*ਸਰਕਾਰੀ ਸਕੂਲ ਦੇ ਬੱਚਿਆਂ ਲਈ ਈ-ਰਿਕਸ਼ਾ ਭੇਂਟ ਕੀਤਾ *
*ਗੁਰਦਾਸਪੁਰ 10 ਅਗਸਤ (ASHWANI ) *
*ਸਰਕਾਰੀ ਸਕੂਲ ਮੁੱਖੀ , ਸਕੂਲ ਮੈਨਜਮੈਂਟ ਕਮੇਟੀ ਚੇਅਰਮੈਨ ਤੇ ਸਮਾਜਿਕ ਭਾਈਚਾਰੇ ਵੱਲੋਂ ਅੱਜ ਆਪਣੀ ਜੇਬ ਵਿੱਚੋਂ ਰਾਸ਼ੀ ਖਰਚ ਕਰਕੇ ਸਰਕਾਰੀ ਸੀਨੀ : ਸੈਕੰ: ਸਮਾਰਟ ਸਕੂਲ ਮਗਰਮੂਧੀਆਂ ਵਿੱਚ ਪੜ੍ਹਦੇ ਬੱਚਿਆ ਦੇ ਆਉਣ ਜਾਣ ਲਈ ਈ-ਰਿਕਸ਼ਾ ਭੇਂਟ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿੰਸੀਪਲ ਸਫ਼ੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚੇ ਜਿੱਥੇ ਸਿੱਖਿਆ ਪ੍ਰਾਪਤ ਕਰ ਰਹੇ ਹਨ , ਉੱਥੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਪ੍ਰੀ ਪ੍ਰਾਇਮਰੀ ਵੀ ਸ਼ੁਰੂ ਕੀਤੀ ਹੈ ਅਤੇ ਹੁਣ ਉਨ੍ਹਾਂ ਦੇ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਵਿੱਚ 42 ਬੱਚੇ ਪੜ੍ਹਦੇ ਹਨ।
ਉਨ੍ਹਾਂ ਦੀ ਆਉਣ ਜਾਣ ਦੀ ਸਹੂਲਤ ਲਈ ਉਨ੍ਹਾਂ ਵੱਲੋਂ, ਐਸ. ਐਮ. ਸੀ. ਚੇਅਰਮੈਨ ਜਸਪਾਲ ਸਿੰਘ ਅਤੇ ਸਮਾਜਿਕ ਭਾਈਚਾਰੇ ਵੱਲੋਂ 1 ਲੱਖ 18 ਹਜ਼ਾਰ ਦੀ ਰਾਸ਼ੀ ਖਰਚ ਕਰਕੇ ਈ-ਰਿਕਸ਼ਾ ਖ਼ਰੀਦਿਆ ਹੈ। ਅੱਜ ਈ- ਰਿਕਸ਼ਾ ਸਕੂਲ ਪਹੁੰਚਣ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਪਾਲ ਸਿੰਘ ਵੱਲੋਂ ਰਿਬਨ ਕੱਟ ਕੇ ਇਸ ਦੀ ਸ਼ੁਰੂਆਤ ਕੀਤੀ ਅਤੇ ਸ਼ਾਬਾਸ਼ੀ ਦਿੰਦੇ ਹੋਏ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਡੀ.ਐਮ. ਗਣਿਤ ਗੁਰਨਾਮ ਸਿੰਘ , ਡੀ.ਐਮ. ਅੰਗਰੇਜ਼ੀ / ਐਸ . ਐਸ . ਟੀ. ਨਰਿੰਦਰ ਸਿੰਘ , ਬੀ.ਐਮ. ਪਰਮਿੰਦਰ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ। *
EDITOR
CANADIAN DOABA TIMES
Email: editor@doabatimes.com
Mob:. 98146-40032 whtsapp