ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਾ. ਵਿਰਕ
ਡਿਅਨਸ ਆਫ਼ ਹੈਲਥ ਕੇਯਰ ਐਵਾਰਡ ਨਾਲ ਸਨਮਾਨਤ
ਜਲੰਧਰ (ਬਾਵਾ ) – ਚੰਗੀਗੜ੍ਹ ਦੇ ਪ੍ਰਸਿੱਧ ਹੋਟਲ ਜੇ. ਡਬਲਯੂ. ਮੈਰਿਟ ‘ਚ ਹੈਲਥ ਕੇਯਰ ਸੇਵਾਵਾਂ ਲਈ ਪ੍ਰਤਿਸ਼ਠਿਤ ਐਵਾਰਡ
(ਡਿਅਨਸ ਆਫ਼ ਲੌਥ ਕੇਯਰ) ਸਮਾਰੋਹ ਦਾ ਆਯੋਜਨ ਹੋਇਆ। ਇਸ ਐਵਾਰਡ ਸਮਾਰੋਹ ‘ਚ ਉਤਰੀ ਭਾਰਤ ਦੀਆਂ ਉਨ੍ਹਾਂ
ਮਹੱਤਵਪੂਰਣ ਸਖਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸ਼ਲਾਘਾਯੋਗ ਅਤੇ
ਮਹੱਤਵਪੂਰਣ ਕੰਮ ਕੀਤਾ। ਇਨ੍ਹਾਂ ਸਿਹਤ ਸੇਵਾਵਾਂ ਵਿੱਚ ਸ਼ਾਮਿਲ ਸੀ – ਕਾਰਡਿਓਲੋਜੀ (ਦਿਲ ਦੇ ਰੋਗਾਂ ਦੇ ਮਾਹਿਰ),
ਔਰਥੋਪੈਡਿਕਸ (ਹੱਡੀਆਂ ਦੇ ਰੋਗਾਂ ਦੇ ਮਾਹਿਰ), ਪਰਿਵਾਰਕ ਚਿਕਿਤਸਕ, ਆਈ.ਵੀ.ਐਫ. ਐਂਡ ਇਨਫਰਟੀਲਿਟੀ
(ਬੇਔਲਾਦਪਨ ਦੇ ਇਲਾਜ਼ ਮਾਹਿਰ) ਆਦਿ। ਇਸ ਤੋਂ ਅਲਾਵਾ ਉਨ੍ਹਾਂ ਮਹੱਤਵਪੂਰਣ ਸਖਸ਼ੀਅਤਾਂ ਨੂੰ ਵੀ ਸਨਮਾਨਤ ਕੀਤਾ ਗਿਆ
ਜੋ ਵੱਖ-ਵੱਖ ਚੈਰੀਟੇਬਲ ਸੰਸਥਾਵਾਂ ਰਾਹੀਂ ਜ਼ਰੂਰਤਮੰਦ ਅਤੇ ਅਪੰਗ ਲੋਕਾਂ ਦੀ ਜ਼ਿੰਦਗੀ ਨੂੰ ਸਵਾਰਨ ਲਈ ਆਪਣਾ ਅਹਿਮ
ਯੋਗਦਾਨ ਦੇ ਰਹੇ ਹਨ। ਇਨ੍ਹਾਂ ਸਾਰੀਆਂ ਮਾਣਯੋਗ ਸਖਸ਼ੀਅਤਾਂ ਦਾ ਚੰਡੀਗੜ ਦੇ ਜੇ ਡਬਲਯੂ . ਮੈਰਿਯਟ ਹੋਟਲ ਵਿੱਚ ਸਨਮਾਨ
ਕੀਤਾ ਗਿਆ। ਇਸ ਸਮਾਰੋਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ
ਮਾਣਯੋਗ ਸਖਸ਼ੀਅਤਾਂ ਨੂੰ ਇਨਾਮ ਵੰਡੇ।
ਜ਼ਿਕਰਯੋਗ ਹੈ ਕਿ ਇਸੇ ਸਨਮਾਨ ਸਮਾਰੋਹ ਵਿੱਚ ਪਿਛਲੇ 24 ਵਰਿਆਂ ਤੋਂ ਬੇਔਲਾਦਪਨ ਦੇ ਇਲਾਜ਼ ਲਈ ਸੇਵਾਵਾਂ ਦੇ
ਰਹੇ ਵਿਰਕ ਹਸਪਤਾਲ ਜਲੰਧਰ ਦੇ ਡਾ ਐਸ ਪੀ ਐਸ. ਵਿਰਕ ਅਤੇ ਡਾ. ਗੌਰਵਦੀਪ ਸਿੰਘ ਵਿਰਕ ਨੂੰ ਅੰਤਰਰਾਸ਼ਟਰ ਪੱਧਰੀ
ਇਲਾਜ਼ ਸੇਵਾਵਾਂ ਮੁਹੱਈਆ ਕਰਵਾਉਣ ਲਈ ‘ਛੋਅਨਸ ਆਫ਼ ਹੈਲਥ ਕੇਯਰ ਸੇਵਿੰਗ ਲਾਈਵਜ਼ ਐਂਡ ਸਰਵਿੰਗ ਹਯੁਮੈਨਿਟੀ ਇਨ
ਇਨਫਰਟੀਲਿਟੀ ਸਰਵਿਸਿਜ਼ ਐਵਾਰਡ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਨਮਾਨਤ ਕੀਤਾ ਗਿਆ।
ਸਮਾਰੋਹ ਦੌਰਾਨ ਹੀ ਮਾਣਯੋਗ ਦਰਸ਼ਕਾਂ ਦੇ ਸਨਮੁੱਖ ‘ਵਿਰਕ ਹਸਪਤਾਲ ਜਲੰਧਰ ਦੀ ਇੱਕ ਵੀਡਿਓ ਕਲਿਪ ਦੇ ਰੂਪ ਵਿੱਚ ਪਿਛਲੇ
24 ਵਰਿਆਂ ਦੌਰਾਨ 15,000 ਤੋਂ ਵੀ ਵੱਧ ਬੇਔਲਾਦ ਜੋੜਿਆਂ ਨੂੰ ਦਿੱਤੀਆਂ ਗਈਆਂ ਇਲਾਜ ਸੇਵਾਵਾਂ ਦੀ ਝਾਤ ਪੇਸ਼ ਕੀਤੀ
ਗਈ। ਡਾਐਸ. ਐਸ. ਵਿਰਕ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਵਿਰਕ ਹਸਪਤਾਲ ਜਲੰਧਰ ਦੇ ਮਾਹਿਰਾਂ ਅਤੇ ਸਟਾਫ਼
ਮੈਂਬਰਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਮੂਹ ਟੀਮ ਦੀਵਧੀਆ ਕਾਰਗੁਜ਼ਾਰੀ ਸਦਕਾ ਇਹ ਸਨਮਾਨ ਮਿਲਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp