15 ਅਗਸਤ ਨੂੰ ਮੋਹਾਲੀ ਝੰਡਾ ਲਹਿਰਾਉਣ ਆ ਰਹੇ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾਂ ਨੂੰ ਸੰਵਿਧਾਨ ਦੀ ਕਿਤਾਬ ਦੇਣ ਜਾਣਗੇ ਸੂਬੇ ਦੇ ਕੱਚੇ ਮੁਲਾਜ਼ਮ
15 ਅਗਸਤ ਅਜ਼ਾਦੀ ਦਿਵਸ ਵਜੋਂ ਮਨਾਇਆ ਜਾਦਾ ਹੈ ਅਤੇ ਸੰਵਿਧਾਨ ਦਿੰਦਾ ਬਰਾਬਰਤਾ ਦਾ ਅਧਿਕਾਰ, ਪਰ ਕੱਚੇ ਮੁਲਾਜ਼ਮਾਂ ਨੂੰ ਅੱਜ ਤੱਕ ਠੇਕਾ ਪ੍ਰਥਾ ਤੋਂ ਨਾ ਮਿਲੀ ਅਜ਼ਾਦੀ ਤੇ ਨਾ ਹੀ ਮਿਲਿਆ ਬਰਾਬਰਤਾ ਦਾ ਅਧਿਕਾਰ
ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮ ਵੱਡੀ ਗਿਣਤੀ ਵਿਚ ਪੁੱਜਣਗੇ ਮੋਹਾਲੀ
ਪਠਾਨਕੋਟ ( ਰਾਜਿੰਦਰ ਰਾਜਨ ਬਿਊਰੋ ) ਸੂਬੇ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੱਕ ਨਾ ਮਿਲਣ ਅਤੇ ਲਗਾਤਾਰ ਸਰਕਾਰ ਵੱਲੋਂ ਸੋਸ਼ਣ ਕਰਨ ਤੇ ਅਨੋਖੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹੈ। ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਸੂਬੇ ਦੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਵੱਲੋਂ 15 ਅਗਸਤ ਨੂੰ ਮੋਹਾਲੀ ਵਿਖੇ ਝੰਡਾ ਲਹਿਰਾਉਣ ਆ ਰਹੇ ਕੈਬਿਨਟ ਸਬ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾਂ ਨੂੰ ਸੰਵਿਧਾਨ ਦੀ ਕਿਤਾਬ ਦੇਣ ਜਾਣ ਦਾ ਐਲਾਨ ਕੀਤਾ ਹੈ। ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ 15 ਅਗਸਤ ਅਜ਼ਾਦੀ ਦਿਹਾੜੇ ਵਜੋਂ ਮਨਾਇਆ ਜਾਦਾ ਹੈ ਅਤੇ ਦੇਸ਼ ਦਾ ਸੰਵਿਧਾਨ ਹਰ ਇਕ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ ਪਰ ਸੂਬੇ ਦੇ ਕੱਚੇ ਮੁਲਾਜ਼ਮ ਨੂੰ ਅੱਜ ਤੱਕ ਨਾ ਤਾਂ ਅਜ਼ਾਦੀ ਮਿਲੀ ਅਤੇ ਨਾ ਹੀ ਬਰਾਬਰਤਾ ਦਾ ਅਧਿਕਾਰ। ਇਸ ਲਈ ਸੂਬੇ ਦੇ ਕੱਚੇ ਮੁਲਾਜ਼ਮ 15 ਅਗਸਤ ਨੂੰ ਇਕੱਠੇ ਹੋ ਕੇ ਅਜ਼ਾਦੀ ਦਿਹਾੜੇ ਤੇ ਅਜ਼ਾਦੀ ਦੀ ਅਤੇ ਬਰਾਬਰਤਾ ਦੀ ਮੰਗ ਲੈ ਕੇ ਸਰਕਾਰ ਦੇ ਦੁਆਰੇ ਜਾਣਗੇ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੱਤਾ ਵਿਚ ਆਉਦੇ ਹੀ ਸੂਬੇ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਲਾਹਕਾਰ ਕੈਪਟਨ ਸੰਦੀਪ ਸੰਧੂ ਅਤੇ ਓ ਐਸ ਡੀ ਗੁਰਿੰਦਰ ਸੋਢੀ ਵੱਲੋਂ 14 ਮਾਰਚ 2017 ਨੂੰ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂਆ ਨਾਲ ਵਾਅਦਾ ਕੀਤਾ ਸੀ ਕਿ ਮੁੱਖ ਮੰਤਰੀ ਪਹਿਲੀ ਮੀਟਿੰਗ ਕੱਚੇ ਮੁਲਾਜ਼ਮਾਂ ਨਾਲ ਕਰਨਗੇ ਅਤੇ ਕੈਬਿਨਟ ਦੀ ਪਹਿਲੀ ਮੀਟਿੰਗ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਸਾਢੇ ਚਾਰ ਸਾਲ ਬੀਤਣ ਤੇ ਨਾ ਤਾਂ ਕੱਚੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਅਤੇ ਨਾ ਹੀ ਪੱਕਾ ਕੀਤਾ ਗਿਆ। ਕਾਂਗਰਸ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹੁਣ ਤੱਕ 6 ਕੈਬਿਨਟ ਸਬ ਕਮੇਟੀਆ ਬਣਾਈਆਂ ਹਨ ਪਰ ਕਿਸੇ ਵੀ ਕਮੇਟੀ ਨੇ ਕੱਚੇ ਮੁਲਾਜ਼ਮਾਂ ਦਾ ਦਰਦ ਨਹੀ ਸਮਝਿਆ। ਆਗੂਆਂ ਨੇ ਕਿਹਾ ਕਿ ਬ੍ਰਹਮ ਮਹਿੰਦਰਾਂ ਦੀ ਅਗਵਾਈ ਵਿਚ ਬਣੀ ਕੈਬਿਨਟ ਸਬ ਕਮੇਟੀ ਵੱਲੋਂ 66173 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਡਾਟਾ ਤਾਂ ਤਿਆਰ ਕੀਤਾ ਹੈ ਪਰ ਜਦ ਉਸ ਪੱਤਰ ਦੀਆ ਸ਼ਰਤਾਂ ਤੇ ਝਾਤ ਮਾਰਦੇ ਹਾਂ ਤਾਂ ਇਸ ਵਿਚੋਂ 6000 ਕਾਮੇ ਵੀ ਪੱਕੇ ਨਹੀ ਹੋ ਸਕਣੇ ਅਤੇ ਕਾਂਗਰਸ ਸਰਕਾਰ ਨੇ ਢਿਡੋਰਾ ਪਿੱਟ ਦੇਣਾ ਹੈ ਕਿ ਅਸੀ 66 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ। ਆਗੂਆਂ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਐਕਟ ਨੂੰ ਫਾਈਨਲ ਕਰਨ ਤੋਂ ਪਹਿਲਾਂ ਕੈਬਿਨਟ ਸਬ ਕਮੇਟੀ ਕੱਚੇ ਮੁਲਾਜ਼ਮਾਂ ਦਾ ਪੱਖ ਸੁਣੇ ਅਤੇ ਕੱਚੇ ਮੁਲਾਜ਼ਮਾਂ ਨੂੰ ਜੇਕਰ ਹਕੀਕਤ ਵਿਚ ਰੈਗੂਲਰ ਕਰਨਾ ਚਾਹੁੰਦੀ ਹੈ ਤਾਂ ਸਹੀ ਐਕਟ ਲੈ ਕੇ ਆਵੇ।
ਆਗੂਆ ਨੇ ਕਿਹਾ ਕਿ 15 ਅਗਸਤ ਨੂੰ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਮੋਹਾਲੀ ਵਿਖੇ ਇਕੱਤਰ ਹੋਣਗੇ ਅਤੇ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ ਜਿੱਥੇ ਵੀ ਝੰਡਾ ਲਹਿਰਾਉਣਗੇ ਉਥੇ ਮਾਰਚ ਕਰਕੇ ਸੰਵਿਧਾਨ ਦੀ ਕਿਤਾਬ ਭੇਂਟ ਕਰਨਗੇ।
ਇਸ ਮੌਕੇ ਤੇ ਨਰਿੰਦਰ ਸਿੰਘ,ਸੁੁਮਿਤ ਰਾਜ, ਜਸਬੀਰ ਸਿੰਘ, ਲਲਿਤਾ, ਨੀਲਮ, ਰੇਖਾ,ਸੋਨਿਆ, ਹਰਜਿਦਰ,ਮਾਲਤੀ, ਰਜਨੀ ਬਾਲਾ,ਨੀਰੂ,ਰਾਜਪ੍ਰੀਤ, ਰਾਜ ਕੁਮਾਰ, ਖ਼ੁਸ਼ਹਾਲ ਬੱਧਨ, ਪੰਕਜ ਸ਼ਰਮਾ, ਧੀਰਜ , ਰਾਜੀਵ ਸਿੰਘ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp