੱਚ ਇਸ ਦਿਨ ਦੀ ਮੱਹਤਵਤਾ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵਣ ਵਿਭਾਗ ਨੇ ਇਸਨੂੰ ਹੋਰ ਜ਼ੋਰ ਸ਼ੋਰ ਨਾਲ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਵੀ ਮਨਾਉਣ ਦੀ ਅਪੀਲ ਕੀਤੀ ਹੈ।  
ਇਸ ਮੌਕੇ ਜੀਜੀਆਈਓ ਦੇ ਸੰਸਥਾਪਕ ਅਸ਼ਵਨੀ ਜੋਸ਼ੀ, ਰਾਜਨ ਅਰੋੜਾ, ਸਮਾਜ ਸੇਵੀ ਯਸ਼ਪਾਲ ਸਿੰਘ ਹਾਫ਼ਿਜ਼ਾਬਾਦੀ, ਯੂਥ ਨਿਰਦੇਸ਼ਕ ਅੰਕੁਸ਼ ਨਿਝਾਵਨ, ਪੋਲੀਵੁੱਡ ਕਲਾਕਾਰ ਜਯੋਤੀ ਅਰੋੜਾ, ਬਬਰ ਕਰਮ ਸਿੰਘ ਟਰੱਸਟ ਦੌਲਤ ਪੁਰ ਦੇ ਉਪ ਪ੍ਰਧਾਨ ਤਰਨਜੀਤ ਸਿੰਘ ਥਾਂਦੀ,ਵਿਤ ਸਕੱਤਰ ਜਸਪਾਲ ਸਿੰਘ ਜਾਡਲੀ,ਗੁਰਲਾਲ ਸਿੰਘ ਥਾਂਦੀ, ਸ਼ਹੀਦ ਕੈਪਟਨ ਮਹਿਤਾ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਕਰਨੈਲ ਸਿੰਘ,ਸੀਨੀਅਰ ਮੀਤ ਪ੍ਰਧਾਨ ਗਰਚਰਨ ਸਿੰਘ ਅਤੇ ਹੋਰ ਸ਼ਾਮਿਲ ਰਹੇ।

ਅੱਜ ਵਿਸ਼ੇਸ਼ ਮੁਲਾਕਾਤ ਵਿੱਚ  ਸੰਸਥਾਪਕ ਅਸ਼ਵਨੀ ਕੁਮਾਰ ਜੋਸ਼ੀ ਦੱਸਿਆ  ਕਿ ਇਸ ਦਿਵਸ ਨੂੰ ਮਨਾਉਣ ਦੀ ਪ੍ਰਥਾ ਨੂੰ ਬਲ ਦੇਣ ਲਈ  ਅਨੇਕਾਂ  ਬੁੱਧੀਜੀਵਿਆਂ , ਵਿੱਦਿਅਕ ਅਤੇ ਨਿੱਜੀ ਸੰਸਥਾਵਾਂ , ਧਾਰਮਿਕ ਅਦਾਰਿਆਂ, ਪਰਿਆਵਰਣ ਪ੍ਰੇਮਿਆਂ ਤੇ ਸਮਾਜ ਸੇਵੀਆਂ ਦਾ ਪੋਦਰੋਪਨ ਸ਼ਲਾਘਾਯੋਗ ਰਿਹਾ ਹੈ। ਵਿਦੇਸ਼ਾਂ ਵਿੱਚ ਵਿਦੇਸ਼ੀਆਂ ਨੇ ਵੀ ਇਸਦੀ ਮਹੱਤਵਤਾ ਵੇਖ ਕੇ ਅਪਣਾਨਾ ਸ਼ੁਰੂ ਕੀਤਾ ਹੈ। ਜੋ ਕਿ ਪੰਜਾਬ ਦੇ ਨਾਲ ਨਾਲ ਦੇਸ਼ ਦਾ ਵੀ ਮਾਨ ਹੈ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply