ਕਾਬੁਲ: ਕਾਬੁਲ ‘ਚ ਹਫੜਾ ਦਫੜੀ ਨੂੰ ਲੈਕੇ ਇਕ ਮੰਥਨ ਕਤਰ ਦੇ ਦੋਹਾ ‘ਚ ਵੀ ਚੱਲ ਰਿਹਾ ਹੈ। ਤਾਲਿਬਾਨ ਦੇ ਵੱਡੇ ਲੀਡਰ ਅਫਗਾਨਿਸਤਾਨ ‘ਚ ਸਰਕਾਰ ਬਣਾਉਣ ਨੂੰ ਲੈਕੇ ਅੱਜ ਕੋਈ ਐਲਾਨ ਕਰ ਸਕਦੇ ਹਨ। ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਅਹੁਦੇ ਲਈ ਤਾਲਿਬਾਨ ਨੇ ਜਿਸ ਮੁੱਲਾ ਅਬਦੁਲ ਗਨੀ ਬਰਾਦਰ ਦਾ ਨਾਂ ਅੱਗੇ ਕੀਤਾ ਹੈ ਉਹ ਵੀ ਦੋਹਾ ‘ਚ ਹੀ ਮੌਜੂਦ ਹੈ। ਅਜਿਹੀਆਂ ਖ਼ਬਰਾਂ ਹਨ ਕਿ ਅੱਜ ਤਾਲਿਬਾਨ ਦੇ ਵੱਡੇ ਲੀਡਰ ਦੋਹਾ ਤੋਂ ਕਾਬੁਲ ਆ ਕੇ ਨਵੀਂ ਸਰਕਾਰ ਨੂੰ ਲੈਕੇ ਕੋਈ ਐਲਾਨ ਕਰ ਸਕਦੇ ਹਨ। ਅਫਗਾਨਿਸਤਾਨ ‘ਚ ਬਦਲਦੀ ਸੱਤਾ ਨੇ ਦੁਨੀਆਂ ਦੇ ਸਮੀਕਰਨ ਵੀ ਕਾਫੀ ਹੱਦ ਤਕ ਬਦਲ ਕੇ ਰੱਖ ਦਿੱਤੇ ਹਨ।
ਚੀਨ, ਰੂਸ, ਤੁਰਕੀ ਤੇ ਪਾਕਿਸਤਾਨ ਨਵੀਂ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਗੱਲ ਕਹਿ ਚੁੱਕੇ ਹਨ। ਇਸ ਦੇ ਨਾਲ ਹੀ ਮੌਜੂਦਾ ਹਾਲਾਤ ਲਈ ਸਾਰੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਚੀਨ, ਰੂਸ ਤੇ ਪਾਕਿਸਾਨ ਨੇ ਤਾਂ ਕਾਬੁਲ ‘ਚ ਆਪਣੀ ਏਜੰਸੀ ਵੀ ਨਾ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਹੈ।
ਅਫਗਾਨਿਸਤਾਨ ‘ਚ ਤਾਲਿਬਾਨ ਦੀ ਜਿੱਤ ਤੇ ਚੀਨ ਨੇ ਤਾਲਿਬਾਨ ਦੇ ਸ਼ਾਸਨ ਦੇ ਸਥਾਈ ਰਹਿਣ ਦੀ ਉਮੀਦ ਜਤਾਈ ਹੈ ਤੇ ਅਮਰੀਕਾ ਦੇ ਵਿਰੋਧੀ ਇਰਾਨ ਨੇ ਕਿਹਾ ਕਿ ਅਮਰੀਕਾ ਦੀ ਹਾਰ ਨਾਲ ਸ਼ਾਂਤੀ ਦੀ ਉਮੀਦ ਜਾਗੀ ਹੈ। ਪਾਕਿਸਤਾਨ ਨੇ ਕਿਹਾ ਕਿ ਅਫਗਾਨਿਸਤਾਨ ਨੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਦਿੱਤੀਆਂ ਹਨ।
ਤਾਲਿਬਾਨ ਸਰਕਾਰ ਨੂੰ ਲੈਕੇ ਦੁਨੀਆਂ ਦੇ ਦੇਸ਼ ਆਪਣੀ ਰਾਜਨੀਤੀ ਦੇ ਹਿਸਾਬ ਨਾਲ ਦੋ ਖੇਮਿਆਂ ‘ਚ ਨਜ਼ਰ ਆ ਰਹੇ ਹਨ। ਅਫਗਾਨਿਸਤਾਨ ਦੀ ਬਦਲਦੀ ਸੂਰਤ ‘ਚ ਦੋਹਾ ਦੀ ਭੂਮਿਕਾ ਕਾਫੀ ਅਹਿਮ ਰਹੀ ਹੈ। ਅਮਰੀਕਾ ਤੇ ਤਾਲਿਬਾਨ ਦੇ ਵਿਚ ਦੋਹਾ ‘ਚ 2018 ਤੋਂ ਹੀ ਸ਼ਾਂਤੀ ਵਾਰਤਾ ਚੱਲ ਰਹੀ ਹੈ। ਇਸ ਦੌਰਾਨ ਅਮਰੀਕਾ ਨੇ ਤਾਲਿਬਾਨ ਦੇ ਸਾਹਮਣੇ ਕਈ ਸ਼ਰਤਾਂ ਰੱਖੀਆਂ।
ਤਾਲਿਬਾਨ ਤੇ ਅਮਰੀਕਾ ਨੂੰ ਲੈਕੇ ਗੱਲਬਾਤ ਦੋਹਾਂ ‘ਚ ਹੀ ਹੁੰਦੀ ਰਹੀ ਹੈ। ਹੁਣ ਨਵੀਂ ਸਰਕਾਰ ਨੂੰ ਸ਼ਕਲ ਦੇਣ ਦਾ ਕੰਮ ਵੀ ਦੋਹਾ ‘ਚ ਚੱਲ ਰਿਹਾ ਹੈ। ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਵੀ ਤਾਲਿਬਾਨ ਦੀ ਨਵੀਂ ਸਰਕਾਰ ਨੂੰ ਲੈਕੇ ਦੁਨੀਆਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਹੈ।
ਜੇਕਰ ਦੋਹਾ ‘ਚ ਸਰਕਾਰ ਦੀ ਰਚਨਾ, ਚਿਹਰੇ ‘ਤੇ ਨਾਂਅ ਨੂੰ ਲੈਕੇ ਕੋਈ ਗੱਲ ਤੈਅ ਹੋ ਜਾਂਦੀ ਹੈ ਤਾਂ ਅੱਜ ਹੀ ਬਰਾਦਰ ਸਮੇਤ ਤਾਲਿਬਾਨ ਦੇ ਵੱਡੇ ਲੀਡਰ ਕਾਬੁਲ ਜਾਕੇ ਇਸ ਦਾ ਐਲਾਨ ਕਰ ਸਕਦੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp