ਪੇਅ ਕਮਿਸ਼ਨ ਦੀਆਂ ਸਿਫਾਰਸਾਂ ਵਿਰੁੱਧ ਸਾਂਝਾ ਮੁਲਾਜਮ ਮੰਚ 29 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਵਿਚ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦੇਵਾਂਗੇ — ਪ੍ਰਿਅੰਕਾ,ਸੈਣੀ,ਧੀਮਾਨ,ਡੋਗਰਾ,ਸੂ ਰਜੇਵਾਲਾ
ਪਠਾਨਕੋਟ (ਰਾਜਿੰਦਰ ਸਿੰਘ ਰਾਜਨ) ਅੱਜ ਮਿੰਨੀ ਸਕੱਤਰਤ ਡਿਪਟੀ ਕਮਿਸ਼ਨਰ ਦਫਤਰ ਵਿਖੇ ਜਿਲਾ ਪਠਾਨਕੋਟ ਨਾਲ ਸੰਬੰਧਤ ਵੱੱਖ ਵੱਖ ਜਥੇਬੰਦੀਆਂ ਜੋ ਸਾਂਝਾ ਮੁਲਾਜਮ ਮੰਚ ਅਤੇ ਪੈਂਨਸਨਰ ਮੰਚ ਦੇ ਝੰਡੇ ਹੋ ਕਿ ਪੰਜਾਬ ਸਰਕਾਰ ਵੱਲੋਂ ਪੇਅ ਕਮਿਸ਼ਨ ਦੀ ਲੰਗੜੀ ਅਤੇ ਮੁਲਾਜ਼ਮ ਮਾਰੂ ਰਿਪੋਰਟ ਜੋ ਪੰਜਬ ਦੇ ਮੁਲਾਜ਼ਮਾਂ ਅਤੇ ਪੈਨਸਨਰਾਂ ਦੀ ਮੌਤ ਦੇ ਵਾਰੰਟ ਹਨ ਦੇ ਖਿਲਾਫ ਪ੍ਰਿਅੰਕਾ ਡੋਗਰਾ,ਗੁਰਨਾਮ ਸੈਣੀ, ਰਾਜਿੰਦਰ ਧੀਮਾਨ, ਨਿਰਵੇਸ ਡੋਗਰਾ, ਰਣਬੀਰ ਸਿੰਘ ਸੂਰਜੇਵਾਲਾ, ਵਿਸਾਲਵੀਰ ਦੀ ਅਗਵਾਈ ਹੇਠ 29 ਜੁਲਾਈ ਦਿਨ ਵੀਰਵਾਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਜੱਦੀ ਸਹਿਰ ਵਿਚ ਇਕ ਇਤਹਾਸਿਕ ਰੋਸ਼ ਰੈਲੀ ਕਰਕੇ ਗੂੰਗੀ ਅਤੇ ਬਹਿਰੀ ਸਰਕਾਰ ਜੋ ਮੁਲਾਜਮਾਂ ਅਤੇ ਪੈਨਸਨਰਾਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਘਾਣ ਕਰਨ ਤੇ ਲੱਗੀ ਹੋਈ ਹੈ ਦਾ ਪਿੱਟ ਸਿਆਪਾ ਕਰਕੇ ਉਸਦੀ ਔਕਾਤ ਨਿਕਾਣੇ ਲਾ ਦਿਤੀ ਜਾਵੇਗੀ।
ਪ੍ਰਿਅੰਕਾ ਠਾਕਰ ਸਮੇਤ ਸਮੂੱਹ ਲੀਡਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ 29 ਜੁਲਾਈ ਦੀ ਰੋਸ਼ ਰੈਲੀ ਪ੍ਰਤੀ ਮੁਲਾਜ਼ਮਾਂ ਵਿਚ ਜਬਰਦਸਤ ਗੁੱਸੇ ਦੀ ਲਹਿਰ ਹੈ ਤੇ ਉਹ ਕਰੋ ਜਾਂ ਮਰੋ ਦੀ ਨੀਤੀ ਤੇ ਚੱਲ ਕੇ ਜੇਕਰ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸਨਰਾਂ ਦੇ ਹੱਕਾਂ ਲਈ ਮੁਲਾਜ਼ਮ ਅਤੇ ਪੈਂਨਸਨਰ ਆਗੂਆਂ ਮੁਤਾਬਿਕ ਪੇਅ ਕਮਿਸ਼ਨ ਦੀ ਰਿਪੋਰਟ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਉਹ ਸਰਕਾਰੀ ਦਫਤਰਾਂ ਨੂੰ ਅਣਮਿਥੇ ਸਮੇਂ ਲਈ ਜੰਦਰੇ ਮਾਰ ਕੇ ਲਗਾਤਾਰ ਸੜਕਾਂ ਤੇ ਆ ਜਾਣਗੇ।
ਪ੍ਰਿਅੰਕਾ ਅਤੇ ਗੁਰਨਾਮ ਸਿੰਘ ਸੈਣੀ ਨੇ ਜਿਲਾ ਪਠਾਨਕੋਟ ਦੇ ਸਮੂੱਹ ਵਿਭਾਗਾਂ ਦੇ ਆਗੂਆਂ ਨੂੰ ਕਿਹਾ ਕਿ ਸੈਂਕੜਿਆਂ ਤੋਂ ਵੱਧ ਜਾ ਰਹੇ ਵਾਹਨਾਂ ਵਿਚ ਸਵੇਰੇ ਚਾਰ ਵਜੇ ਨੂੰ ਪਟਿਆਲਾ ਰੋਸ਼ ਰੈਲੀ ਲਈ ਰਵਾਨਾ ਹੋਇਆ ਜਾਏ। ਇਸ ਮੀਟਿੰਗ ਵਿਚ ਪ੍ਰਿਅੰਕਾ ਠਾਕਰ, ਗੁਰਨਾਮ ਸਿੰਘ ਸੈਣੀ, ਰਾਜਿੰਦਰ ਧੀਮਾਨ, ਰਣਬੀਰ ਸਿੰਘ ਸੂਰਜੇਵਾਲਾ, ਨਿਰਵੇਸ ਡੋਗਰਾ, ਬਲਵੰਤ ਸਿੰਘ, ਕੁਲਵਿੰਦਰ ਸਿੰਘ, ਵਿਸਾਲਵੀਰ, ਚਰਨਜੀਤ ਸਿੰਘ, ਰਵੀ ਕਾਂਤ, ਰਾਜ਼ਨ ਕੁਮਾਰ, ਐਨ ਪੀ ਧਵਨ, ਗੁਰਦੀਪ ਸਫ਼ਰੀ, ਰਮਨ ਕੁਮਾਰ, ਦੀਪਕ ਠਾਕਰ, ਜੀਵਨ ਕੁਮਾਰ ਆਦਿ ਭਾਰੀ ਗਿਣਤੀ ਵਿਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ। ਇਹ ਜਾਣਕਾਰੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੈਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements