ਵੱਡੀ ਖ਼ਬਰ: ਅਮਰੀਕੀ ਅਧਿਐਨ ‘ਚ ਹੈਰਾਨੀ ਵਾਲੀ ਗੱਲ ਸਾਹਮਣੇ ਆਈ: ਭਾਰਤ ‘ਚ ਕੋਰੋਨਾ ਕਾਰਨ 34 ਤੋਂ 49 ਲੱਖ ਲੋਕਾਂ ਦੀ ਮੌਤ ਹੋਈ, ਦੇਸ਼ ਦੀ ਵੰਡ ਤੋਂ ਬਾਅਦ ਸਭ ਤੋਂ ਵੱਡਾ ਮਨੁੱਖੀ ਦੁਖਾਂਤ

ਵਾਸ਼ਿੰਗਟਨ: ਦੁਨੀਆ ਭਰ ‘ਚ ਕੋਰੋਨਾ ਲਾਗ ਦੇ ਮਾਮਲਿਆਂ ‘ਚ ਭਾਰਤ ਦੂਜੇ ਤੇ ਸੰਕਰਮਿਤ ਲੋਕਾਂ ਦੀ ਮੌਤ ਦੇ ਮਾਮਲੇ ‘ਚ ਤੀਸਰੇ ਨੰਬਰ ‘ਤੇ ਹੈ। ਦੁਨੀਆ ਭਰ ‘ਚ ਕੋਰੋਨਾ ਲਾਗ ਤੇ ਮੌਤ ਦੇ ਮਾਮਲਿਆਂ ‘ਚ ਅਮਰੀਕਾ ਪਹਿਲੇ ਨੰਬਰ ‘ਤੇ ਹੈ। ਵਰਲਡੋਮੀਟਰ ਅਨੁਸਾਰ ਭਾਰਤ ‘ਚ ਸੰਕਰਮਿਤ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 3 ਕਰੋੜ 12 ਲੱਖ ਤੋਂ ਵੱਧ ਹੈ, ਜਦਕਿ ਹੁਣ ਤਕ 4 ਲੱਖ 18 ਹਜ਼ਾਰ ਤੋਂ ਵੱਧ ਲੋਕਾਂ ਦੀ ਲਾਗ ਕਾਰਨ ਮੌਤ ਹੋਈ ਹੈ।

ਇਸ ਦੌਰਾਨ ਇੱਕ ਅਮਰੀਕੀ ਅਧਿਐਨ ‘ਚ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ। ਨਵੇਂ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ‘ਚ ਕੋਰੋਨਾ ਕਾਰਨ 34 ਤੋਂ 49 ਲੱਖ ਲੋਕਾਂ ਦੀ ਮੌਤ ਹੋਈ ਹੈ। ਇਹ ਗਿਣਤੀ ਭਾਰਤ ਸਰਕਾਰ ਦੇ ਅੰਕੜਿਆਂ ਨਾਲੋਂ 10 ਗੁਣਾ ਜ਼ਿਆਦਾ ਹੈ। ਰਿਪੋਰਟ ਨੂੰ ਤਿਆਰ ਕਰਨ ਵਾਲਿਆਂ ‘ਚ 4 ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਨੀਅਮ ਵੀ ਸ਼ਾਮਲ ਹਨ।

Advertisements

ਵਾਸ਼ਿੰਗਟਨ ਦੀ ਇੱਕ ਅਧਿਐਨ ਸੰਸਥਾ ਸੈਂਟਰ ਫ਼ਾਰ ਗਲੋਬਲ ਡਿਵੈਲਪਮੈਂਟ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਇਹ ਰਿਪੋਰਟ ਸਰਕਾਰੀ ਅੰਕੜਿਆਂ, ਅੰਤਰਰਾਸ਼ਟਰੀ ਅਨੁਮਾਨਾਂ, ਸੇਰੋਲੋਜੀਕਲ ਰਿਪੋਰਟਾਂ ਤੇ ਘਰੇਲੂ ਸਰਵੇਖਣਾਂ ਦੇ ਆਧਾਰ ‘ਤੇ ਬਣਾਈ ਗਈ ਹੈ। ਅਰਵਿੰਦ ਸੁਬਰਾਮਨੀਅਮ, ਅਭਿਸ਼ੇਕ ਆਨੰਦ ਤੇ ਜਸਟਿਨ ਸੈਂਡਫਰ ਨੇ ਦਾਅਵਾ ਕੀਤਾ ਹੈ ਕਿ ਮ੍ਰਿਤਕਾਂ ਦੀ ਅਸਲ ਗਿਣਤੀ ਕੁਝ ਹਜ਼ਾਰ ਜਾਂ ਲੱਖ ਨਹੀਂ ਸਗੋਂ ਲੱਖਾਂ ‘ਚ ਹੈ। 

Advertisements

ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ‘ਤੇ ਵੀ ਸ਼ੰਕੇ ਜਤਾਏ ਜਾਂਦੇ ਰਹੇ ਹਨ।

Advertisements

ਅਮਰੀਕੀ ਅਧਿਐਨ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਜਨਵਰੀ 2020 ਅਤੇ ਜੂਨ 2021 ‘ਚ ਕੋਵਿਡ-19 ਤੋਂ 50 ਲੱਖ (4.9 ਮਿਲੀਅਨ) ਲੋਕਾਂ ਦੀ ਮੌਤ ਹੋਈ ਹੈ, ਜਿਸ ਕਾਰਨ ਇਹ ਦੇਸ਼ ਦੀ ਵੰਡ ਤੇ ਆਜ਼ਾਦੀ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਮਨੁੱਖੀ ਦੁਖਾਂਤ ਬਣ ਗਿਆ। ਉੱਥੇ ਹੀ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਏਂਟ ਦੁਨੀਆਂ ਭਰ ‘ਚ ਚਿੰਤਾ  ਪੈਦਾ ਕਰ ਰਿਹਾ ਹੈ।

ਸੈਂਟਰ ਫ਼ਾਰ ਗਲੋਬਲ ਡਿਵੈਲਪਮੈਂਟ ਨੇ ਰਿਪੋਰਟ ‘ਚ ਭਾਰਤ ਵਿੱਚ ਮੌਤਾਂ ਦੇ ਅਨੁਮਾਨਾਂ ਦੀ ਰੂਪਰੇਖਾ ਤਿਆਰ ਕੀਤੀ ਹੈ। ਇਹ ਸਾਰੇ ਭਾਰਤ ‘ਚ ਮੌਤ ਦੇ ਅਧਿਕਾਰਕ ਅੰਕੜੇ 4 ਲੱਖ ਤੋਂ 10 ਗੁਣਾ ਵੱਧ ਹੋਣ ਵੱਲ ਇਸ਼ਾਰਾ ਕਰਦੇ ਹਨ। ਅਧਿਐਨ ‘ਚ ਜ਼ਿਕਰ ਕੀਤੇ ਗਏ ਇਕ ਮੱਧਮ ਅੰਦਾਜ਼ੇ ‘ਚ 7 ਸੂਬਿਆਂ ਦੇ ਰਾਜ ਪੱਧਰੀ ਨਾਗਰਿਕ ਰਜਿਸਟ੍ਰੇਸ਼ਨ ਦੇ ਅਧਾਰ ‘ਤੇ 34 ਲੱਖ (3.4 ਮਿਲੀਅਨ) ਤੋਂ ਵੱਧ ਮੌਤਾਂ ਦੀ ਰਿਪੋਰਟ ਦਰਸ਼ਾਉਂਦਾ ਹੈ।

ਦੂਜੀ ਗਿਣਤੀ ‘ਚ ਭਾਰਤੀ ਸੀਰੋ ਸਰਵੇ ਦੇ ਅੰਕੜਿਆਂ ਦੇ ਅਧਾਰ ‘ਤੇ ਉਮਰ ਸਬੰਧੀ ਲਾਗ ਮੌਤ ਦਰ (ਆਈਐਫਆਰ) ਦੇ ਕੌਮਾਂਤਰੀ ਅਨੁਮਾਨਾਂ ਅਨੁਸਾਰ ਭਾਰਤ ਚ   ਲਗਭਗ 40 ਲੱਖ (4 ਮਿਲੀਅਨ) ਮੌਤਾਂ ਹੋਈਆਂ  ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply