ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਮਰਥਕ ਨਵ-ਨਿਯੁਕਤ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੀ ਮੁਆਫੀ ਮੰਗਣ ‘ਤੇ ਅੜੇ ਹੋਏ ਹਨ, ਪਰ ਸਿੱਧੂ ਨਵਾਂ ਦਾਅ ਖੇਡ ਰਹੇ ਹਨ ਜਿਸ ਨਾਲ ਕੈਪਟਨ ਨੂੰ ਨਰਮ ਹੋਣਾ ਹੀ ਪਵੇਗਾ।
ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਨਵਜੋਤ ਸਿੱਧੂ ਦੀ ਸ਼ੁੱਕਰਵਾਰ ਨੂੰ ਤਾਜਪੋਸ਼ੀ ਹੋਵੇਗੀ । ਉਨ੍ਹਾਂ ਦੇ ਨਾਲ, ਚਾਰ ਕਾਰਜਕਾਰੀ ਪ੍ਰਧਾਨ ਵੀ ਕਾਰਜਭਾਰ ਸੰਭਾਲਣਗੇ। ਸਿੱਧੂ ਇਸ ਮੌਕੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਬੁਲਾਉਣਾ ਚਾਹੁੰਦੇ ਹਨ ਤੇ ਇਸ ਲਈ ਕੋਸ਼ਿਸ਼ ਕਰ ਰਹੇ ਹਨ।
ਜੇਕਰ ਪ੍ਰਿਯੰਕਾ ਗਾਂਧੀ ਆਉਂਦੀ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਸਿੱਧੂ ਦੇ ਤਾਜਪੋਸ਼ੀ ਸਮਾਗਮ ਚ ਆਉਣਾ ਪਵੇਗਾ ਤੇ ਉਹ ਸ਼ਸ਼ੋਪੰਜ ਵਿੱਚ ਪੈ ਜਾਣਗੇ। ਕੈਪਟਨ ਨੇ ਕਿਹਾ ਹੈ ਕਿ ਉਹ ਬਿਨਾਂ ਮੁਆਫੀ ਮੰਗੇ ਸਿੱਧੂ ਨੂੰ ਨਹੀਂ ਮਿਲਣਗੇ ਪਰ ਸਿੱਧੂ ਅਤੇ ਉਹਨਾਂ ਦੇ ਵੱਡੀ ਗਿਣਤੀ ਚ ਸਮਰਥਕ ਅਜਿਹਾ ਨਹੀਂ ਚਾਹੁੰਦੇ ਕਿਓੰਕੇ ਇਸ ਨਾਲ ਜਨਤਾ ਚ ਗ਼ਲਤ ਪ੍ਰਭਾਵ ਜਾਏਗਾ ਕਿ ਲੜਾਈ ਮੁੱਦਿਆਂ ਦੀ ਨਹੀਂ ਬਲਕਿ ਕੁਰਸੀ ਦੀ ਸੀ.
ਕਾਂਗਰਸ ਸੂਤਰਾਂ ਨੇ ਦੱਸਿਆ ਕਿ ਨਵਜੋਤ ਸਿੱਧੂ ਪ੍ਰਿਅੰਕਾ ਗਾਂਧੀ ਨੂੰ ਸਮਾਗਮ ਵਿੱਚ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਪ੍ਰਿਯੰਕਾ ਗਾਂਧੀ ਆਉਂਦੇ ਹਨ, ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਗਮ ਵਿੱਚ ਸ਼ਾਮਲ ਹੋਣਾ ਪਏਗਾ। ਦੂਜਾ, ਸਾਰੀ ਪਾਰਟੀ ਨੂੰ ਇਹ ਸੰਦੇਸ਼ ਮਿਲੇਗਾ ਕਿ ਹਾਈ ਕਮਾਨ ਸਿੱਧੂ ਨੂੰ ਨਜ਼ਰਅੰਦਾਜ਼ ਨਹੀਂ ਕਰਦੀ। ਅਜਿਹੀ ਸਥਿਤੀ ਵਿੱਚ, ਸਾਰਿਆਂ ਨੂੰ ਉਨ੍ਹਾਂ ਦੇ ਨਾਲ ਚੱਲਣਾ ਪਏਗਾ।
ਅੱਜ ਵੀਰਵਾਰ ਨੂੰ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਇੱਕ ਵਫਦ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਗਮ ਲਈ ਸੱਦਾ ਦੇਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp