ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਨੇ ਬਦਲੀ ਪ੍ਰਿੰਸ ਦੀ ਜਿੰਦਗੀ
ਪਠਾਨਕੋਟ : 27 ਜੁਲਾਈ ( ਰਾਜਿੰਦਰ ਸਿੰਘ ਰਾਜਨ ) ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਬੇਰੋਜਗਾਰ ਲੜਕੇ ਤੇ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ’ਚ ਵਰਦਾਨ ਸਾਬਤ ਹੋ ਰਿਹਾ ਹੈ। ਜਿੱਥੇ ਬੇਰੋਜਗਾਰ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਠਾਨੋਕਟ ਰਾਹੀਂ ਨੌਕਰੀ/ਸਵੈ-ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਬਣਾ ਰਹੇ ਹਨ।
ਇਸ ਯੋਜਨਾਂ ਅਧੀਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਪਠਾਨਕੋਟ ਪਿ੍ਰੰਸ ਦੀ ਚੋਣ Quicker HR ਵਿੱਚ ਬਤੋਰ ਐਚ.ਆਰ. ਐਗਜੀਕਿਊਟਿਬ ਕੀਤੀ ਗਈ। ਪਿ੍ਰੰਸ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਉਹ ਗਰੈਜ਼ੂਏਟ ਪਾਸ਼ ਹੈ। ਇਸ ਦਫਤਰ ਵਿਖੇ ਆਉਣ ਤੋਂ ਪਹਿਲਾਂ ਪਿ੍ਰੰਸ ਨੇ ਬਹੁਤ ਸਾਰੀਆਂ ਇੰਟਰਵਿਓ ਵੀ ਦਿੱਤੀਆਂ ਸਨ। ਪਰ ਕਿਤੇ ਵੀ ਉਸ ਨੂੰ ਜਾਬ ਨਾ ਮਿਲ ਸਕੀ , ਕਿਉਂਕਿ ਕੋਵਿਡ-19 ਦੇ ਚਲਦਿਆਂ ਪਹਿਲਾਂ ਹੀ ਕੰਪਨੀਆਂ ਵਿਚ ਸਟਾਫ ਬਹੁਤ ਘੱਟ ਗਿਆ ਹੋਇਆ ਸੀ । ਜਿਸ ਨਾਲ ਕਿਸੇ ਵੀ ਕੰਪਨੀ ਕੋਲ ਨਵੀਂ ਰਿਕਉਰਮੈਂਟ ਨਹੀਂ ਸੀ।
ਪ੍ਰਿੰਸ ਨੇ ਦੱਸਿਆ ਕਿ ਫਿਰ ਮੈਂ ਅਖਬਾਰ ਵਿਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਦਫਤਰ ਪੜ੍ਹਿਆ ਤੇ ਮੈਂ ਅਗਲੇ ਹੀ ਦਿਨ ਦਫਤਰ ਵਿਖੇ ਹਾਜਰ ਹੋਇਆ ਤਾਂ ਮੇਰੀ ਮੁਲਾਕਾਤ ਰਕੇਸ ਕੁਮਾਰ ਪਲੇਸਮੈਂਟ ਅਫਸਰ ਨਾਲ ਹੋਈ। ਉਹਨਾਂ ਨੇ ਮੈਨੂੰ ਇਸ ਕੰਪਨੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਮੈਂ ਅਪਣਾ ਬਾਇਓ-ਡਾਟਾ ਪਲੇਸਮੈਂਟ ਅਫਸਰ ਨੂੰ ਦੇ ਦਿੱਤਾ ਉਹਨਾਂ ਨੇ ਮੇਰੇ ਦਸਤਾਵੇਜ ਕੰਪਨੀ ਵਿਖੇ ਭੇਜ ਦਿੱਤੇ। ਮੇਰੀ ਟੈਲੀਫੋਨਿਕ ਇੰਟਰਵਿਓ ਕੀਤੀ ਗਈ ਜਿਸ ਤੋਂ ਬਾਅਦ ਮੈਂ ਬਤੋਰ ਐਚ.ਆਰ. ਸਲੈਕਟ ਹੋ ਗਿਆ ਤੇ ਹੁਣ ਮੈਂ ਲੋਕਲ ਪਠਾਨਕੋਟ ਵਿਖੇ ਹੀ ਕੰਪਨੀ ਵਿਚ ਕੰਮ ਕਰ ਰਿਹਾ ਹਾਂ।
ਪਿ੍ਰੰਸ ਵਲੋਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp