Exclusive :ਬ੍ਰਹਮ ਮਹਿੰਦਰਾ ਵਰਗੇ ਮੰਤਰੀ ਤੇ ਬਚੇ ਐਮਐੱਲਏ ਜੇ ਕਲ 22 ਤਰੀਕ ਨੂੰ ਸਿੱਧੂ ਦੀ ਅਗੁਵਾਈ ਚ ਚੰਡੀਗੜ੍ਹ ਨਹੀਂ ਪਹੁੰਚਦੇ ਤਾਂ ਹੋ ਸਕਦਾ ਇਹ ਪਾਰਟੀ ਹਾਈ ਕਮਾਨ ਦੇ ਰਾਡਾਰ ਤੇ ਆ ਜਾਣਗੇ

ਬ੍ਰਹਮ ਮਹਿੰਦਰਾ ਵਰਗੇ ਮੰਤਰੀ ਤੇ ਬਚੇ ਐਮਐੱਲਏ ਜੇ ਕਲ 22 ਤਰੀਕ ਨੂੰ ਸਿੱਧੂ ਦੀ ਅਗੁਵਾਈ ਚ ਚੰਡੀਗੜ੍ਹ ਨਹੀਂ ਪਹੁੰਚਦੇ ਤਾਂ ਹੋ ਸਕਦਾ ਇਹ ਪਾਰਟੀ ਹਾਈ ਕਮਾਨ ਦੇ ਰਾਡਾਰ ਤੇ ਆ ਜਾਣ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ )
ਇੱਕ ਬਿਆਨ ‘ਚ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿੱਧੂ ਨੂੰ ਨਿਯੁਕਤ ਕਰਨ ਦਾ ਫੈਸਲਾ ਹਾਈ ਕਮਾਨ ਨੇ ਲਿਆ ਹੈ ਅਤੇ ਇਹ ਸਵਾਗਤਯੋਗ ਹੈ।
ਮਹਿੰਦਰਾ ਨੇ ਕਿਹਾ, “ਹਾਲਾਂਕਿ ਮੈਂ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਾਂਗਾ ਜਦੋਂ ਤੱਕ ਉਹ ਮੁੱਖ ਮੰਤਰੀ ਨੂੰ ਨਹੀਂ ਮਿਲਦੇ ਅਤੇ ਉਨ੍ਹਾਂ ਨਾਲ ਆਪਣੇ ਮਸਲੇ ਹੱਲ ਨਹੀਂ ਕਰਦੇ।” ਮੰਤਰੀ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਨਾਲ ਸਾਰੇ ਮੁੱਦਿਆਂ ਦਾ ਹੱਲ ਨਹੀਂ ਕਰ ਲੈਂਦੇ, ਉਦੋਂ ਤੱਕ ਉਨ੍ਹਾਂ ਨਾਲ ਨਿੱਜੀ ਮੁਲਾਕਾਤ ਦੀ ਸੰਭਾਵਨਾ ਨਹੀਂ ਹੈ।

ਮਹਿੰਦਰਾ ਨੇ ਕਿਹਾ, “ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਇਸ ਲਈ ਮੈਂ ਉਸ ਸਮੇਂ ਤੱਕ ਨਵੇਂ ਨਿਯੁਕਤ ਪ੍ਰਧਾਨ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਗੁਰੇਜ਼ ਕਰਾਂਗਾ ਜਦੋਂ ਤੱਕ ਉਨ੍ਹਾਂ ਅਤੇ ਮੁੱਖ ਮੰਤਰੀ ਦਰਮਿਆਨ ਮੁੱਦੇ ਹੱਲ ਨਹੀਂ ਹੋ ਜਾਂਦੇ।”
ਬੀਤੇ ਚਾਰ ਦਿਨਾਂ ‘ਚ ਸਿੱਧੂ ਦੀ ਸਰਗਰਮੀ ਤੇ ਕੈਪਟਨ ਦੀ ਚੁੱਪੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ‘ਚ ਕਾਂਗਰਸ ਦੋ ਧੜਿਆਂ ‘ਚ ਵੰਡ ਚੁੱਕੀ ਹੈ। ਸਿੱਧੂ ਪੂਰੀ ਪਾਰਟੀ ਨੂੰ ਆਪਣੇ ਹੱਕ ‘ਚ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਦੂਜੇ ਪਾਸੇ ਕੈਪਟਨ ਅਤੇ ਹੁਣ ਬ੍ਰਹਮ ਮਹਿੰਦਰਾ  ਮੁਆਫ਼ੀ ਵਾਲੀ ਸ਼ਰਤ ਪੂਰੀ ਹੋਣ ਤਕ ਕਿਸੇ ਵੀ ਕੀਮਤ ‘ਤੇ ਹਾਈਕਮਾਨ ਦੇ ਫ਼ੈਸਲੇ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ।
ਉਧਰ, ਕੈਪਟਨ ਬਾਰੇ ਸਿੱਧੂ ਦੇ ਰਵੱਈਏ ਵਿੱਚ ਵੀ ਕੋਈ ਬਦਲਾਅ ਨਹੀਂ ਆਇਆ। ਸਿੱਧੂ ਅੱਜ ਤਕ ਨਾ ਤਾਂ ਕੈਪਟਨ ਨੂੰ ਮਿਲੇ ਹਨ ਤੇ ਨਾ ਹੀ ਉਨ੍ਹਾਂ ਨੇ ਕਿਸੇ ਮੌਕੇ ‘ਤੇ ਕੈਪਟਨ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਦੀ ਚੁੱਪੀ ਨੂੰ ਲੈ ਕੇ ਰਾਜਨੀਤਕ ਹਲਕਿਆਂ ਵਿੱਚ ਬਹੁਤ ਸਾਰੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ, ਕਿਉਂਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਕਮਾਨ ਤੇ ਵਿਧਾਇਕ ਦਲ ਦੀ ਕਮਾਨ ਉਨ੍ਹਾਂ ਦੇ ਹੱਥ ‘ਚ ਹੈ।

ਮੰਗਲਵਾਰ ਨੂੰ ਵਿਧਾਇਕ ਪਰਗਟ ਸਿੰਘ, ਜੋ ਸਿੱਧੂ ਦੇ ਸਭ ਤੋਂ ਨਜ਼ਦੀਕ ਹਨ, ਨੇ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਸਿੱਧੂ ਨੂੰ ਮੁਆਫੀ ਮੰਗਣ ਦੀ ਜ਼ਰੂਰਤ ਨਹੀਂ। ਆਪਣੇ ਵਾਅਦੇ ਪੂਰੇ ਨਾ ਕਰਨ ਲਈ ਕੈਪਟਨ ਨੂੰ ਖੁਦ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਹਾਲਾਂਕਿ ਮੁਆਫੀ ਮੰਗਣ ਸਬੰਧੀ ਨਵਜੋਤ ਸਿੱਧੂ ਵੱਲੋਂ ਕੋਈ ਬਿਆਨ ਨਹੀਂ ਆਇਆ ।

ਇਸ ਦੇ ਨਾਲ ਹੀ ਸਿੱਧੂ, ਜਿਨ੍ਹਾਂ ਉੱਤੇ ਹਾਈਕਮਾਨ ਦਾ ਹੱਥ ਹੈ, ਫਿਲਹਾਲ ਸਿੱਧੂ ਲਈ ਕੈਪਟਨ ਨੂੰ ਨਾਲ ਲੈ ਕੇ ਚੱਲਣਾ ਉਨ੍ਹਾਂ ਦੀ ਰਾਜਨੀਤਿਕ ਮਜਬੂਰੀ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕੇਗਾ ਜਦੋਂ ਉਹ ਕੈਪਟਨ ਦੀ ਸ਼ਰਤ ਨੂੰ ਸਵੀਕਾਰ ਲੈਣ ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਜੋ ਕਿ ਸੰਭਵ ਨਹੀਂ ਲੱਗ ਰਿਹਾ। 
ਕਿਓੰਕੇ ਇੱਕ ਪਾਸੇ ਓਹਨਾ ਬੇਅਦਬੀ ਦਾ ਮੁੱਦਾ , ਰੇਤ ਮਾਫ਼ੀਆ, ਨਸ਼ਾ ਤਸਕਾਰੀ, ਕੇਬਲ ਮਾਫ਼ੀਆ , ਤੇ ਟਰਾਮਸਪੋਰਟ ਵਰਗੇ ਮੁੱਦੇ ਉਠਾ ਕੇ ਓਹਨਾ ਆਮ ਲੋਕਾਂ ਤੇ ਕਾਂਗ੍ਰੇਸੀ ਵਰਕਰਾਂ ਦਾ ਦਿਲ ਜਿਤਿਆ ਹੈ ਤੇ ਕਾਂਗਰਸ ਚ ਨਵੀਂ ਰੂਹ ਫੂਕੀ ਹੈ ਜਿਸਦੇ ਚਲਦੇ ਵਰਕਰਾਂ ਚ ਤੇ ਆਮ ਲੋਕਾਂ ਚ ਭਾਰੀ ਉਤਸ਼ਾਹ ਹੈ ਕਿ ਆਣ ਵਾਲੇ ਵਕਤ ਚ ਸਿੱਧੂ ਏਨਾ ਮੁਦਿਆਂ ਤੇ ਕੁਝ ਕਰਨਗੇ। ਅੱਜ 60 ਤੋਂ ਵੱਧ ਐਮ ਐੱਲ ਏ ਤੇ ਸੀਨੀਅਰ ਕਾਂਗ੍ਰੇਸੀ ਨੇਤਾਵਾਂ ਦਾ ਓਹਨਾ ਦੇ ਹਕ਼ ਚ ਸ਼੍ਰੀ ਅੰਮ੍ਰਿਤਸਰ ਓਹਨਾ ਦੇ ਨਿਵਾਸ ਸਥਾਨ ਤੇ ਭਾਰੀ ਗਿਣਤੀ ਚ ਪੁੱਜਣਾ ਵੀ ਸਿੱਧੂ ਦੇ ਨਿਰੰਤਰ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ। 

ਅਜਿਹਾ ਚ ਜੇ ਸਿੱਧੂ ਕੈਪਟਨ ਅਮਰਿੰਦਰ ਤੋਂ ਮਾਫ਼ੀ ਮੰਗਦੇ ਹਨ ਤਾਂ ਅਨੇਕਾਂ ਵਰਕਰਾਂ ਤੇ ਵਿਧਾਇਕਾਂ ਚ ਨਿਰਾਸ਼ਤਾ ਉਪਜੇਗੀ ਕਿ ਇਹ ਸਭ ਕੁਝ ਸ਼ਇਦ ਸਿੱਧੂ ਨੇ ਪ੍ਰਧਾਨਗੀ ਹਾਸਿਲ ਕਰਨ ਲਈ ਹੀ ਕੀਤਾ ਸੀ। 
ਓਥੇ ਦੂਜੇ ਪਾਸੇ ਨਵਜੋਤ ਸਿੱਧੂ ਦਾ ਰਾਹ ਕਾਂਗਰਸ ਉਹ ਕਮਾਨ ਨੇ ਹੋਰ ਆਸਾਨ ਕਰ ਦਿੱਤਾ ਹੈ।  ਕੱਲ 22 ਤਾਰੀਕ ਨੂੰ ਪੈਗਾਸਸ ਦੇ ਮੁੱਦੇ ਤੇ ਸਾਰੇ ਵਿਧਾਇਕਾਂ ਤੇ ਜ਼ਿਲਾ ਪ੍ਰਧਾਨਾਂ ਨੂੰ ਸਿੱਧੂ ਦੀ ਅਗਵਾਈ ਚ ਲਾਬੰਧ ਹੋਣ ਲਈ ਕਹਿ ਦਿੱਤਾ ਹੈ।  ਬ੍ਰਹਮ ਮਹਿੰਦਰਾ ਵਰਗੇ ਮੰਤਰੀ ਤੇ ਬਚੇ ਖੁਚੇ ਐਮਐੱਲ ਏ ਜੇ ਕਲ 22 ਤਰੀਕ ਨੂੰ ਸਿੱਧੂ ਦੀ ਅਗੁਵਾਈ ਚ ਚੰਡੀਗੜ੍ਹ ਨਹੀਂ ਪਹੁੰਚਦੇ ਤਾਂ ਹੋ ਸਕਦਾ ਇਹ ਪਾਰਟੀ ਹਾਈ ਕਮਾਨ ਦੇ ਰਾਡਾਰ ਤੇ ਆ ਜਾਣ ਤੇ ਰਹਿੰਦੀ ਕਸਰ ਸ਼ਇਦ ਰਾਹੁਲ ਗਾਂਧੀ ਪੂਰੀ ਕਰ ਦੇਣ ਜਿੰਨਾ ਨੇ ਕਿ ਪਿਛੇ ਜਿਹੇ ਬਿਆਨ ਦਿੱਤਾ ਸੀ ਕਿ ਡਰਪੋਕ ਲੋਗ ਭਾਜਪਾ ਚ ਚਲੇ ਜਾਣ  ਅਤੇ   ਪੰਜਾਬ ਚ 25 ਫ਼ੀਸਦੀ ਨੌਜਵਾਨਾਂ ਨੂੰ ਟਿਕਟ ਦਿਤੀ ਜਾਵੇ। ਇਹ ਵੀ ਹੋ ਸਕਦਾ ਹੈ ਕਿ ਮੰਤਰੀ ਪਦ ਦਾ ਨਜ਼ਾਰਾ ਲੈਣ ਵਾਲੇ ਤੇ ਕਾਂਗਰਸ ਹਾਈ ਕਮਾਨ ਨੂੰ ਨਜ਼ਰਅੰਦਾਜ ਕਰਨ ਵਾਲੇ ਕਈ ਵੱਡੇ ਨੇਤਾਵਾਂ ਦੀਆਂ ਟਿਕਟਾਂ ਹੀ ਕੱਟੀਆਂ  ਜਾਣ। 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply