ਵੱਡੀ ਖ਼ਬਰ: ਭਾਰਤ ‘ਚ ਜਾਅਲੀ ਕੋਵਿਸ਼ੀਲਡ ਕੋਰੋਨਾ ਵੈਕਸੀਨ ਦੀ ਰਿਪੋਰਟ ਨੇ ਸਰਕਾਰ ਦੇ ਉਡਾਏ ਹੋਸ਼

ਨਵੀਂ ਦਿੱਲੀ: ਭਾਰਤ ‘ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੋਰੋਨਾ ਵੈਕਸੀਨ ਦੀ ਦੋ ਤਰ੍ਹਾਂ ਦੀ ਵੈਕਸੀਨ ਕੋਵੈਕਸੀਨ ਤੇ ਕੋਵਿਸ਼ਲੀਡ  ਬਣਾਈ ਗਈ ਹੈ।  ਪਰ ਇਸ ਦਰਮਿਆਨ ਭਾਰਤ ਚ ਕੋਵਿਸ਼ੀਲਡ ਦੇ ਜਾਅਲੀ ਹੋਣ ਬਾਰੇ ਸ਼ੱਕ ਪੈਦਾ ਹੋ ਗਏ ਹਨ।  ਸੀਰਮ ਇੰਸਟੀਟਿਊਟ ਆਫ ਇੰਡੀਆ ਤੇ ਔਕਸਫੋਰਡ-ਐਸਟ੍ਰੇਜੈਨੇਕਾ ਵੱਲੋਂ ਵਿਕਸਤ ਕੋਵਿਡ ਟੀਕਿਆਂ ਦੀਆਂ ਨਕਲੀ ਸ਼ੀਸ਼ੀਆਂ ਦੀ ਰਿਪੋਰਟ ਮਿਲ ਰਹੀ ਹੈ।

ਪਾਰਦਰਸ਼ੀ ਖਰੀਦ ਤੇ ਸਪਲਾਈ ਪ੍ਰਣਾਲੀ ਰਾਹੀਂ ਕੇਂਦਰ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਸਹੀ ਖੁਰਾਕ ਮੁਹੱਈਆ ਕਰਾਉਣ ਦੇ ਯਤਨਾਂ ਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ ਵੱਲੋਂ ਘਟੀਆ ਤੇ ਨਕਲੀ ਉਤਪਾਦਾਂ ਦੀ ਨਿਗਰਾਨ ਪ੍ਰਣਾਲੀ ਨੇ ਭਾਰਤ ਤੇ ਯੁਗਾਂਡਾ ‘ਚ ਨਕਲੀ ਕੋਵਿਸ਼ੀਲਡ ਦੀ ਪਛਾਣ ਕੀਤੀ ਹੈ।

Advertisements

WHO ਨੇ  ਦੱਖਣ-ਪੂਰਬੀ ਏਸ਼ੀਆ ਤੇ ਅਫਰੀਕਾ ‘ਚ ਨਕਲੀ ਕੋਵਿਸ਼ੀਲਡ ਦਾ ਹਵਾਲਾ ਦਿੰਦਿਆਂ ਇਕ ਮੈਡੀਕਲ ਉਤਪਾਦ ਚੇਤਾਵਨੀ ਜਾਰੀ ਕੀਤੀ ਹੈ। ਸਰਵਉੱਚ ਗਲੋਬਲ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਇਸ ਨੂੰ ਫਰਜ਼ੀ ਉਤਪਾਦਾਂ ਦੀ ਰਿਪੋਰਟ ਜੁਲਾਈ ਤੇ ਅਗਸਤ ‘ਚ ਦਿੱਤੀ ਗਈ ਸੀ। WHO ਦੇ ਮੁਤਾਬਕ ਕੋਵਿਸ਼ੀਲਡ ਨੇ ਭਾਰਤੀ ਨਿਰਮਾਤਾ ਐਸਆਈਆਈ ਨੇ ਪੁਸ਼ਟੀ ਕੀਤੀ ਸੀ ਕਿ ਮਰੀਜ਼ਾਂ ਦੇ ਪੱਧਰ ‘ਤੇ ਰਿਪੋਰਟ ਕੀਤੇ ਕੁਝ ਟੀਕਿਆਂ ਦੀਆਂ ਸ਼ੀਸ਼ੀਆਂ ਨਕਲੀ ਸਨ।

Advertisements

ਸਿਹਤ ਏਜੰਸੀ ਨੇ ਭਾਰਤ ਨੂੰ ਹਸਪਤਾਲਾਂ, ਕਲੀਨਿਕਾਂ, ਸਿਹਤ ਕੇਂਦਰਾ, ਥੋਕ ਵਿਕਰੇਤਾਵਾਂ, ਫਾਰਮੇਸੀਆਂ ਤੇ ਮੈਡੀਕਲ ਉਤਪਾਦਾਂ ਦੇ ਹੋਰ ਸਪਲਾਇਰਸ ‘ਤੇ ਚੌਕਸੀ ਵਧਾਉਣ ਦੀ ਗੱਲ ਕਹੀ ਹੈ। WHO ਨੇ ਇਨ੍ਹਾਂ ਨਕਲੀ ਉਤਪਾਦਾਂ ਤੋਂ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਤੇ ਖੇਤਰਾਂ ਦੀ ਸਪਲਾਈ ਚੇਨ ਦੇ ਅੰਦਰ ਚੌਕਸੀ ਵਧਾਉਣ ਲਈ ਵੀ ਕਿਹਾ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply