ਹੁਸ਼ਿਆਰਪੁਰ (ਆਦੇਸ਼, ਗਰੋਵਰ ): ਅੱਜ ਆਮ ਆਦਮੀ ਪਾਰਟੀ ਜ਼ਿਲ੍ਹਾ ਦਫ਼ਤਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਆਪ ਦੇ ਹਲਕਾ ਇੰਚਾਰਜ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਪੰਜਾਬ ਵਿੱਚ ਵੱਡੇ ਵੱਡੇ ਲੈਂਡ ਸਕੈਮ ਹੋ ਰਹੇ ਨੇ ਜਿਹਦੇ ਵਿੱਚ ਸਿੱਧੇ ਅਤੇ ਅਸਿੱਧੇ ਤੌਰ ਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਨਾਮ ਆ ਰਿਹਾ ਹੈ । ਇੰਗਲਿਸ਼ ਦੀ ਇੱਕ ਅਖ਼ਬਾਰ ਦਾ ਹਵਾਲਾ ਦਿੰਦੇ ਹੋਏ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਅਫ਼ਸਰਾਂ ਦੇ ਘਰਾਂ ਵਿੱਚ ਈ ਡੀ ਦੇ ਛਾਪੇ ਪੈ ਰਹੇ ਹਨ ਅਤੇ ਜਿਨ੍ਹਾਂ ਦਾ ਨਾਮ ਵੱਡੇ ਕਾਂਗਰਸੀ ਨੇਤਾ ਦੇ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਅਤੇ ਚੰਡੀਗਡ਼੍ਹ ਵਿੱਚ ਵੱਖ ਵੱਖ ਥਾਵਾਂ ਤੇ ਪਈਆਂ ਈਡੀ ਦੀਆਂ ਛਾਪੇਮਾਰੀਆਂ ਵਿਚ ਉਸ ਵੱਡੇ ਕਾਂਗਰਸੀ ਲੀਡਰ ਦਾ ਨਾਮ ਆ ਰਿਹਾ ਹੈ ।
ਕਾਂਗਰਸ ਸਰਕਾਰ ਦੇ ਮਾੜੇ ਵਰਤਾਅ ਕਾਰਨ ਵਿਰੋਧੀ ਪਾਰਟੀਆਂ ਨੂੰ ਲੋਕਪਾਲ ਤਕ ਪਹੁੰਚ ਕਰਨੀ ਪੈ ਰਹੀ ਹੈ । ਹੁਣ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਤੋਂ ਉਮੀਦ ਖ਼ਤਮ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਸਿਰਫ਼ ਹੁਣ ਲੋਕਪਾਲ ਤੋਂ ਹੀ ਉਮੀਦ ਬਚੀ ਹੈ । ਇਸ ਮੌਕੇ ਸਟੇਟ ਜੁਆਇੰਟ ਸੈਕਟਰੀ ਹਰਮਿੰਦਰ ਸਿੰਘ ਬਖਸ਼ੀ ਨੇ ਕਿਹਾ ਐਡਵੋਕੇਟ ਜਨਰਲ ਪੰਜਾਬ ਦੁਆਰਾ ਦਿੱਤੀ ਗਈ ਰਿਪੋਰਟ ਵਿੱਚ 125 ਕਰੋੜ ਦੇ ਸਿੱਧੇ ਘਾਟੇ ਦਾ ਵੇਰਵਾ ਦਿੱਤਾ ਗਿਆ ਹੈ ਪਰ ਸਰਕਾਰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਬਚਾ ਰਹੀ ਹੈ।
ਉਨ੍ਹਾਂ ਕਿਹਾ ਜੇਕਰ ਕੈਬਿਨਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਬਰਖਾਸਤ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਜ਼ਿਲ੍ਹਾ ਪੱਧਰ ਤੇ ਵੱਡਾ ਸੰਘਰਸ਼ ਕਰੇਗੀ । ਇਸ ਮੌਕੇ ਤੇ ਬ੍ਰਹਮ ਸ਼ੰਕਰ ਜਿੰਪਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਹਰਮਿੰਦਰ ਸਿੰਘ ਬਖਸ਼ੀ ਸਟੇਟ ਜੁਆਇੰਟ ਸੈਕਟਰੀ, ਮੋਹਨ ਲਾਲ ਜ਼ਿਲ੍ਹਾ ਪ੍ਰਧਾਨ ,ਦਲੀਪ ਓਹਰੀ ਜ਼ਿਲਾ ਪ੍ਰਧਾਨ, ਜਸਵੀਰ ਸਿੰਘ ਰਾਜਾ, ਕਰਮਵੀਰ ਸਿੰਘ ਘੁੰਮਣ ਹਲਕਾ ਇੰਚਾਰਜ , ਅਮਰਜੋਤ ਸਿੰਘ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ,ਕਰਮਜੀਤ ਕੌਰ ਸੈਕਟਰੀ,ਜਸਪਾਲ ਚੇਚੀ ਐੱਮ ਸੀ , ਰਾਜਿੰਦਰ ਕੁਮਾਰ ਬਲਾਕ ਪ੍ਰਧਾਨ, ਅਮਨਦੀਪ ਬਿੰਦਾ ਬਲਾਕ ਪ੍ਰਧਾਨ, ਅੰਸ਼ੁਲ ਸ਼ਰਮਾ ਬਲਾਕ ਪ੍ਰਧਾਨ, ਬਲਦੀਪ ਕੌਰ ਮਹਿਲਾ ਵਿੰਗ , ਮਨਦੀਪ ਕੌਰ ਮਹਿਲਾ ਵਿੰਗ, ਸੰਤੋਸ਼ ਸੈਣੀ ਮਹਿਲਾ ਵਿੰਗ ਹਾਜਿਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp