ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ, ਤੇਵਰ ਬਰਕਰਾਰ, ਕਹਿ ਇਹ ਵੱਡੀ ਗੱਲ
ਅੰਮ੍ਰਿਤਸਰ (ਆਦੇਸ਼ ਪਰਮਿੰਦਰ ਸਿੰਘ ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ । ਇਸ ਦੌਰਾਨ ਓਹਨਾ ਫਿਰ ਕਲ ਵਾਲੀਆਂ ਗੱਲਾਂ ਦੁਹਰਈਆਂ। ਓਹਨਾ ਕਿਹਾ ਕਿ ਉਹ ਅੰਮ੍ਰਿਤਸਰ ਦੀ ਇਸ ਪਵਿੱਤਰ ਧਰਤੀ ਤੇ ਆ ਕੇ ਆਪਣੀ ਅਵਾਜ ਨੂੰ ਫਿਰ ਦੁਹਰਾਣਾ ਚਾਹੁੰਦਾ ਹਨ ।
ਓਹਨਾ ਕਿਹਾ ਕਿ ਮੈਂ ਆਪਣੀ ਟਾਪ ਪਰਿਓਰਿਟੀ ਸੰਯੁਕਤ ਕਿਸਾਨ ਮੋਰਚੇ ਨੂੰ ਦਿੰਦਾਂ ਹਾਂ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਇਕ ਸਾਲ ਤੋਂ ਪਵਿੱਤਰ ਕਹਿੰਦਾ ਆਇਆ ਹਨ. ਸੰਯੁਕਤ ਕਿਸਾਨ ਮੋਰਚੇ ਸਭ ਰੰਗਾਂ ਨੂੰ ਇਕ ਧਾਗੇ ਚ ਪਰੋਂਣ ਵਾਲਾ ਹੈ. ਮੈਂ ਏਨਾ ਕੋਲ ਨੰਗੇ ਪੈਰੀ ਜਾਵਾਂਗਾ . ਮੈਂ ਓਹਨਾ ਕੋਲੋਂ ਸੇਧ ਲੈਣਾ ਚਾਹੁੰਦਾਂ ਹਾਂ। ਮੈਂ ਇਸਦੀ ਅਹਿਮੀਅਤ ਜਾਣਦਾ ਹਾਂ , ਮੈਂ ਏਨਾ ਕੋਲੋਂ ਸੇਧ ਲਵਾਂਗਾਂ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਡੀ ਪਾਰਟੀ ਨੇ 18 ਨੁਕਾਤੀ ਏਜੇਂਡਾ ਦਿੱਤਾ ਹੈ। ਇਸ ਏਜੰਡੇ ਦੇ ਹਰ ਵਰਕਰ ਤੇ ਹਰ ਵਿਧਾਇਕ ਪਹਿਰੇਦਾਰ ਹਨ . ਇਹ ਏਜੇਂਡਾ ਅੱਜ ਦਾ ਸਭ ਤੋਂ ਵੱਡਾ ਮੁੱਦਾ ਹੈ. ਬੇ ਅਦਬੀ ਦਾ ਮੁਦਾ ਸਬ ਤੋਂ ਵੱਡਾ ਹੈ। ਲੋਕ ਪੁੱਛਦੇ ਨੇ ਕੇ ਵੱਡੇ ਮਗਰਮੱਛ ਕੌਣ ਹਨ. ਜਿੰਨਾ ਨੇ ਪੰਜਾਬ ਦੀ ਜਵਾਨੀ ਨੂੰ ਘਾਣ ਲਾਯਾ। ਓਹਨਾ ਦੇ ਨਾ ਦੱਸਣੇ ਪੈਣਗੇ। ਬਿਜਲੀ ਜਦੋਂ 2 ਰੁਪਏ ਮਿਲਦੀ ਹੈ ਤੇ ਰਾਸ਼ਟਰੀ ਸਤਰ ਤੇ 7 ਰੁਪਏ, ਤੇ ਇਸਦੀ ਕੀਮਤ ਸੋਲਰ ਸਿਸਟਮ ਕਰਕੇ ਘਟ ਰਹੀ ਹੈ ਤਾਂ ਫਿਰ 18 ਰੁਪਏ ਕਿਓਂ ?
ਓਹਨਾ ਕਿਹਾ ਕਿ ਕਾਂਗਰਸ ਹਾਈ ਕਮਾਨ ਦੇ 18 ਨੁਕਾਤੀ ਏਜੰਡੇ ਅੱਗੇ ਕੋਈ ਗੁਜਰਾਤ ਜਾਂ ਦਿਲੀ ਮਾਡਲ ਖੜਦਾ ਨਹੀਂ। ਮੇਰਾ ਹਰ ਲਫ਼ਜ਼ ਸੋਚਿਆ ਸਮਜਿਯਾ ਹੁੰਦਾ ਹੈ . ਮੈਂ ਚਾਹੁੰਦਾ ਹਾਂ ਕਿ ਲੋਕਾਂ ਦੇ ਟੈਕਸ ਰੂਪੀ ਪੈਸੇ ਲੋਕਾਂ ਕੋਲ ਜਾਣ . ਇਸ ਤੋਂ ਅਲਾਵਾ ਓਹ ਮੀਡਿਆ ਦੇ ਬਾਕੀ ਸਵਾਲਾਂ ਦੇ ਜਵਾਬ ਦੇਣ ਤੋਂ ਨਾ ਨਾ ਕਰਦੇ ਪ੍ਰੈਸ ਕਾਨਫਰੰਸ ਵਿਚੋਂ ਚਲੇ ਗਏ.
ਇਸ ਤਰਾਂ ਲੱਗਦਾ ਹੈ ਕਿ ਬੀਤੇ ਕੱਲ ਉਹ ਕਿਸਾਨਾਂ ਬਾਰੇ ਕਹਿਣਾ ਕੁਝ ਹੋਰ ਚਾਹੁੰਦੇ ਸੀ ਪਰ ਕੁਝ ਲੋਕਾਂ ਨੇ ਓਹਨਾ ਦੀ ਬਿਆਨਬਾਜ਼ੀ ਨੂੰ ਕੁਝ ਹੋਰ ਸਮਝ ਲਿਆ। ਪਿਆਸਾ ਤੇ ਖੂਹ ਵਾਲੀ ਗੱਲ ਦਾ ਭਾਵ ਕਿਸਾਨਾਂ ਤੋਂ ਸੇਧ ਲੈਣ ਬਾਰੇ ਸੀ। ਜਿਸਨੂੰ ਓਹਨਾ ਅੱਜ ਸਪਸ਼ਟ ਕਰ ਦਿੱਤਾ। ਓਹਨਾ ਇਹ ਵੀ ਕਿਹਾ ਕਿ ਪਿਛਲੇ 1 ਸਾਲ ਤੋਂ ਓਹਨਾ ਦੀ ਕੋਠੀ ਤੇ ਕਿਸਾਨ ਪੱਖੀ ਕਾਲਾ ਝੰਡਾ ਲੱਗਾ ਹੋਇਆ ਹੈ ਅਤੇ ਇਹ ਕਿਸਾਨਾਂ ਪ੍ਰਤੀ ਓਨਾ ਦੀ ਸੁਹਿਰਦ ਸੋਚ ਨੂੰ ਦਰਸਾਉਂਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp