ਨੈਸਨਲ ਅਚੀਵਮੈਂਟ ਸਰਵੇ ਸਬੰਧੀ ਏਡਡ ਸਕੂਲਾਂ ਦੇ ਅਧਿਆਪਕਾਂ ਦੇ ਸੈਮੀਨਾਰ ਸ਼ੁਰੂ
ਪਠਾਨਕੋਟ ( ਰਾਜਿੰਦਰ ਸਿੰਘ ਰਾਜਨ ) ਸਿੱਖਿਆ ਸਕੱਤਰ ਕਿ੍ਸਨ ਕੁਮਾਰ ਦੇ ਦਿਸਾ ਨਿਰਦੇਸਾਂ ਤਹਿਤ ਏਡਡ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਨੈਸਨਲ ਅਚੀਵਮੈਂਟ ਸਰਵੇ ਸਬੰਧੀ ਜਾਗਰੂਕ ਕਰਨ ਲਈ ਜਲਿ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਦੀ ਅਗਵਾਈ ਹੇਠ ਸਪ੍ਰਸ ਸਕੂਲ ਢਾਕੀ ਬਲਾਕ ਪਠਾਨਕੋਟ-3 ਵਿਖੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਵੱਲੋਂ ਦੋ ਦਿਨੀਂ ਸੈਮੀਨਾਰ ਦੀ ਸੁਰੂਆਤ ਕੀਤੀ ਗਈ।
ਸੈਮੀਨਾਰ ਦੌਰਾਨ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਵੱਲੋਂ ਵਿਸੇਸ ਤੌਰ ਤੇ ਸਰਿਕਤ ਕੀਤੀ ਗਈ ਅਤੇ ਏਡਡ ਸਕੂਲਾਂ ਦੇ ਅਧਿਆਪਕਾਂ ਨੂੰ ਨੈਸਨਲ ਅਚੀਵਮੈਂਟ ਸਰਵੇ ਦੀਆਂ ਬਰੀਕੀਆਂ ਬਾਰੇ ਜਾਗਰੂਕ ਕੀਤਾ।
ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਨੈਸਨਲ ਅਚੀਵਮੈਂਟ ਸਰਵੇ ਵਿੱਚ ਏਡਡ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਸਾਮਿਲ ਕੀਤਾ ਜਾਣਾ ਹੈ ਇਸ ਲਈ ਏਡਡ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਨੈਸਨਲ ਅਚੀਵਮੈਂਟ ਸਰਵੇ ਪ੍ਰਤੀ ਸੁਚੇਤ ਕਰਨ ਲਈ ਏਡਡ ਸਕੂਲਾਂ ਦੇ ਅਧਿਆਪਕਾਂ ਦੇ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਾਂਗ ਸੈਮੀਨਾਰ ਲਗਾਏ ਜਾ ਰਹੇ ਹਨ।
ਉਨ੍ਹਾਂ ਏਡਡ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਮੂਹ ਸਕੂਲਾਂ ਦੇ ਅਧਿਆਪਕਾਂ ਦੀ ਪ੍ਰਮੁੱਖ ਜਿੰਮੇਵਾਰੀ ਆਪਣੇ ਸਕੂਲ ਦੇ ਸਮੁੱਚੇ ਸਟਾਫ ਨੂੰ ਨਾਲ ਲੈ ਕੇ ਵੱਖ-ਵੱਖ ਅਧਿਆਪਕਾਂ ਦੁਆਰਾ ਪੜ੍ਹਾਏ ਜਾ ਰਹੇ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੂੰ ਲਰਨਿੰਗ ਕੰਮ ਆਊਟ ਵਿੱਚ ਨਿਪੁੰਨ ਕਰਨਾ ਹੋਵੇਗਾ,ਤਾਂ ਜੋ ਵਿਦਿਆਰਥੀ ਨੈਸਨਲ ਅਚੀਵਮੈਂਟ ਸਰਵੇ ਵਿੱਚ ਆਪਣੀ ਕਾਰਗੁਜਾਰੀ ਵਧੀਆ ਤਰੀਕੇ ਨਾਲ ਪੇਸ਼ ਕਰਕੇ ਪੰਜਾਬ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਦੀ ਦਰਜੇਬੰਦੀ ਵਿਚ ਉੱਤਮ ਸਥਾਨ ਦਿਵਾ ਸਕਣ।
ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਲਗਾਏ ਗਏ ਸੈਮੀਨਾਰ ਵਿੱਚ ਜਿਲ੍ਹਾ ਪਠਾਨਕੋਟ ਦੇ ਏਡਡ ਸਕੂਲਾਂ ਆਰਿਆ ਸੀਨੀਅਰ ਸੈਕੰਡਰੀ ਸਕੂਲ ( ਮੁੰਡੇ), ਆਰਿਆ ਗਰ੍ਰਲ੍ਰਸ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਗੁਰੂ ਅਰਜੁਨ ਦੇਵ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਆਈਡੀ ਐਸਡੀ ਸੀਨੀਅਰ ਸੈਕੰਡਰੀ ਲਮੀਨੀ, ਸੰਤ ਆਸਰਮ ਮਹਾਂਵਿਦਿਆਲਾ ਹਾਈ ਸਕੂਲ ਪਠਾਨਕੋਟ, ਐਸਐਮਡੀ ਰਾਜਪੂਤ ਹਾਈ ਸਕੂਲ ਸੁਜਾਨਪੁਰ ਵਿਖੇ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾ ਰਹੇ ਅਧਿਆਪਕਾਂ ਦੇ ਸੈਮੀਨਾਰ ਲਗਾਏ ਗਏ ਹਨ। ਸੈਮੀਨਾਰ ਦੌਰਾਨ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਵੱਲੋਂ ਅਧਿਆਪਕਾਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ।
ਸੈਮੀਨਾਰ ਵਿੱਚ ਬੀਪੀਈਓ ਪਠਾਨਕੋਟ-3 ਕੁਲਦੀਪ ਸਿੰਘ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਸਹਾਇਕ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਾਜੇਸ ਕੁਮਾਰ, ਸਟੈਨੋ ਤਰੁਣ ਪਠਾਨੀਆ, ਸੀਐਚਟੀ ਰਵੀ ਕਾਂਤ, ਬੀਐਮਟੀ ਮੁਨੀਸ ਕੁਮਾਰ, ਬੀਐਮਟੀ ਗੁਰਬਚਨ ਸਿੰਘ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp