HOSHIARPUR ( Vikas Julka ,Sukhwinder) :ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਹੁਸ਼ਿਆਰਪੁਰ ਦੀ ਇਕਾਈ ਦੀ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਸਵਰਨ ਸਿੰਘ ਮੁਕੇਰੀਆਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੀ ਰਿਪੋਰਟਿੰਗ ਕਰਦੇ ਹੋਏ ਦਵਿੰਦਰ ਸਿੰਘ ਕੱਕੋਂ ਨੇ ਦਸਿਆ ਕਿ ਜਿੱਥੇ ਕਿਸਾਨੀ ਕੇਂਦਰ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਦੀ ਮਾਰ ਕਰਕੇ ਹਰ ਰੋਜ ਕਿਾਸ ਖੁੱਦਕੁਸ਼ੀਆਂ ਕਰ ਰਹੇ ਹਨ ਉੱਥੇ ਕੈਪਟਨ ਸਰਕਾਰ ਦੀ ਪੁਲਿਸ ਵੀ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ।
ਕਿਸਾਨਾਂ ਤੇ ਝੂੱਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਜਿਸ ਦੀ ਤਾਜਾ ਮਿਸਾਲ ਡਾ: ਸਤਨਾਮ ਸਿੰਘ ਅਜਨਾਲਾ ਤੇ ਦਰਜ ਹੋਏ ਝੂੱਠੇ ਪਰਚੇ ਵਿੱਚ 40 ਹੋਰ ਅਬਾਦਕਾਰ ਕਿਸਾਨਾ ਨੂੰ ਵੀ ਨਾਮਜਦ ਕੀਤਾ ਹੈ।ਵਰਨਣਯੋਗ ਹੈ ਕਿ ਪਿੰਡ ਮਾਂਝੀਮੀਆਂ ਦੇ ਇਹ ਅਬਾਦਕਾਰ ਉਸ ਭੂਮੀ ਤੇ ਸੁਤੰਤਰਤਾ ਪ੍ਰਾਪਤੀ ਤੋਂ ਹੀ ਕਾਬਜ ਹਨ ਅਤੇ ਖੇਤੀ-ਬਾੜੀ ਕਰਕੇ ਆਪਣੇ ਟੱਬਰ ਪਾਲ ਰਹੇ ਹਨ। ਜਮੀਨ ਦੇ ਇਸ ਬੇਸ਼ਕੀਮਤੀ ਟੁਕੜੇ ਤੇ ਭੂਮੀ-ਮਾਫੀਆ ਮਾੜੀ ਨਜਰ ਲੰਮੇਂ ਸਮੇਂ ਤੋਂ ਹੈ ਕਈ ਵਾਰ ਭੂਮੀ ਮਾਫੀਆ ਵਲੋਂ ਪੁਲਿਸ ਦੀ ਹੱਲਾ ਸ਼ੇਰੀ ਨਾਲ ਕਬਜਾ ਕਰਨ ਦਾ ਯਤਨ ਕੀਤਾ ਹੈ।ਪਰ ਜਮਹੂਰੀ ਕਿਸਾਨ ਸਭਾ ਪੰਜਾਬ ਜਿਸ ਦੀ ੳਗਵਾਈ ਡਾ: ਸਤਨਾਮ ਸਿੰਘ ਅਜਨਾਲਾ ਕਰਦੇ ਸਨ ਵਲੋਂ ਭੂਮੀ-ਮਾਫੀਆ ਨੂੰ ਖਦੇੜਿਆ ਜਾ ਚੁੱਕਾ ਹੈ।
ਜਿਸ ਕਰਕੇ ਭੂਮੀ-ਮਾਫੀਏ ਨੇ ਪੁਲਿਸ ਨਾਲ ਸਾਂਢ-ਗਾਢ ਕਰਕੇ ਡਾ: ਅਜਨਾਲਾ ਤੇ ਝੂੱਠਾ ਪਰਚਾ ਦਰਜ ਕੀਤਾ। ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਹਸ਼ਿਆਰਪੁਰ ਦੀ ਇਕਾਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਡਾ: ਅਜਨਾਲਾ ਖਿਲਾਫਦਰਜ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ, ਨਹੀਂ ਤਾਂ ਜੱਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਸਮੇਂ ਤਰਸੇਮ ਲਾਲ ਹਰਿਆਣਾ, ਸਰਵਣ ਸਿੰਘ ਨੂਰਪੁਰ, ਗੁਰਦੇਵ ਦੱਤ ਹਰਿਆਣਾ, ਹਰਜਾਪ ਸਿੰਘ ਬੁਲੋਵਾਲ, ਅਮਰਜੀਤ ਸਿੰਘ ਕਾਨੂੰਨਗੋ ਮੁਕੇਰੀਆਂ, ਡਾ: ਤਰਲੋਚਨ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਕਾਲਕਟ, ਜਸਵੰਤ ਸਿੰਘ ਲਾਬੜਾ ਅਤੇ ਹੋਰ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp