ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਣਦੇਖਾ ਕਰਨ ਦੇ ਰੋਸ ਵਜੋਂ ਜ਼ਿਲਾ ਪੱਧਰੀ ਰੈਲੀ ਕੱਢਣ ਦੀ ਰੂਪ ਰੇਖਾ ਤਿਆਰ

6ਵੇਂ ਪੇਅ ਕਮਿਸ਼ਨ ਦੀ ਮੁਲਾਜ਼ਮ ਮਾਰੂ ਰਿਪੋਰਟ ਅਤੇ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਣਦੇਖਾ ਕਰਨ ਦੇ ਰੋਸ ਵਜੋਂ ਜ਼ਿਲਾ ਪੱਧਰੀ ਰੈਲੀ ਕੱਢਣ ਦੀ ਰੂਪ ਰੇਖਾ ‌ਕੀਤੀ ਤਿਆਰ
 
ਪਠਾਨਕੋਟ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)  ਅੱਜ ਗੁਰਨਾਮ ਸਿੰਘ ਸੈਣੀ, ਕੋਆਰਡੀਨੇਟਰ, ਸ਼੍ਰੀ ਨਰੇਸ਼ ਕੁਮਾਰ, ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਦੀ ਅਗਵਾਹੀ ਹੇਠ ਦਫ਼ਤਰ ਲੋਕ ਨਿਰਮਾਣ ਵਿਭਾਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਠਾਨਕੋਟ ਮੀਟਿੰਗ ਕੀਤੀ ਗਈ | ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਹੋਏ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਸਾਂਝਾ ਮੁਲਾਜ਼ਮ ਮੰਚ ਪੰਜਾਬ/ਯੂ.ਟੀ. ਅਤੇ ਪੈਨਸ਼ਨਰਜ਼, ਜ਼ਿਲ੍ਹਾ ਯੂਨਿਟ ਪਠਾਨਕੋਟ ਵਲੋਂ ਮਿਤੀ 19 ਅਗਸਤ ਦਿਨ ਵੀਰਵਾਰ ਨੂੰ ਜ਼ਿਲ੍ਹਾ ਪੱਧਰ ਤੇ ਕੀਤੀ ਜਾਣ ਵਾਲੀ ਰੋਸ ਰੈਲੀ ਦੀ ਰਣਨੀਤੀ ਤਿਆਰ ਕੀਤੀ ਗਈ। ਜਿਸ ਤਹਿਤ ਸਰਬ ਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਵਿਭਾਗਾਂ ਦੇ ਕੱਚੇ/ਪੱਕੇ ਮੁਲਾਜ਼ਮ, ਪੈਨਸ਼ਨਰਜ਼ ਅਤੇ ਸਾਰੀਆਂ ਕੈਟਾਗਰੀਆਂ ਦੇ ਸਾਥੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਠਾਨਕੋਟ ਤੋਂ ਇੱਕ ਵਿਸ਼ਾਲ ਸਕੂਟਰ/ਮੋਟਰਸਾਈਕਲ ਰੈਲੀ ਪਠਾਨਕੋਟ ਸ਼ਹਿਰ ਦੇ ਵੱਖੋ-ਵੱਖ ਚੌਕਾਂ ਤੋਂ ਸਰਕਾਰ ਦੀ ਪੋਲ ਖੋਲ੍ਹਦੀ ਹੋਈ, ਨਾਹਰੇਬਾਜ਼ੀ ਕਰਦੀ ਹੋਈ ਸ਼ਿਮਲਾ ਪਹਾੜੀ ਵਿਖੇ ਪਹੁੰਚਗੀ| ਜਿੱਥੇ ਵੱਖੋ-ਵੱਖ ਬੁਲਾਰਿਆਂ ਵਲੋਂ ਰੈਲੀ ਨੂੰ ਸੰਬੋਧਿਤ ਕੀਤਾ ਜਾਵੇ ਅਤੇ ਇਸ ਤੋਂ ਬਾਅਦ ਐਮ.ਐਲ.ਏ. ਪਠਾਨਕੋਟ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
 
ਇਸ ਮੌਕੇ ਤੇ ਸ਼੍ਰੀ ਗੁਰਨਾਮ ਸਿੰਘ ਸੈਣੀ, ਕੋਆਰਡੀਨੇਟਰ, ਸ਼੍ਰੀ ਨਰੇਸ਼ ਕੁਮਾਰ, ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ, ਸ੍ਰੀ ਗੁਰਦੀਪ ਕੁਮਾਰ ਸਫਰੀ, ਸ੍ਰੀ ਰਜਿੰਦਰ ਧੀਮਾਨ, ਡਾ: ਪ੍ਰਿਅੰਕਾ ਠਾਕੁਰ, ਸ੍ਰੀ ਨਰਵੇਸ਼ ਡੋਗਰਾ, ਸ੍ਰੀ ਰਮਨ ਕੁਮਾਰ, ਸ੍ਰੀ ਵਿਕਰਾਂਤ ਮਹਾਜਨ, ਸ੍ਰੀ ਰਾਜੇਸ਼ ਕੁਮਾਰ (ਯੂ.ਬੀ.ਡੀ.ਸੀ.), ਸ੍ਰੀ ਰਾਜੇਸ਼ ਕੁਮਾਰ (ਪੀ.ਡਬਲਿਯੂ.ਡੀ.), ਮਾਸਟਰ ਸੱਤ ਪ੍ਰਕਾਸ਼, ਸ੍ਰੀ ਰਾਮ ਦਾਸ,  ਮਨੋਹਰ ਲਾਲ,  ਵਾਸੂ ਖਜੂਰੀਆ,  ਹੀਰਾ ਲਾਲ ਆਦਿ ਸ਼ਾਮਲ ਹੋਏ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply