ਨਵਜੋਤ ਸਿੰਘ ਸਿੱਧੂ, ਅਕਾਲੀ ਦਲ ਦੇ ਕੱਟੜ ਸਮਰਥਕ ਮਾਲੀ ਨੂੰ ਆਪਣਾ ਸਲਾਹਕਾਰ ਲਗਾ ਬੈਠੇ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਕੱਟੜ ਸਮਰਥਕ ਰਹੇ ਮਾਲਵਿੰਦਰ ਸਿੰਘ ਮਾਲੀ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਸਲਾਹਕਾਰ ਲਗਾ ਬੈਠੇ ਹਨ ਜਿਸਦੇ ਚਲਦੇ ਸਿਆਸੀ ਹਲਚਲ ਤੇਜ ਹੋ ਗਈ ਹੈ ।
ਮਾਲੀ ਬਤੌਰ ਅਧਿਆਪਕ ਸੇਵਾ ਮੁਕਤ ਹੋਏ ਹਨ ਪਰ ਉਨ੍ਹਾਂ ਨੇ ਸਕੂਲ ਵਿੱਚ ਸੇਵਾ ਘੱਟ ਨਿਭਾਈ ਹੈ।ਉਹ ਜ਼ਿਆਦਾ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਦੇ ਮੀਡਿਆ ਸਲਾਹਕਾਰ ਹਰਚਰਨ ਸਿੰਘ ਬੈਂਸ ਨਾਲ਼ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਸਨ। ਕਿਸੇ ਸਮੇਂ ਗੁਰਚਰਨ ਸਿੰਘ ਟੌਹੜਾ ਨਾਲ਼ ਵੀ ਰਹੇ ਹਨ। ਫ਼ਿਰ ਇਹ ਹਰਚਰਨ ਬੈਂਸ ਨਾਲ਼ ਜੁੜ ਗਏ ਸਨ। ਉਸ ਸਮੇ ਉਨ੍ਹਾਂ ਦਾ ਵਿਵਾਦ ਉਸ ਸਮੇ ਦੇ ਸਿਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ਼ ਹੋ ਗਿਆ ਸੀ।
ਸੇਵਾ ਸਿੰਘ ਸੇਖਵਾਂ ਨੇ ਮਾਲੀ ਦੇ ਆਰਡਰ ਰੱਦ ਕਰ ਦਿਤੇ ਸਨ ਤੇ ਮਾਲੀ ਨੂੰ ਸਕੂਲ ਜੋਆਇਨ ਕਰਨ ਦੇ ਅਦੇਸ਼ ਜਾਰੀ ਕੀਤੇ ਸਨ
ਸੇਵਾ ਸਿੰਘ ਸੇਖਵਾਂ ਨੇ ਮਾਲੀ ਦੇ ਆਰਡਰ ਰੱਦ ਕਰ ਦਿਤੇ ਸਨ ਤੇ ਮਾਲੀ ਨੂੰ ਸਕੂਲ ਜੋਆਇਨ ਕਰਨ ਦੇ ਅਦੇਸ਼ ਜਾਰੀ ਕੀਤੇ ਸਨ। ਮਾਲੀ ਦੀ ਪਿੱਠ ਭੂਮੀ ਅਕਾਲੀ ਦਲ ਦੀ ਰਹੀ ਹੈ। ਜਿਨ੍ਹਾਂ ਨੂੰ ਨਵਜੋਤ ਸਿੱਧੂ ਨੇ ਕਾਂਗਰਸ ਪਾਰਟੀ ਦਾ ਸਲਾਹਕਾਰ ਲਗਾਇਆ ਹੈ।
ਇਸ ਤੋਂ ਅਲਾਵਾ ਉਨ੍ਹਾਂ ਨੇ ਡਾ: ਅਮਰ ਸਿੰਘ ਐਮਪੀ, ਮੁਹੰਮਦ ਮੁਸਤਫਾ ਸਾਬਕਾ ਡੀਜੀਪੀ ਅਤੇ ਡਾ: ਪਿਆਰੇ ਲਾਲ ਗਰਗ ਨੂੰ ਆਪਣਾ ਸਲਾਹਕਾਰ ਨਿਯੁਕਤ ਕਰਕੇ ਇਕ ਨਵੀ ਰਵਾਇਤ ਸ਼ੁਰੂ ਕਰ ਦਿੱਤੀ ਹੈ ਜਿਸਦੀ ਚਰਚ ਹਰ ਪਾਸੇ ਹੋ ਰਹੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp