ਵੱਡੀ ਖ਼ਬਰ : ਬੱਸ ਨੂੰ ਤੇਜ਼ ਰਫਤਾਰ ਟਰੱਕ ਨੇ ਮਾਰੀ ਟੱਕਰ, ਪੰਜਾਬ ਤੋਂ ਜਾ ਰਹੇ 20 ਲੋਕਾਂ ਦੀ ਮੌਤ, 25 ਤੋਂ ਵੱਧ ਲੋਕ ਗੰਭੀਰ ਜ਼ਖਮੀ

ਬਾਰਾਬੰਕੀ: ਉੱਤਰ ਪ੍ਰਦੇਸ਼ ਦੇ ਬਾਰਾਬੰਕੀ ‘ਚ ਮੰਗਲਵਾਰ ਦੇਰ ਰਾਤ  12 ਵਜੇ  ਦੇ ਲੱਗਭਗ ਲਖਨਊ-ਅਯੁੱਧਿਆ ਨੈਸ਼ਨਲ ਹਾਈਵੇਅ-28 ‘ਤੇ ਕਲਿਆਣੀ ਨਦੀ ਦੇ ਪੁਲ ਨੇੜੇ ਸੜਕ ਕੰਢੇ ਖੜ੍ਹੀ ਬੱਸ ਨੂੰ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਯਾਤਰੀ  ਪੰਜਾਬ ਤੋਂ ਬਿਹਾਰ ਜਾ ਰਹੇ ਸਨ।

ਇਸ ਘਟਨਾ ਕਾਰਨ ਸੜਕ ਕੰਢੇ ਬੈਠੇ 20 ਬੱਸ ਯਾਤਰੀਆਂ ਦੀ ਮੌਤ ਹੋ ਗਈ, ਜਦਕਿ 25 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਘਟਨਾ ਤੋਂ ਬਾਅਦ ਐਸਪੀ ਯਮੁਨਾ ਪ੍ਰਸ਼ਾਦ ਭਾਰੀ ਪੁਲਿਸ ਫ਼ੋਰਸ ਦੇ ਨਾਲ ਮੌਕੇ ‘ਤੇ ਮੌਜੂਦ ਸੀ।

Advertisements

BARABANKI ROAD ACCIDENT OF VOLVO BUS WITH TRUCK 20 PEOPLE KILLED

Advertisements

ਜਾਣਕਾਰੀ ਅਨੁਸਾਰ  ਹਾਦਸੇ ਦਾ ਸ਼ਿਕਾਰ ਹੋਏ ਸਾਰੇ ਯਾਤਰੀ ਮਜ਼ਦੂਰ ਸਨ, ਜਿਹੜੇ ਪੰਜਾਬ ਤੋਂ ਬਿਹਾਰ ਜਾ ਰਹੇ ਸਨ। ਬੱਸ ਅਚਾਨਕ ਰਸਤੇ ‘ਚ ਖਰਾਬ ਹੋ ਗਈ ਸੀ। ਸਾਰੇ ਮਜ਼ਦੂਰ ਬੱਸ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਸਨ। ਕੁਝ ਯਾਤਰੀ ਬੱਸ ਵਿਚੋਂ ਉੱਤਰ ਕੇ ਸੜਕ ‘ਤੇ ਖੜ੍ਹੇ ਸਨ। ਉਸੇ ਸਮੇਂ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ਨੂੰ ਬਾਰਾਬੰਕੀ ਜ਼ਿਲ੍ਹਾ ਹਸਪਤਾਲ ਦੇ ਟਰਾਮਾ ਸੈਂਟਰ ਤੇ ਮੈਡੀਕਲ ਕਾਲਜ ਸਮੇਤ ਕਈ ਹੋਰ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।

Advertisements

ਉੱਤਰ ਪ੍ਰਦੇਸ਼ ਦੇ ਲਖਨਊ ਜ਼ੋਨ ਦੇ ਏਡੀਜੀ ਐਸਐਨ ਸਾਬਾਤ ਨੇ ਕਿਹਾ, “ਬੱਸ ਵਿੱਚ ਸਵਾਰ ਜ਼ਿਆਦਾਤਰ ਲੋਕ ਪੰਜਾਬ ਅਤੇ ਹਰਿਆਣਾ ‘ਚ ਕੰਮ ਕਰਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ। ਬੱਸ ‘ਚ ਖਰਾਬੀ ਤੋਂ ਬਾਅਦ ਕੁਝ ਲੋਕ ਬੱਸ ਤੋਂ ਹੇਠਾਂ ਉਤਰ ਕੇ ਬੱਸ ਦੇ ਨੇੜੇ ਹੀ ਸੁੱਤੇ ਪਏ ਸਨ। ਇਸ ਵਿਚਕਾਰ ਪਿਛਿਓਂ ਆ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ‘ਚ 20 ਲੋਕਾਂ ਦੀ ਮੌਤ ਹੋ ਗਈ। ਅਜੇ ਵੀ ਬਹੁਤ ਸਾਰੇ ਲੋਕ ਬੱਸ ਦੇ ਹੇਠਾਂ ਦੱਬੇ ਹੋਏ ਹਨ।”

 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply