ਬਲਾਕ ਮਾਹਿਲਪੁਰ ਵਿਖੇ ਪੀਏਡੀਬੀ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਹੋਈ ਤਾਜਪੋਸ਼ੀ
-ਵਿਧਾਇਕ ਡਾ. ਰਾਜ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਿਤ ਕੀਤੀ
ਹੁਸ਼ਿਆਰਪੁਰ/ਚੱਬੇਵਾਲ (ਗਰੋਵਰ ) ਬਲਾਕ ਮਾਹਿਲਪੁਰ ਵਿਖੇ ਪੰਜਾਬ ਔਗਰੀਕਲਚਰਲ ਡਿਵੈਲਪਮੈਂਟ ਬੈਂਕ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਤਾਜਪੋਸ਼ੀ ਕੀਤੀ ਗਈ। ਇਸ ਮੌਕੇ ਤੇ ਵਿਧਾਇਕ ਡਾ. ਰਾਜ ਕੁਮਾਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਬੈਂਕ ਪੀਏਡੀਬੀ ਦੇ ਮੈਨੇਜਰ ਹਰਮੇਸ਼ ਲਾਲ ਵਿਰਦੀ ਨੇ ਡਾ. ਰਾਜ ਦਾ ਸਵਾਗਤ ਕੀਤਾ। ਰਣਜੀਤ ਸਿੰਘ ਰਾਣਾ ਲੰਬੜਦਾਰ ਪਿੰਡ ਗੋਪਾਲਿਆਂ ਦੀ ਚੇਅਰਮੈਨ ਅਤੇ ਜਗਦੀਸ਼ ਸਿੰਘ ਡੈਨੀ ਪਿੰਡ ਟੋਡਰਪੁਰ ਦੀ ਵਾਇਸ ਚੇਅਰਮੈਨ ਵਜੋਂ ਤਾਜਪੋਸ਼ੀ ਕੀਤੀ ਗਈ। ਵਿਧਾਇਕ ਡਾ. ਰਾਜ ਨੇ ਰਣਜੀਤ ਸਿੰਘ ਰਾਣਾ ਤੇ ਜਗਦੀਸ਼ ਸਿੰਘ ਡੈਨੀ ਨੂੰ ਆਪਣੀਆਂ ਸੁਭਕਾਮਨਾਵਾਂ ਦਿੱਤੀਆਂ ਤੇ ਆਪਣੀ ਜਿੰਮੇਦਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਡਾ. ਰਾਜ ਨੇ ਦੱਸਿਆ ਕਿ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਹੁਣ 5 ਲੱਖ 63 ਹਜ਼ਾਰ ਕਿਸਾਨਾਂ ਦੇ 4 ਹਜ਼ਾਰ 624 ਕਰੋੜ ਰੁਪਏ ਦੇ ਕਰਜੇ ਮੁਆਫ ਕੀਤੇ ਹਨ ਅਤੇ ਬੇਜਮੀਨੇਂ ਕਿਸਾਨਾਂ ਅਤੇ ਮਜਦੂਰਾਂ ਦੇ 590 ਕਰੋੜ ਦੇ ਕਰਜੇ ਮੁਆਫ ਕੇ ਚੈਕ ਵੀ 20 ਅਗਸਤ 2021 ਵੰਡੇ ਜਾਣਗੇ। ਇਸ ਦੌਰਾਨ ਉਹਨਾਂ ਨੇ ਨਵਨਿਯੁਕਤ ਚੇਅਰਮੈਨ ਅਤੇ ਵਾਇਸ ਚੇਅਰਮੈਨ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਣ ਲਈ ਯਤਨਸ਼ੀਲ ਰਹਿਣ। ਇਸ ਮੌਕੇ ਤੇ ਜਿਲਾ ਪ੍ਰੀਸ਼ਦ ਦੀ ਵਾਇਸ ਚੇਅਰਪਰਸਨ ਮਨਪ੍ਰੀਤ ਕੌਰ ਬੈਂਸ, ਬਲਾਕ ਪ੍ਰਧਾਨ ਅਮਰਜੀਤ ਕੌਰ, ਵਾਇਸ ਚੇਅਰਮੈਨ ਮਾਰਕਿਟ ਕਮੇਟੀ ਡਾ. ਵਿਪਨ ਕੁਮਾਰ ਪੰਚਨੰਗਲ, ਬਲਾਕ ਪ੍ਰਧਾਨ ਦਲਵੀਰ ਲਕਸੀਹਾਂ, ਜਿਲਾ ਪ੍ਰੀਸ਼ਦ ਜਸਵਿੰਦਰ ਸਿੰਘ ਠੱਕਰਵਾਲ, ਵਾਇਸ ਚੇਅਰਮੈਨ ਸੰਮਤਿ ਪਵਨ ਕੁਮਾਰ, ਭੱਟੀ ਸਰਪੰਚ ਰੂਪੋਵਾਲ, ਠੇਕੇਦਾਰ ਜੱਸੀ ਖੁਸ਼ਹਾਲਪੁਰ, ਦੀਦਾਰ ਸਿੰਘ, ਵੀਰ ਸਿੰਘ ਖੰਨੀ, ਗੁਰਪ੍ਰੀਤ ਭਾਮ, ਰਵੀ ਰਹੱਲੀ, ਟੋਨੀ ਮਾਹਲਾ ਬਲਟੋਹੀਆਂ ਆਦਿ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp