ਨਵੀਂ ਦਿੱਲੀ: ਸਰਕਾਰੀ ਸੇਵਾਵਾਂ ਦੇਣ ਵਾਲੇ ਹੁਣ ਤੁਹਾਡੇ ਘਰ ਦੇ ਦਰਵਾਜੇ ਤਕ ਆਉਣਗੇ। ਕੇਜਰੀਵਾਲ ਸਰਕਾਰ ਅਜਿਹੀ ਸੇਵਾ ਸ਼ੁਰੂ ਕਰ ਰਹੀ ਹੈ ਜਿਸ ਤਹਿਤ ਪਹਿਲਾਂ ਤਾਂ 40 ਸੇਵਾਵਾਂ ਆਉਣਗੀਆਂ ਪਰ ਜਲਦ ਹੀ ਇਨ੍ਹਾਂ ਨੂੰ ਵਧਾ ਕੇ 100 ਦੇ ਕਰੀਬ ਕਰ ਦਿੱਤਾ ਜਾਏਗਾ। ਸੇਵਾ ਦਾ ਨਾਂ ‘ਡੋਰਸਟੈਪ ਡਿਲੀਵਰੀ ਆਫ ਸਰਵਿਸਿਜ਼’ ਹੈ। ਸ਼ੁਰੂ ਵਿੱਚ ਜਿਨ੍ਹਾਂ ਸੇਵਾਵਾਂ ਨੂੰ ਇਸ ਸੇਵਾ ਤਹਿਤ ਲਿਆਇਆ ਗਿਆ ਹੈ, ਉਨ੍ਹਾਂ ਵਿੱਚ ਡਰਾਈਵਿੰਗ ਲਾਇਸੈਂਸ, ਪਾਣੀ ਦੇ ਨਵੇਂ ਮੀਟਰ ਕੁਨੈਕਸ਼ਨ ਤੇ ਰਾਸ਼ਨ ਕਾਰਡ ਸ਼ਾਮਲ ਹਨ। ਇਨ੍ਹਾਂ ਵਿੱਚ ਮੈਰਿਜ ਸਰਟੀਫਿਕੇਟ ਤੇ ਕਾਸਟ ਸਰਟੀਫਿਕੇਟ ਵਰਗੀਆਂ ਸੇਵਾਵਾਂ ਵੀ ਸ਼ਾਮਲ ਹਨ।
ਇਸ ਯੋਜਨਾ ਜੇ ਕੋਈ ਸਰਕਾਰੀ ਕੰਮ ਕਰਾਉਣਾ ਹੈ ਤਾਂ 1078 ’ਤੇ ਫੋਨ ਕਰਨਾ ਪਏਗਾ। ਉਸ ਕੰਮ ਨਾਲ ਸਬੰਧਤ ਮੁਲਾਜ਼ਮ ਤੁਹਾਡੇ ਸਮੇਂ ਦੇ ਹਿਸਾਬ ਨਾਲ ਤੁਹਾਡੇ ਘਰ ਪਹੁੰਚ ਜਾਏਗਾ। ਇਸ ਕੰਮ ਲਈ 50 ਰੁਪਏ ਫੀਸ ਵਸੂਲੀ ਜਾਏਗੀ।
ਸੇਵਾ ਲਈ ਨੰਬਰ ਡਾਇਲ ਕਰਨ ’ਤੇ ਜੇ ਫੋਨ ਵਿਅਸਤ ਆਉਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਸਰਕਾਰੀ ਸੇਵਾ ਦੇ ਇਸ ਨੰਬਰ ਦੇ ਟੈਲੀਕਾਲਰ ਤੁਹਾਨੂੰ ਬੈਕ ਕਾਲ ਕਰਨਗੇ। ਲੋਕ ਇਸ ਸਰਵਿਸ ਤੋਂ ਖ਼ੁਸ਼ ਹਨ ਕਿ ਨਹੀਂ, ਇਹ ਜਾਣਨ ਲਈ ਲੋਕਾਂ ਕੋਲੋਂ ਇਸਦਾ ਫੀਡਬੈਕ ਵੀ ਲਿਆ ਜਾਏਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp