ਹੈਡ ਮਾਸਟਰ ਐਸੋਸੀਏਸ਼ਨ ਨੇ 6 ਵੇਂ ਤਨਖਾਹ ਕਮਿਸ਼ਨ ਦੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
ਪਠਾਨਕੋਟ / ਸੁਜਾਨਪੁਰ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ ਸ਼ਰਮਾ ) ਹੈਡ ਮਾਸਟਰ ਐਸੋਸੀਏਸ਼ਨ ਦੀ ਜ਼ਿਲ੍ਹਾ ਪ੍ਰਧਾਨ ਦੀਪਿਕਾ ਦੀ ਪ੍ਰਧਾਨਗੀ ਹੇਠ ਛੇਵੇਂ ਤਨਖਾਹ ਕਮਿਸ਼ਨ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ ਗੁੱਸਾ ਜ਼ਾਹਰ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸੱਕਤਰ ਕਮਲ ਕਿਸ਼ੋਰ ਅਤੇ ਕਮੇਟੀ ਮੈਂਬਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਛੇਵਾਂ ਤਨਖਾਹ ਕਮਿਸ਼ਨ ਪੂਰੀ ਤਰ੍ਹਾਂ ਕਰਮਚਾਰੀ ਵਿਰੋਧੀ ਹੈ ।
ਉਨ੍ਹਾਂ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਹੈਡ ਮਾਸਟਰਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ । ਉਨ੍ਹਾਂ ਕਿਹਾ ਕਿ ਹੈਡ ਮਾਸਟਰ ਦੇ ਤਨਖਾਹ ਸਕੇਲ ਦੀ ਫਿਕਸਸੇਸਨ ਸਹੀ , ਢੰਗ ਨਾਲ ਕੀਤੀ ਗਈ । ਹੈੱਡ ਮਾਸਟਰਾਂ ਨੂੰ ਪ੍ਰਬੰਧਕੀ ਭੱਤਾ ਅਤੇ ਦਫ਼ਤਰੀ ਖਰਚਾ 4000 ਰੁਪਏ ਹੋਣੇ ਚਾਹੀਦੇ ਹਨ। ਹੈਡ ਮਾਸਟਰ ਦੁਆਰਾ ਬਣਾਇਆ ਜਾਵੇ।ਪ੍ਰਿੰਸੀਪਲ ਤਰੱਕੀ ਕੋਟਾ 40% ਕੀਤਾ ਜਾਵੇ ਅਤੇ 8 ਤੋਂ 10 ਸਾਲਾਂ ਦੀ ਨਿਯਮਤ ਸੇਵਾ ਕਰਨ ਤੋਂ ਬਾਅਦ ਹੈਡ ਮਾਸਟਰ ਅਤੇ ਹੋਰ ਕਾਡਰ ਦੀ ਪ੍ਰੋਬੇਸ਼ਨ ਪੀਰੀਅਡ 1 ਸਾਲ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਤੇ ਮਨੀਸ਼ ਕੁਮਾਰ, ਨਵੀਨ ਕੁਮਾਰ, ਤੇਜਵੀਰ ਸਿੰਘ , ਸੰਜੀਵ ਕੁਮਾਰ, ਜੁਗਲ ਕਿਸ਼ੋਰ, ਸਲਵਿੰਦਰ ਸਿੰਘ, ਮੰਜੂ ਬਾਲਾ, ਰਾਜੇਸ਼ ਕੁਮਾਰ, ਰੇਨੂੰ ਬਾਲਾ, ਅਨੂ ਸ਼ਰਮਾ, ਮੋਨਿਕਾ ਆਦਿ ਹਾਜ਼ਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements