ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਕਰ ਰਿਹਾ ਹੈ ਮਾਨਵਤਾ ਦੀ ਸੱਚੀ ਸੇਵਾ: ਡਾਕਟਰ ਮਨੋਜ ਕੁਮਾਰੀ
ਹੁਸ਼ਿਆਰਪੁਰ : ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨ ਖੇਲਾਂ ਹੁਸ਼ਿਆਰਪੁਰ ਵਿੱਚ ਅੱਜ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤੇ ਮੁੱਖ ਮੇਹਮਾਨ ਸ਼੍ਰੀਮਤੀ ਮਨੋਜ ਕੁਮਾਰੀ, ਐਸ.ਐਮ.ਓ. ਈ.ਐਸ.ਆਈ. ਹਸਪਤਾਲ ਹੁਸ਼ਿਆਰਪੁਰ ਸੀ। ਸਪੈਸ਼ਲ ਵਿਦਿਆਰਥੀਆਂ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਮੁੱਖ ਮੇਹਮਾਨ ਦਾ ਸਵਾਗਤ ਕੀਤਾ। ਕੋਆਰਡੀਨੇਟਰ ਵਰਿੰਦਰ ਕੁਮਾਰ ਨੇ ਮੁੱਖ ਮੇਹਮਾਨ ਸ਼੍ਰੀਮਤੀ ਮਨੋਜ ਕੁਮਾਰੀ, ਐਸ.ਐਮ.ਓ. ਈ.ਐਸ.ਆਈ ਹਸਪਤਾਲ ਹੁਸ਼ਿਆਰਪੁਰ ਦਾ ਸਵਾਗਤ ਕੀਤਾ। ਸਕੂਲ ਦੇ ਇਤਿਹਾਸ ਅਤੇ ਡਿਪਲੋਮਾ-ਇਨ-ਸਪੈਸ਼ਲ ਐਜੂਕੇਸ਼ਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਪੈਸ਼ਲ ਵਿਦਿਆਥੀਆਂ ਨੇ ਡਾਕਟਰ ਮਨੋਜ ਕੁਮਾਰੀ ਨੂੰ ਚੂੜੀਆਂ ਅਤੇ ਫੁਲਕਾਰੀ ਭੇਂਟ ਕੀਤੀ। ਡਿਪਲੋਮਾ ਸਟੂਡੈਂਟਸ ਅਤੇ ਸਪੈਸ਼ਲ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਸਪੈਸ਼ਲ ਬੱਚਿਆਂ ਨੇ ਰੰਗੋਲੀ ਅਤੇ ਮੈਂਹਦੀ ਮੁਕਾਬਲੇ ਵਿੱਚ ਹਿੱਸਾ ਲਿਆ। ਸਪੈਸ਼ਲ ਬੱਚਿਆਂ ਨੇ ਪੰਜਾਬੀ ਗੱਭਰੂ ਅਤੇ ਮੁਟਿਆਰ ਬਣ ਕੇ ਪੌਸ਼ਾਕ ਪਾ ਕੇ ਮਾਡਲਿੰਗ ਕੀਤੀ। ਲੈਕਚਰਾਰ ਨਿਰਵੈਰ ਕੌਰ ਨੇ ਪੰਜਾਬ ਵਿੱਚ ਤੀਜ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ।
ਮੁੱਖ ਮੇਹਮਾਨ ਨੇ ਸਾਰੇ ਭਾਗ ਲੈਣ ਵਾਲਿਆਂ ਨੂੰ ਇਨਾਮ ਵੰਡੇ ਅਤੇ ਕਿਹਾ ਕਿ ਸਪੈਸ਼ਲ ਬੱਚਿਆਂ ਦੀ ਪ੍ਰਤਿਭਾ ਨੂੰ ਦੇਖ ਕੇ ਮੈਂ ਬਹੁਤ ਹੈਰਾਨ ਹਾਂ। ਆਸ਼ਾ ਕਿਰਨ ਸਪੈਸ਼ਲ ਸਕੂਲ ਮਾਨਵਤਾ ਦੀ ਸੱਚੀ ਸੇਵਾ ਕਰ ਰਿਹਾ ਹੈ।ਉਨ੍ਹਾਂ ਭਰੋਸਾ ਦਿਵਾਇਆ ਕਿ ਡਾਕਟਰ ਅਰਵਿੰਦ ਕੁਮਾਰ ਮਾਲਿਕ ਕੇ.ਡੀ.ਐਮ. ਹਸਪਤਾਲ ਹੁਸ਼ਿਆਰਪੁਰ ਹਮੇਸ਼ਾ ਆਸ਼ਾਦੀਪ ਵੈਲਫੇਅਰ ਸੁਸਾਇਟੀ ਨਾਲ ਜੁੜੇ ਰਹਿਣਗੇ ਅਤੇ ਭਵਿੱਖ ਵਿੱਚ ਕਿਸੀ ਤਰ੍ਹਾਂ ਦੀ ਮਦਦ ਲਈ ਉਹ ਹਮੇਸ਼ਾ ਆਸ਼ਾ ਕਿਰਨ ਸਕੂਲ ਦੇ ਨਾਲ ਰਹਿਣਗੇ।
ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਚਦੇਵਾ ਨੇ ਮੁੱਖ ਮੇਹਮਾਨ ਦਾ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਇਸ ਮੌਕੇ ਤੇ ਪ੍ਰਧਾਨ ਤਰਨਜੀਤ ਸਿੰਘ ਸੀ.ਏ. ਨੇ ਸਾਰੇ ਸੱਜਣਾਂ ਨੂੰ ਤੀਜ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਸਰਦਾਰ ਮਲਕੀਤ ਸਿੰਘ ਮਹੇੜੂ, ਰਾਮ ਆਸਰਾ, ਅਰੁਣ ਕੁਮਾਰ, ਹਰਮੇਸ਼ ਤਲਵਾੜ, ਮਸਤਾਨ ਸਿੰਘ ਗਰੇਵਾਲ, ਅਨੀਤਾ ਤਲਵਾਰ, ਯੋਗਰਾਜ ਰਾਣਾ, ਸ਼ੈਲੀ ਸ਼ਰਮਾ, ਸਮੂਹ ਸਟਾਫ ਅਤੇ ਕੋਆਰਡੀਨੇਟਰ ਵਰਿੰਦਰ ਕੁਮਾਰ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp