ਸਿਵਲ ਸਰਜਨ ਪਠਾਨਕੋਟ ਨੇ ਕੋਵਿਡ-19 ਦੀਆਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀਆ ਸਨਮਾਨਿਆ

ਸਿਵਲ ਸਰਜਨ ਪਠਾਨਕੋਟ ਨੇ ਕੋਵਿਡ-19 ਦੀਆਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀਆ ਸਨਮਾਨਿਆ
 
ਪਠਾਨਕੋਟ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਸਿਹਤ ਵਿਭਾਗ) ਵੱਲੋਂ   ਵਧੀਆ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਦਾ ਹੋਰ ਮਨੋਬਲ ਵਧਾਉਣ ਲਈ ਉਨਾਂ ਨੂੰ ਸਮੇਂ-ਸਮੇਂ ਸਨਮਾਨ ਪੱਤਰਾ ਨਾਲ ਨਿਵਾਜਿਆ ਜਾਂਦਾ ਹੈ। ਇਸੇ ਕੜੀ ਦੇ ਤਹਿਤ ਅੱਜ ਸਿਵਲ ਸਰਜਨ ਪਠਾਨਕੋਟ ਡਾ: ਹਰਵਿੰਦਰ ਸਿੰਘ ਨੇ ਕੋਵਿਡ-19 ਦੀਆਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਿਹਤ ਵਿਭਾਗ ਦੇ  ਅਵਿਨਾਸ਼ ਸ਼ਰਮਾ, ਅੰਮ੍ਰਿਤ ਸਿੰਘ, ਅਨੋਖ ਲਾਲ, ਸਾਰੇ ਹੈਲਥ ਇੰਸਪੈਕਟਰ ਤੇ ਸੁਰਿੰਦਰ ਕੁਮਾਰ ਅਤੇ ਪਾਰਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।
 
ਸਨਮਾਨਿਤ ਕੀਤੇ ਉਕਤ ਕਰਮਚਾਰੀਆਂ ਨੇ ਸਿਵਲ ਸਰਜਨ ਪਠਾਨਕੋਟ ਡਾਕਟਰ ਹਰਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਉਹ ਅਗਾਂਹ ਵੀ ਸਿਹਤ ਵਿਭਾਗ ਵਿਚ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਉਂਦੇ ਰਹਿਣਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ: ਅਦਿਤੀ ਸਲਾਰੀਆ ਸਹਾਇਕ ਸਿਵਲ ਸਰਜਨ, ਡਾ:ਤਰਲੋਕਚ ਸਿੰਘ ਡੀ ਐਮ ਸੀ, ਡਾਕਟਰ ਅਮਨਦੀਪ, ਵਿਜੇ ਕੁਮਾਰੀ ਮਾਸ ਮੀਡੀਆ ਅਫਸਰ ਸ਼ਾਮਲ ਸਨ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply