ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਕੇ ਕੈਬਨਿਟ ਫੇਰਬਦਲ ਨੂੰ ਲੈ ਕੇ ਚਰਚਾ ਕੀਤੀ। ਸੋਨੀਆ ਗਾਂਧੀ ਨੇ ਕੈਬਨਿਟ ’ਚ ਫੇਰਬਦਲ ਨੂੰ ਲੈ ਕੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਕਰੀਬ ਇਕ ਘੰਟੇ ਤਕ ਚੱਲੀ ਮੀਟਿੰਗ ਤੋਂ ਬਾਅਦ ਕੈਪਟਨ ਵੱਖ-ਵੱਖ ਮੁੱਦਿਆਂ ’ਤੇ ਹੋਈ ਚਰਚਾ ਨੂੰ ਲੈ ਕੇ ਸੰਤੁਸ਼ਟ ਹਨ। ਇਹ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਦਿੱਤੀ।
ਕਾਂਗਰਸ ਦੇ ਉੱਚ ਪੱਧਰੀ ਸੂਤਰਾਂ ਦੇ ਮੁਤਾਬਕ ਕੈਪਟਨ ਨੇ ਸੋਨੀਆ ਨਾਲ ਕੈਬਨਿਟ ’ਚ ਨਵੇਂ ਚਿਹਰਿਆਂ ਨੂੰ ਲਿਆਉਣ ਦੀ ਗੱਲ ਵੀ ਕੀਤੀ। ਕੈਪਟਨ ਨਾ ਸਿਰਫ਼ ਕੈਬਨਿਟ ’ਚ 3 ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ। ਸੂਤਰਾਂ ਦੇ ਮੁਤਾਬਕ ਉਹ ਕੈਬਨਿਟ ’ਚ ਦਲਿਤ ਮੰਤਰੀ ਨੂੰ ਉਪ ਮੁੱਖ ਮੰਤਰੀ ਵੀ ਬਣਾਉਣਾ ਚਾਹੁੰਦੇ ਹਨ ਤਾਂ ਜੋ ਦਲਿਤ ਭਾਈਚਾਰੇ ਨੂੰ ਕਾਂਗਰਸ ਨੂੰ ਲੈ ਕੇ ਸਕਾਰਾਤਮਕ ਸੰਦੇਸ਼ ਜਾ ਸਕੇ।
ਸੂਤਰ ਇਹ ਵੀ ਦੱਸਦੇ ਹਨ ਕਿ ਹੁਸ਼ਿਆਰਪੁਰ ਤੋਂ ਚੱਬੇਵਾਲ ਦੇ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਨਾਂਅ ਤੇ ਡਿਪਟੀ ਮੁਖ ਮੰਤਰੀ ਵਜੋਂ ਮੋਹਰ ਲੱਗ ਸਕਦੀ ਹੈ ਜਾਂ ਓਹਨਾ ਨੂੰ ਕੈਬਿਨੇਟ ਚ ਵੀ ਲਏ ਜਾਂ ਦੀ ਸੰਭਾਵਨਾ ਹੈ । ਇਸਦਾ ਇਕ ਕਾਰਣ ਇਹ ਵੀ ਹੈ ਕਿ ਡਾਕਟਰ ਚੱਬੇਵਾਲ ਵਧੇਰੇ ਪੜੇ ਲਿਖੇ ਹੋਣ ਕਾਰਣ ਅਤੇ ਬੇਦਾਗ ਸਖਸ਼ੀਅਤ ਦੇ ਕਾਰਣ ਓਹਨਾ ਦਾ ਦਲਿਤ ਭਾਈਚਾਰੇ ਤੇ ਵੀ ਵਧੀਆ ਪ੍ਰਭਾਵ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੇ ਵੀ ਕਾਫੀ ਕਰੀਬੀ ਸਮਝੇ ਜਾਂਦੇ ਹਨ।
ਇਸ ਤੋਂ ਅਲਾਵਾ ਪਾਰਟੀ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਕੈਬਨਿਟ ’ਚ ਨਵੇਂ ਚਿਹਰੇ ਦੇ ਰੂਪ ’ਚ ਦਲਿਤ ਕੋਟੇ ਤੋਂ ਰਾਜ ਕੁਮਾਰ ਵੇਰਕਾ ਤੇ ਹਿੰਦੂ ਕੋਟੇ ਤੋਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੀ ਕੈਬਿਨੇਟ ਮੰਤਰੀ ਬਣਾਏ ਜਾ ਸਕਦੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp