ਹੁਸ਼ਿਆਰਪੁਰ ਦੇ ਪਾਰਕਾਂ ਦਾ ਸੁੰਦਰੀਕਰਨ ਕਰਕੇ ਬਦਲੀ ਜਾਵੇਗੀ ਨੁਹਾਰ : ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ ਦੇ ਪਾਰਕਾਂ ਦਾ ਸੁੰਦਰੀਕਰਨ ਕਰਕੇ ਬਦਲੀ ਜਾਵੇਗੀ ਨੁਹਾਰ : ਸੁੰਦਰ ਸ਼ਾਮ ਅਰੋੜਾ
ਕੈਬਨਿਟ ਮੰਤਰੀ ਅਰੋੜਾ ਨੇ ਸ਼ਹਿਰ ’ਚ ਇਕ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 5 ਚਿਲਡਰਨ ਫਰੈਂਡਲੀ ਪਾਰਕਾਂ ਦਾ ਕੰਮ ਕਰਵਾਇਆ ਸ਼ੁਰੂ
ਅਮਰੂਤ ਯੋਜਨਾ ਤਹਿਤ ਸਾਰੇ ਪਾਰਕਾਂ ’ਚ ਕਰਵਾਇਆ ਜਾਵੇਗਾ ਕੰਮ
ਹੁਸ਼ਿਆਰਪੁਰ, 20 ਜੁਲਾਈ (ਆਦੇਸ਼ ਪਰਮਿੰਦਰ ਸਿੰਘ ): ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਪਾਰਕਾਂ ਦੀ ਨੁਹਾਰ ਬਦਲਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ ਜਿਥੇ ਵੱਖ-ਵੱਖ ਪ੍ਰੋਜੈਕਟ ਲਗਾਏ ਜਾ ਰਹੇ ਹਨ, ਉਥੇ ਸ਼ਹਿਰ ਦੇ ਪਾਰਕਾਂ ਦੇ ਸੁੰਦਰੀਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਹ ਅੱਜ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ 5 ਵਿਸ਼ੇਸ਼ ਚਿਲਡਰਨ ਫਰੈਂਡਲੀ ਪਾਰਕਾਂ ਦੇ ਨਿਰਮਾਣ ਕੰਮਾਂ ਦੀ ਸ਼ੁਰੂਆਤ ਕਰਵਾਉਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਵਿਚ ਅਮਰੂਤ ਯੋਜਨਾ ਤਹਿਤ 11067712 ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਚਿਲਡਰਨ ਪਾਰਕ ਬਣਾਏ ਜਾ ਰਹੇ ਹਨ ਜਿਹੜੇ ਕਿ ਬੱਚਿਆਂ ਦੇ ਮਨੋਰੰਜਨ ਦੇ ਨਾਲ-ਨਾਲ ਵੱਡਿਆਂ ਲਈ ਵੀ ਕਾਫ਼ੀ ਲਾਭਦਾਇਕ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਕਾਂ ਵਿਚ ਸੈਰ ਕਰਨ ਲਈ ਟਰੈਕ, ਹਾਈ ਮਾਸਕ ਲਾਈਟ, ਝੂਲੇ, ਲੈਂਡ ਸਕੈਪਿੰਗ ਵਰਗੇ ਕਾਰਜ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਾਰਕ ਵਿਚ ਆਉਣ ਵਾਲੇ ਲੋਕਾਂ ਦੀ ਸੁਵਿਧਾ ਲਈ ਪਾਰਕਾਂ ਵਿਚ ਹੋਰ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਲੋਕ ਸਵੇਰ ਅਤੇ ਸ਼ਾਮ ਪਾਰਕਾਂ ਵਿਚ ਚੰਗੇ ਮਾਹੌਲ ਵਿਚ ਆਪਣਾ ਸਮਾਂ ਬਤੀਤ ਕਰ ਸਕਣ।
ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਗੌਤਮ ਨਗਰ ਵਿਚ 2080716 ਰੁਪਏ ਦੀ ਲਾਗਤ ਨਾਲ ਚਿਲਡਰਨ ਫਰੈਂਡਲੀ ਪਾਰਕ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਊਂਟ ਐਵੀਨਿਊ ਵਾਰਡ ਨੰਬਰ 28 ਦੇ ਪਾਰਕ ਦਾ 1755012 ਰੁਪਏ, ਏਕਤਾ ਨਗਰ ਪਾਰਕ ਦਾ 1950292 ਰੁਪਏ, ਬਾਟਲ ਬਰੱਸ਼ ਪਾਰਕ ਦਾ 1854919 ਰੁਪਏ ਅਤੇ ਗਰੀਨ ਵਿਊ ਚਿਲਡਰਨ ਫਰੈਂਡਲੀ ਪਾਰਕ ਦਾ ਸੁੰਦਰੀਕਰਨ 3426773 ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪਾਰਕਾਂ ਦੇ ਸੁੰਦਰੀਕਰਨ ਨੂੰ ਲੈ ਕੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਪਾਰਕਾਂ ਨੂੰ ਵੀ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ਵਿਚ ਸਾਰੇ ਪਾਰਕਾਂ ਵਿਚ ਓਪਨ ਜਿੰਮ ਲਗਵਾਏ ਗਏ ਸਨ, ਜਿਸ ਦਾ ਲੋਕਾਂ ਨੂੰ ਭਰਪੂਰ ਫਾਇਦਾ ਮਿਲਿਆ ਹੈ ਅਤੇ ਬੱਚੇ ਤੋਂ ਇਲਾਵਾ ਵੱਡੇ ਵੀ ਓਪਨ ਜਿੰਮਾਂ ਵਿੱਚ ਕਸਰਤ ਕਰ ਰਹੇ ਹਨ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਕੌਂਸਲਰ ਬਲਵਿੰਦਰ ਕੁਮਾਰ, ਕੌਂਸਲਰ ਅਸ਼ੋਕ ਮਹਿਰਾ, ਕੌਂਸਲਰ ਮੀਨਾ ਸ਼ਰਮਾ, ਕੌਂਸਲਰ ਬਲਵਿੰਦਰ ਕੌਰ, ਕੌਂਸਲਰ ਜਸਵਿੰਦਰ ਪਾਲ, ਮਲਕੀਤ ਸਿੰਘ ਮਰਵਾਹਾ, ਰਜਿੰਦਰ ਪਰਮਾਰ, ਐਸ.ਐਸ. ਰਾਣਾ ਤੋਂ  ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply