ਪਠਾਨਕੋਟ ਸ਼ਹਿਰ ਦੇ ਇਲਾਕੇ ਵਿੱਚ ਜ਼ਿਆਦਾ ਲਾਰਵਾ ਮਿਲਣਾ ਖ਼ਤਰੇ ਦੀ ਘੰਟੀ

ਪਠਾਨਕੋਟ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼)
ਅੱਜ ਸਿਵਲ ਸਰਜਨ ਡਾ ਹਰਵਿੰਦਰ ਸਿੰਘ  ਦੇ ਹੁਕਮਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਸਾਕਸ਼ੀ ਦੇ ਨਿਰਦੇਸ਼ ਤੇ ਸਿਹਤ ਵਿਭਾਗ ਦੀ ਡੇਂਗੂ, ਮਲੇਰੀਆ, ਲਾਰਵਾ ਸਰਚ ਅਤੇ ਅਵੇਅਰਨੈੱਸ ਟੀਮ ਵੱਲੋਂ  ਹੈਲਥ ਇੰਸਪੈਕਟਰ ਰਜਿੰਦਰ ਕੁਮਾਰ , ਰਾਜ ਅੰਮਿ੍ਤ ਸਿੰਘ ਅਤੇ ਅਨੋਖ ਲਾਲ ਦੀ ਅਗਵਾਈ  ਵਿਚ ਪ੍ਰੇਮ ਨਗਰ ਢਾਕੀ ਮੁਹੱਲਾ ਵਿਖੇ ਡੇਂਗੂ ਦੇ ਬਚਾਓ ਵਾਸਤੇ ਸਰਵੇ ਕੀਤਾ। ਇਸ ਦੌਰਾਨ ਟੀਮ ਨੇ ਲਗਪਗ 52 ਦੇ ਕਰੀਬ ਘਰਾਂ ਵਿੱਚ ਗਮਲੇ, ਫਰਿੱਜ ਦੀਆਂ ਬੈਕ ਸਾਈਡ ਦੀਅ ਟ੍ਰੇਅ,  ਡਰੰਮ, ਟੁੱਟਾ ਭੱਜਾ ਸਾਮਾਨ, ਪਾਣੀ ਵਾਲੀਆਂ ਟੈਂਕੀਆਂ,  ਕੂਲਰ ਅਤੇ ਪੰਛੀਆਂ ਦੇ ਪਾਣੀ ਵਾਲੇ ਬਰਤਨ ਆਦਿ ਚੈੱਕ ਕੀਤੇ । ਸਿਹਤ ਵਿਭਾਗ ਦੀ ਟੀਮ ਨੂੰ ਕਾਫੀ ਘਰਾਂ ਵਿੱਚ ਕੂਲਰ ,ਗਮਲੇ ,ਪਾਣੀ ਵਾਲੇ ਭਾਡਿਆ,  ਹੌਦੀ ਅਤੇ ਟੁੱਟੇ ‌ਭੱਜੇ ਸਮਾਨ ਵਿੱਚੋਂ ਕਾਫੀ ਮਾਤਰਾ ਵਿੱਚ ਡੇਗੂਂ ਦਾ ਲਾਰਵਾ ਮਿਲਿਆ । ਜਿਸ ਨੂੰ ਮੌਕੇ ਤੇ ਸਪਰੇਅ ਟੀਮ ਨੇ ਖ਼ਤਮ ਕਰ ਦਿੱਤਾ । 
     ਸਿਹਤ ਵਿਭਾਗ ਦੀ ਟੀਮ ਦਾ ਇਹ ਮੰਨਣਾ ਹੈ ਕਿ ਪਠਾਨਕੋਟ ਸ਼ਹਿਰ ਦੇ ਇਲਾਕੇ ਵਿੱਚ ਜ਼ਿਆਦਾ ਲਾਰਵਾ ਮਿਲਣਾ ਖ਼ਤਰੇ ਦੀ ਘੰਟੀ ਹੈ। ਹੈਲਥ  ਟੀਮ ਲੋਕਾ ਤੋਂ ਸਹਿਯੋਗ ਦੀ ਅਪੀਲ ਕੀਤੀ ਤੇ ਨਾਲ ਇਹ ਵੀ ਕਿਹਾ ਕਿ  ਲੋਕਾਂ ਨੂੰ ਵਾਰਨਿੰਗ ਹੈ ਕਿ ਜੇਕਰ ਹੁਣ ਲਾਰਵਾ ਮਿਲਿਆ ਤਾਂ ਕਾਰਪੋਰੇਸ਼ਨ ਨੂੰ ਨਾਲ ਲੈਕੇ ਚਲਾਨ ਕੱਟੇ ਜਾਣਗੇ। ਸਪਰੇਅ ਟੀਮ ਵੱਲੋਂ ਘਰਾਂ ਦੇ ਅੰਦਰ ਬਾਹਰ ਸਪਰੇਅ ਕੀਤੀ ਗਈ। ਲੋਕਾਂ ਨੂੰ ਡੇਂਗੂ ਦੇ ਬਚਾਅ ਵਾਸਤੇ ਜਾਗਰੂਕ  ਕੀਤਾ ਗਿਆ। ਦੱਸਿਆ ਗਿਆ ਕਿ ਡੇਂਗੂ ਦੇ ਬਚਾਅ ਵਾਸਤੇ ਹਰ ਘਰ ਦਾ ਜਾਗਰੂਕ ਹੋਣਾ ਜ਼ਰੂਰੀ ਹੈ । ਇਹ ਵੀ ਦੱਸਿਆ ਗਿਆ ਕਿ ਡੇਂਗੂ ਦਾ ਮੱਛਰ ਹਮੇਸ਼ਾਂ ਦਿਨ ਵੇਲੇ ਕੱਟਦਾ ਹੈ ਅਤੇ ਇਸ ਦੀ ਪਹਿਚਾਣ ਚੀਤੇ ਵਰਗੀਆਂ ਧਾਰੀਆਂ ਤੋਂ ਹੁੰਦੀ ਹੈ, ਇਸ ਕਰਕੇ ਕੱਪੜੇ ਅਜਿਹੇ ਪਾਉ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ। ਜੇ ਕਿਸੇ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਲਾਲ ਰੰਗ ਦੇ ਦਾਣੇ, ਅੱਖਾਂ ਦਾ ਪਿਛਲੇ ਪਾਸੇ ਨੂੰ ਧਸ ਜਾਣਾ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ । ਜੇ ਕਿਸੇ ਨੂੰ ਇਨ੍ਹਾਂ ਵਿੱਚੋਂ ਕੋਈ ਨਿਸ਼ਾਨੀ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਇਸ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਹੈ। ਟੀਮ ਵਿਚ ਰਵੀ ਕੁਮਾਰ,ਕੁਲਵਿੰਦਰ ਢਿੱਲੋਂ ਇੰਸੈਕਟ ਕੁਲੈਕਟਰ ਅਤੇ ਬਰੀਡਿੰਗ ਚੈਕਰ  ਸ਼ੁਬੀਰ, ਰਾਹੁਲ, ਹਰਨਾਮ, ਮੋਹਿਤ, ਸੰਦੀਪ ਆਦਿ ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply