ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਵੇਗੀ ਮਜ਼ਬੂਤ‌ : ​​ਵਿਧਾਇਕ ਜੋਗਿੰਦਰ ਪਾਲ

ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਵੇਗੀ ਮਜ਼ਬੂਤ‌ : ​​ਵਿਧਾਇਕ ਜੋਗਿੰਦਰ ਪਾਲ 
 
  ਸੁਜਾਨਪੁਰ /ਪਠਾਨਕੋਟ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ ਸ਼ਰਮਾ ) ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਣਨ ਨਾਲ ਪੰਜਾਬ ਵਿਚ ਕਾਂਗਰਸ ਪਾਰਟੀ ਨੂੰ ਮਜਬੂਤ ਹੋਵੇਗੀ । ਇਹ ਗੱਲ  ਵਿਧਾਇਕ ਜੋਗਿੰਦਰ ਪਾਲ ਨੇ ਆਪਣੀ ਰਿਹਾਇਸ਼ ‘ਤੇ ਕਹੀ । ਉਹਨਾਂ ਨੇ ਕਿਹਾ ਕਿ ਮਿਸ਼ਨ 2022 ਤਹਿਤ ਕਾਂਗਰਸ ਹਾਈ ਕਮਾਂਡ  ਵੱਲੋਂ ਫ਼ੈਸਲਾ ਲੈਕੇ ਨਵਜੋਤ ਸਿੰਘ ਸਿੱਧੂ ਨੂੰ  ਸੂਬਾ ਪ੍ਰਧਾਨ ਦੇ ਅਹੁਦਾ ਤੇ ਨਵਾਜਿਆ ਹੈ  | ਕਾਂਗਰਸ ਹਾਈ ਕਮਾਂਡ ਦੇ ਫੈਸਲੇ ਵੱਲੋਂ ਕਾਂਗਰਸੀ ਵਰਕਰਾਂ, ਨੇਤਾਵਾਂ ਅਤੇ ਵਿਧਾਇਕਾਂ ਦਾ ਮਨੋਬਲ ਵਧਿਆ ਹੈ ।
 
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦੀ ਆਵਾਜ਼ ਦੇ ਅਨੁਸਾਰ ਰਾਸ਼ਟਰੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਾਂਗਰਸ ਸੈਂਟਰਲ ਬਾਡੀ ਵੱਲੋਂ ਫ਼ੈਸਲਾ ਲੈਕੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ  ਇਹ ਸਹੀ ਫੈਸਲਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹੀ ਹੈ,। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਦੇਸ਼ ਦੀ ਆਰਥਿਕਤਾ ਵਿਗੜ ਗਈ ਹੈ, ਜਿਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ।
 
ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਇਹੋ ਜਹੀ ਪਾਰਟੀ ਹੈ ਜ਼ੋ  ਸਾਰੇ ਵਰਗਾਂ, ਸਾਰੇ ਧਰਮਾਂ ਦਾ ਧਿਆਨ ਰੱਖ ਸਕਦੀ  ਹੈ ਅਤੇ ਦੇਸ਼ ਵਿਚ ਸਿਰਫ ਕਾਂਗਰਸ ਪਾਰਟੀ ਹੀ ਵਿਕਾਸ ਕਰ ਸਕਦੀ ਹੈ।ਉਨ੍ਹਾਂ ਕਿਹਾ ਕਿ ਮਿਸ਼ਨ 2022 ਤਹਿਤ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਚੇਅਰਮੈਨ ਸ.  ਬਲਾਕ ਹੈੱਡ ਗੋਲਡੀ, ਪ੍ਰਧਾਨ ਦੀਪਕ ਸਿੰਘ, ਬ੍ਰਿਜੇਸ਼ ਕੁਮਾਰ, ਗੁਲਸ਼ਨ ਅਰੋੜਾ, ਰਿਸ਼ੂ, ਸਰਪੰਚ ਵਿੱਕੀ ਠਾਕੁਰ, ਸਰਪੰਚ ਸੁਰਿੰਦਰ ਸਿੰਘ, ਸਰਪੰਚ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ  ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply