ਪੰਜਾਬ ਅਤੇ ਯੂਟੀ ਕਰਮਚਾਰੀ ਪੈਨਸ਼ਨਰਜ਼ ਯੂਨਾਈਟਿਡ ਫਰੰਟ ਪਟਿਆਲਾ ਮਹਾਂ ਰੈਲੀ ਵਾਸਤੇ ਹੋਇਆ ਰਵਾਨਾ
ਸੁਜਾਨਪੁਰ / ਪਠਾਨਕੋਟ (ਰਾਜਿੰਦਰ ਸਿੰਘ ਰਾਜਨ, ਅਵਿਨਾਸ਼) ਪੰਜਾਬ ਅਤੇ ਯੂ ਟੀ ਯੂਨਾਈਟਿਡ ਫਰੰਟ ਜਿਲਾ ਪਠਾਨਕੋਟ ਦੇ ਜ਼ਿਲ੍ਹਾ ਕਨਵੀਨਰ ਗੁਰਨਾਮ ਸੈਣੀ,ਪੀਐਸ ਐਸ਼ ਐਫ ਜਿਲਾ ਪ੍ਰਧਾਨ ਰਜਿੰਦਰ ਧੀਮਾਨ, ਕਨਵੀਨਰ ਨਰੇਸ਼ ਕੁਮਾਰ , ਸਲਵਿੰਦਰ,ਕਨਵੀਨਰ ਗੁਰਦੀਪ ਸਫ਼ਰੀ, ਕਨਵੀਨਰ ਨਿਵੇਸ਼ ਡੋਗਰਾ ਦੀ ਪ੍ਰਧਾਨਗੀ, ਹੇਠ ਯੱਥਾ ਪਟਿਆਲੇ ਲਈ ਰਵਾਨਾ ਹੋਇਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਤਨਖਾਹ ਕਮਿਸ਼ਨ ਲਾਗੂ ਕੀਤਾ ਗਿਆ ਹੈ .
ਉਸ ਨੂੰ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਨਾਂ ਮਨਜ਼ੂਰ ਕਰਕੇ ਰੱਦ ਕਰ ਦਿੱਤਾ ਹੈ ਅਤੇ ਡੀ ਏ ਦੇ ਬਕਾਇਆ ਕਿਸ਼ਤ ਜਨਵਰੀ 2019 ਤੋਂ ਲੈਕੇ ਬਾਕੀ ਰਹਿੰਦੀਆਂ ਕਿਸ਼ਤਾਂ ਦਿੱਤੀਆਂ ਜਾਣ , ਕੱਚੇ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, 26000 ਪ੍ਰਤੀ ਮਹੀਨਾ ਸਾਰੇ ਅਸਥਾਈ ਕਰਮਚਾਰੀਆਂ ਨੂੰ ਦਿੱਤੀ ਜਾਵੇ,।,
ਸਰਕਾਰੀ ਵਿਭਾਗਾਂ ਨੂੰ ਪੁਨਰਗਠਨ ਦੇ ਨਾਮ ਤੇ ਖਤਮ ਕੀਤਾ ਜਾ ਰਿਹਾ ਹੈ, ਪੁਨਰਗਠਨ ਦੇ ਨਾਮ ‘ਤੇ ਵੱਖ-ਵੱਖ ਵਿਭਾਗਾਂ ਵਿਚ ਅਸਾਮੀਆਂ ਖ਼ਤਮ ਕਰਨ ਦੇ ਫੈਸਲੇ ਰੱਦ ਕੀਤੇ ਜਾਣੇ ਚਾਹੀਦੇ ਹਨ। ਕਰਮਚਾਰੀਆਂ ਤੋਂ 200 ਰੁਪਏ ਪ੍ਰਤੀ ਮਹੀਨਾ ਵਸੂਲਿਆ ਜਾ ਰਿਹਾ ਜਜਿਆ ਟੈਕਸ ਬੰਦ ਕੀਤਾ ਜਾਵੇ, ਖਾਲੀ ਅਸਾਮੀਆਂ ਪੂਰੇ ਪੈਮਾਨੇ’ ਤੇ ਭਰੀਆਂ ਜਾਣੀਆਂ ਚਾਹੀਦੀਆਂ ਹਨ ।
ਇਸ ਮੌਕੇ ਤੇ ਅਸ਼ਵਨੀ ਸ਼ਰਮਾ, ਮਾਸਟਰ ਸੱਤਿਆ ਪ੍ਰਕਾਸ਼, ਰਵੀ ਦੱਤ, ਸਤੀਸ਼ ਸ਼ਰਮਾ, ਧਰਮਿੰਦਰ, ਮਨੋਹਰ ਲਾਲ, ਰਜਿੰਦਰ ਕੁਮਾਰ, ਸੁਰੇਸ਼ ਕੁਮਾਰ, ਵਿਜੈ ਕੁਮਾਰ, ਬਲਵਿੰਦਰ ਸਿੰਘ, ਨਿਸ਼ਾਂਤ ਸਿੰਘ, ਅਭਿਸ਼ੇਕ, ਜੋਗੇਸ਼ਵਰ, ਦੀਪਕ ਗੁਪਤਾ, ਵਾਸੂ ਖਜੂਰੀਆ, ਗੁਰਨਾਮ, ਰਣਵੀਰ ਸਿੰਘ, ਪ੍ਰਿਯੰਕਾ, ਅਰਵਿੰਦ ਸ਼ਰਮਾਂ ਮਨੋਹਰ ਲਾਲ, ਰਵੀ ਕੁਮਾਰ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements